Alcohol drinking limit: ਸ਼ਰਾਬ ਸਮਾਜਿਕ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ। ਸ਼ਰਾਬ ਪੀਣ ਦੇ ਵੱਖੋ-ਵੱਖਰੇ ਕਾਰਨ ਹਨ...ਕੋਈ ਆਪਣੇ ਦੁੱਖ ਭੁਲਾਉਣ ਲਈ ਸ਼ਰਾਬ ਪੀਂਦਾ ਹੈ ਤੇ ਕੋਈ ਖੁਸ਼ੀ ਦਾ ਇਜ਼ਹਾਰ ਕਰਨ ਜਾਂ ਪਾਰਟੀ ਦਾ ਆਨੰਦ ਲੈਣ ਲਈ ਪੈੱਗ ਲਾਉਂਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸ਼ਰਾਬ ਸਰੀਰ ਨੂੰ ਆਰਾਮ ਦਿੰਦੀ ਹੈ ਤੇ ਤਣਾਅ ਨੂੰ ਦੂਰ ਕਰਦੀ ਹੈ, ਪਰ ਇਹ ਗੱਲ ਤੈਅ ਹੈ ਕਿ ਸ਼ਰਾਬ ਸਰੀਰ ਲਈ ਹਾਨੀਕਾਰਕ ਹੈ। ਅਲਕੋਹਲ ਦੇ ਨੁਕਸਾਨ ਨਾਲ ਸਬੰਧਤ ਬਹੁਤ ਸਾਰੀਆਂ ਰਿਪੋਰਟਾਂ ਵਿੱਚ, ਕੁਝ ਅਜਿਹੀਆਂ ਰਿਪੋਰਟਾਂ ਵੀ ਹਨ ਜੋ ਦਾਅਵਾ ਕਰਦੀਆਂ ਹਨ ਕਿ ਜੇਕਰ ਸੀਮਤ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਜਾਂ ਫਿਰ ਘੱਟ ਪਹੁੰਚਾਉਂਦਾ ਹੈ।


ਸ਼ਰਾਬ ਬਾਰੇ ਕੁਝ ਖੋਜਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਿਮਟ ਅੰਦਰ ਸ਼ਰਾਬ ਪੀਣ ਦੇ ਨੁਕਸਾਨ ਘੱਟ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਇਨ੍ਹਾਂ ਖੋਜਾਂ ਵਿੱਚ ਕੀ ਕਿਹਾ ਗਿਆ ਹੈ ਤੇ ਕਿੰਨੀ ਮਾਤਰਾ ਵਿੱਚ ਅਲਕੋਹਲ ਨੂੰ ਸਹੀ ਠਹਿਰਾਇਆ ਗਿਆ ਹੈ। ਪਹਿਲਾਂ ਆਓ ਜਾਣਦੇ ਹਾਂ ਕਿ ਸ਼ਰਾਬ ਦੀਆਂ ਕਿੰਨੀਆਂ ਕਿਸਮਾਂ ਹਨ। ਕਿਸੇ ਵੀ ਡਰਿੰਕ ਦਾ ਮੁੱਖ ਮਨੋਵਿਗਿਆਨਕ ਤੱਤ ਈਥਾਨੌਲ ਹੁੰਦਾ ਹੈ, ਜਿਸ ਨੂੰ ਅਸੀਂ ਅਲਕੋਹਲ ਕਹਿੰਦੇ ਹਾਂ। ਇਸ ਦਾ ਸੇਵਨ ਕਿਸੇ ਵੀ ਵਿਅਕਤੀ ਦੇ ਮੂਡ ਤੇ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸ਼ਰਾਬ ਦੀਆਂ ਕਈ ਕਿਸਮਾਂ-


1. ਵਾਈਨ
2. ਬੀਅਰ
3. ਵਿਸਕੀ
4. ਜਿਨ
5. ਕੋਗਨੈਕ
6. ਵੋਡਕਾ
7. ਰਮ
8. ਬ੍ਰਾਂਡੀ


ਕਿੰਨੀ ਸ਼ਰਾਬ ਸਹੀ ਹੈ?
ਮਾਓ ਕਲੀਨਿਕ ਵਿੱਚ ਪ੍ਰਕਾਸ਼ਿਤ ਲੇਖ ਵਿੱਚ, ਖੋਜ ਦੁਆਰਾ ਇਹ ਦੱਸਿਆ ਗਿਆ ਹੈ ਕਿ ਇੱਕ ਮਿਆਰੀ ਡਰਿੰਕ ਦਾ ਆਕਾਰ 330 ਮਿਲੀਲੀਟਰ ਬੀਅਰ, 30 ਮਿਲੀਲੀਟਰ ਡਿਸਟਿਲਡ ਸਪਿਰਿਟ ਤੇ 150 ਮਿਲੀਲੀਟਰ ਵਾਈਨ ਹੈ। ਇਸ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਇਸ ਮਾਤਰਾ ਵਿੱਚ ਸ਼ਰਾਬ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਨੂੰ ਬਹੁਤ ਘੱਟ ਨੁਕਸਾਨ ਹੁੰਦਾ ਹੈ। 


