ਨਵੀਂ ਦਿੱਲੀ: ਮੌਸਮ ਬਦਲਣ ਨਾਲ ਐਲਰਜੀ ਦੀ ਸ਼ਿਕਾਇਤ ਆਮ ਪ੍ਰੇਸ਼ਾਨੀ ਬਣ ਜਾਂਦੀ ਹੈ। ਅਜਿਹੇ 'ਚ ਜੇਕਰ ਐਲਰਜੀ ਤੋਂ ