ਮੁੰਬਈ: ਵਿਸ਼ਵ ਸਹਿਤ ਵਿਭਾਗ ਯਾਨੀ ਡਬਲਿਊ.ਐਚ.ਓ. ਨੇ ਸੋਮਵਾਰ ਨੂੰ ਰਿਪੋਰਟ ਪੇਸ਼ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ‘ਚ 5 ਸਾਲ ਤੋਂ ਘੱਟ ਉਮਰ ਦੇ 98% ਬੱਚੇ ਹਵਾ ਦੇ ਪ੍ਰਦੁਸ਼ਣ ਨਾਲ ਪ੍ਰਭਾਵਿਤ ਹੋਏ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2016 ਵਿੱਚ ਭਾਰਤ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਬੱਚਿਆਂ ਦੀ ਮੌਤ ਜ਼ਹਿਰੀਲਾ ਹਵਾ ਕਰਕੇ ਹੋਈ ਹੈ।
ਸੋਮਵਾਰ ਨੂੰ ਏਅਰ ਪੋਲਿਊਸ਼ਨ ਐਂਡ ਚਾਇਲਡ ਹੈਲਥ: ਪ੍ਰਿਸਕ੍ਰਾਈਬਿੰਗ ਕਲੀਨ ਏਅਰ ਰਿਪੋਰਟ ਮੁਤਾਬਕ 2016 ‘ਚ ਪ੍ਰਦੂਸ਼ਿਤ ਹਵਾ ਨਾਲ ਦੁਨੀਆ ‘ਚ 15 ਸਾਲ ਤੋਂ ਘੱਟ ਉਮਰ ਦੇ 6 ਲੱਖ ਬੱਚਿਆਂ ਦੀ ਮੌਤ ਹੋਈ ਹੈ। ਇਸ ਦਾ ਅਸਰ ਦੁਨੀਆ ਦੇ 18 ਸਾਲ ਤੋਂ ਘੱਟ ਉਮਰ ਦੇ 93% ਬੱਚਿਆਂ ‘ਤੇ, 15 ਸਾਲ ਤੋਂ ਘੱਟ ਉਮਰ ਦੇ 1.8 ਅਰਬ ਬੱਚਿਆਂ ਤੇ 5 ਸਾਲ ਤੋਂ ਘੱਟ ਉਮਰ ਦੇ 63 ਕਰੋੜ ਬੱਚਿਆਂ ‘ਤੇ ਜ਼ਹਿਰੀਲੀ ਹਵਾ ਦਾ ਅਸਰ ਪਿਆ ਹੈ।
ਘਰਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ 66 ਹਜ਼ਾਰ ਬੱਚੇ ਮਰੇ
ਬੀਤੇ ਦੋ ਹਫਤਿਆਂ ਤੋਂ ਦਿੱਲੀ ‘ਚ ਪੀਐਮ 2.5 ਖ਼ਤਰੇ ਦੇ ਨਿਸ਼ਾਨ ‘ਤੇ ਚਲ ਰਿਹਾ ਹੈ। ਸੋਮਵਾਰ ਨੂੰ ਦਿੱਲੀ ‘ਚ ਧੁੰਦ ਦੀ ਮੋਟੀ ਚਾਦਰ ਛਾਈ ਰਹੀ। ਏਅਰ ਕੁਆਲਿਟੀ ਇੰਡੈਕਸ 348 ਰਿਕਾਰਡ ਕੀਤੀ ਗਈ। ਡਬਲਿਊ.ਐਚ.ਓ ਦੇ ਡਾਇਰੈਕਟਰ ਟੇਡਰੋਮ ਮੁਤਾਬਕ ਇਹ ਹਵਾ ਲੱਖਾਂ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਨੂੰ ਸਾਫ ਨਹੀਂ ਕੀਤਾ ਜਾ ਸਕਦਾ ਤੇ ਇਸ ਦਾ ਅਸਰ ਬੱਚਿਆਂ ਦੇ ਵਿਕਾਸ ‘ਤੇ ਵੀ ਪੈ ਰਿਹਾ ਹੈ।
ਭਾਰਤ ‘ਚ ਪ੍ਰਦੂਸ਼ਨ ਲਈ ਨਾਈਟ੍ਰੋਜਨ ਆਕਸਾਇਡ ਜਿੰਮੇਵਾਰ
ਗ੍ਰੀਨਪੀਸ ਦੀ ਰਿਪੋਰਟ ਮੁਤਾਬਕ ਭਾਰਤ ‘ਚ ਦੁਨੀਆ ਦੀ ਨਾਈਟ੍ਰੋਜਨ ਆਕਸਾਈਡ ਦਾ ਸਭ ਤੋਂ ਜ਼ਿਆਦਾ ਐਮਿਸ਼ਨ ਕੀਤਾ ਜਾਂਦਾ ਹੈ। ਇਹੀ ਗੈਸ ਦਿੱਲੀ-ਐਨਸੀਆਰ ‘ਚ ਵਧ ਰਹੇ ਓਜੋਨ ਦਾ ਕਾਰਨ ਵੀ ਹੈ। ਇਸ ਦਾ ਕਾਰਨ ਕਾਰਖਾਨਿਆਂ, ਕਾਰਾਂ, ਘਰਾਂ ਤੇ ਟ੍ਰਕਾਂ ਤੋਂ ਹੋ ਰਹੇ ਪੋਲਿਊਸ਼ਨ ਨੂੰ ਕਿਹਾ ਗਿਆ ਹੈ। ਇਸੇ ਰਿਪੋਰਟ ਮੁਤਾਬਕ 2016 ‘ਚ ਪੀਐਮ 2.5 ਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ 5 ਸਾਲ ਤੋਂ ਘੱਟ ਉਮਰ ਦੇ 1 ਲੱਖ 1 ਹਜ਼ਾਰ 788 ਬੱਚਿਆਂ ਦੀ ਮੌਤ ਹੋਈ ਹੈ। ਇਸ ਸਾਲ ਭਾਰਤ ‘ਚ ਜ਼ਹਿਰੀਲੀ ਹਵਾ ਨੇ 60 ਹਜ਼ਾਰ 987 ਲੋਕਾਂ ਦੀ ਜਾਨ ਲਈ ਹੈ।