ਦੱਸ ਦੇਈਏ ਕਿ ਅਲਕੋਹਲ ਨੂੰ ਹਜ਼ਮ ਕਰਨ ਲਈ ਸਾਡੇ ਸਰੀਰ ਵਿੱਚ ਇੱਕ ਐਨਜ਼ਾਈਮ ਹੁੰਦਾ ਹੈ, ਜਿਸ ਨੂੰ ਅਲਕੋਹਲ ਹਾਈਡ੍ਰੋਜਨ ਨੈੱਟ ਕਿਹਾ ਜਾਂਦਾ ਹੈ। ਜਿਸ ਦੇ ਲੀਵਰ ਵਿੱਚ ਇਸ ਦੀ ਮਾਤਰਾ ਠੀਕ ਹੋਵੇ, ਉਸ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿੱਚ ਇਸ ਦੀ ਮਾਤਰਾ ਘੱਟ ਹੁੰਦੀ ਹੈ, ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਰਿਸਰਚ 'ਚ ਕਿਹਾ ਗਿਆ ਹੈ ਕਿ ਦਿਨ 'ਚ ਸਿਰਫ 3 ਡ੍ਰਿੰਕ ਪੀਣਾ ਸਰੀਰ ਲਈ ਸਹੀ ਹੈ ਤੇ ਇੱਕ ਘੰਟੇ 'ਚ ਸਿਰਫ ਇੱਕ ਡ੍ਰਿੰਕ। ਇੱਕ ਤੋਂ ਵੱਧ ਮਿਆਰੀ ਡਰਿੰਕ ਪੀਣਾ ਹਮੇਸ਼ਾ ਸਿਹਤ ਲਈ ਹਾਨੀਕਾਰਕ ਰਿਹਾ ਹੈ।



ਇਹ ਜਾਣਨਾ ਵੀ ਜ਼ਰੂਰੀ 
ਅਪੋਲੋ ਹਸਪਤਾਲ ਦੀ ਰਿਪੋਰਟ ਮੁਤਾਬਕ ਜੇਕਰ ਕੋਈ ਵਿਅਕਤੀ ਇੱਕ ਹਫ਼ਤੇ ਵਿੱਚ 15 ਜਾਂ ਇਸ ਤੋਂ ਵੱਧ ਡ੍ਰਿੰਕ ਪੀਂਦਾ ਹੈ ਜਾਂ ਇੱਕ ਵਾਰ ਵਿੱਚ 5 ਜਾਂ ਇਸ ਤੋਂ ਵੱਧ ਡ੍ਰਿੰਕ ਪੀਂਦਾ ਹੈ ਤਾਂ ਉਹ ਹੈਵੀ ਡਰਿੰਕਸ ਦੀ ਸ਼੍ਰੇਣੀ ਵਿੱਚ ਆਉਂਦਾ ਹੈ।


ਸ਼ਰਾਬ ਦੇ ਨੁਕਸਾਨ
ਮਾਓ ਕਲੀਨਿਕ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਕੋਈ ਆਦਮੀ ਦੋ ਘੰਟਿਆਂ ਵਿੱਚ 5 ਜਾਂ ਇਸ ਤੋਂ ਵੱਧ ਸ਼ਰਾਬ ਦੇ ਦੇ ਪੈੱਗ ਪੀਂਦਾ ਹੈ ਤਾਂ ਉਹ ਸ਼ਰਾਬ ਦੀ ਲਤ ਵਿੱਚ ਆ ਜਾਂਦਾ ਹੈ। ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ-


1. ਸ਼ਰਾਬ ਦਾ ਜ਼ਿਆਦਾ ਸੇਵਨ ਮੂੰਹ, ਗਲੇ, ਗ੍ਰਾਸਨਲੀ (Esophagus) ਤੇ ਜਿਗਰ ਸਮੇਤ ਕੁਝ ਕੈਂਸਰਾਂ ਦਾ ਖ਼ਤਰਾ ਵਧਾਉਂਦਾ ਹੈ।


2. ਦਿਲ ਦੀਆਂ ਮਾਸਪੇਸ਼ੀਆਂ ਦੇ ਨੁਕਸਾਨ (Alcoholic Cardiomyopathy), ਸਟ੍ਰੋਕ, ਜਿਗਰ ਦੀ ਬਿਮਾਰੀ ਆਦਿ ਦੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ। ਜਦੋਂ ਬਹੁਤ ਜ਼ਿਆਦਾ ਅਲਕੋਹਲ ਤੁਹਾਡੇ ਜਿਗਰ ਦੇ ਸੈੱਲਾਂ ਤੱਕ ਪਹੁੰਚਦੀ ਹੈ, ਤਾਂ ਉਹ ਚਰਬੀ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈ ਜੋ ਜਿਗਰ ਦੇ ਕੰਮ ਨੂੰ ਰੋਕ ਸਕਦੀ ਹੈ।


3. ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਘੱਟੋ-ਘੱਟ 200 ਬਿਮਾਰੀਆਂ ਦਾ ਖਤਰਾ ਹੈ।


4. ਜ਼ਿਆਦਾ ਪੀਣ ਨਾਲ ਟੈਸਟੋਸਟ੍ਰੋਨ ਦਾ ਪੱਧਰ ਘੱਟ ਹੋ ਜਾਂਦਾ ਹੈ।


ਵੈਸੇ, ਜਿੰਨਾ ਹੋ ਸਕੇ ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਇਹ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾ ਸਕਦੀ ਹੈ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।