Dual Kidney Transplant: AIIMS ਵੱਲੋਂ ਹੈਰਾਨ ਕਰਨ ਵਾਲਾ ਆਪ੍ਰੇਸ਼ਨ ਕੀਤਾ ਗਿਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਏਮਜ਼ ਵੱਲੋਂ ਦੋਹਰੀ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇੱਕ 51 ਸਾਲਾ ਔਰਤ ਦਾ ਇੱਕੋ ਪਾਸੇ ਦੋ ਗੁਰਦੇ ਲਗਾ ਕੇ ਇਲਾਜ ਕੀਤਾ ਗਿਆ ਹੈ। ਦਰਅਸਲ, ਇਹ ਮਹਿਲਾ ਮਰੀਜ਼ ਪਿਛਲੇ ਕਈ ਮਹੀਨਿਆਂ ਤੋਂ ਏਮਜ਼ ਵਿੱਚ ਇਲਾਜ ਅਧੀਨ ਸੀ, ਉਸ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ ਅਤੇ ਲਗਾਤਾਰ ਡਾਇਲਸਿਸ ਚੱਲ ਰਿਹਾ ਸੀ।



ਅੰਗ ਦਾਨ ਕਰਨ ਵਾਲੀ ਦੂਜੀ ਸਭ ਤੋਂ ਬਜ਼ੁਰਗ ਔਰਤ


ਇਸ ਦੌਰਾਨ ਪੌੜੀਆਂ ਤੋਂ ਹੇਠਾਂ ਡਿੱਗੀ ਇੱਕ ਬਜ਼ੁਰਗ ਔਰਤ ਨੂੰ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਇਸ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਪਰ ਔਰਤ ਦੀ ਉਮਰ 78 ਸਾਲ ਸੀ। ਉਹ ਭਾਰਤ ਵਿੱਚ ਅੰਗ ਦਾਨ ਕਰਨ ਵਾਲੀ ਦੂਜੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ।


ਅੰਗ ਦਾਨ ਦਸੰਬਰ 2023 ਵਿੱਚ ਹੋਇਆ ਸੀ


ਔਰਤ ਦੇ ਬੁੱਢੇ ਹੋਣ ਕਾਰਨ ਡਾਕਟਰ ਦਾ ਮੰਨਣਾ ਸੀ ਕਿ ਉਸ ਦਾ ਇੱਕ ਗੁਰਦਾ ਕਿਸੇ ਹੋਰ ਨੂੰ ਟਰਾਂਸਪਲਾਂਟ ਕਰਨਾ ਲਾਭਦਾਇਕ ਨਹੀਂ ਹੋਵੇਗਾ ਕਿਉਂਕਿ ਦੂਜਾ ਗੁਰਦਾ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਨਹੀਂ ਸੀ। ਇਸ ਲਈ 78 ਸਾਲ ਦੀ ਬਜ਼ੁਰਗ ਔਰਤ ਦੇ ਦੋਵੇਂ ਗੁਰਦੇ ਕੱਢ ਦਿੱਤੇ ਗਏ। ਅੰਗ ਦਾਨ ਦਾ ਇਹ ਅਨੋਖਾ ਮਾਮਲਾ 19 ਦਸੰਬਰ 2023 ਨੂੰ ਏਮਜ਼ ਵਿੱਚ ਵਾਪਰਿਆ।


ਹੋਰ ਪੜ੍ਹੋ : ਬੱਚਿਆਂ ਦੀ ਜ਼ਿਆਦਾ ਮਿੱਠਾ ਖਾਣ ਦੀ ਆਦਤ ਤੋਂ ਹੋ ਪ੍ਰੇਸ਼ਾਨ! ਤਾਂ ਜ਼ਰੂਰ ਅਪਣਾਓ ਇਹ ਖਾਸ ਟਿਪਸ


ਦੋਵੇਂ ਗੁਰਦੇ ਸੱਜੇ ਪਾਸੇ


21 ਦਸੰਬਰ ਨੂੰ ਏਮਜ਼ ਦੇ ਡਾਕਟਰਾਂ ਨੇ ਡਾਇਲਸਿਸ ਕਰ ਰਹੀ 51 ਸਾਲਾ ਔਰਤ ਦੇ ਸੱਜੇ ਪਾਸੇ ਦੋਵੇਂ ਗੁਰਦੇ ਇਕੱਠੇ ਲਗਾਏ। ਆਮ ਤੌਰ 'ਤੇ ਕਈ ਮਰੀਜ਼ ਅੰਗ ਟਰਾਂਸਪਲਾਂਟ ਲਈ ਸਾਲਾਂ ਤੱਕ ਉਡੀਕ ਸੂਚੀ 'ਚ ਰਹਿੰਦੇ ਹਨ, ਅਜਿਹੇ 'ਚ ਡਾਕਟਰ ਗੁਰਦੇ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਇਹ ਤਰਕੀਬ ਅਜ਼ਮਾਈ ਗਈ।


ਜਾਣੋ ਹੁਣ ਔਰਤ ਦੀ ਸਿਹਤ ਕਿਵੇਂ ਹੈ?


ਦਸੰਬਰ ਵਿੱਚ ਆਪ੍ਰੇਸ਼ਨ ਤੋਂ ਬਾਅਦ ਔਰਤ ਠੀਕ ਹੋ ਰਹੀ ਹੈ। ਹੁਣ ਦੋਵੇਂ ਗੁਰਦੇ ਉਸ ਦੇ ਸਰੀਰ ਦੇ ਸੱਜੇ ਪਾਸੇ ਨਾਲ ਜੁੜੇ ਹੋਏ ਹਨ ਅਤੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਮਰੀਜ਼ ਨੂੰ ਟਰਾਂਸਪਲਾਂਟ ਕਰਨ ਵਿੱਚ, ਏਮਜ਼ ਦੇ ਸਰਜਰੀ ਵਿਭਾਗ ਦੇ ਡਾਕਟਰ ਅਸੁਰੀ ਕ੍ਰਿਸ਼ਨਾ ਅਤੇ ਡਾਕਟਰ ਸੁਸ਼ਾਂਤ ਸੋਰੇਨ ਨੇ ਆਪਣੀ ਕਿਸਮ ਦਾ ਇਹ ਅਨੋਖਾ ਆਪ੍ਰੇਸ਼ਨ ਕੀਤਾ।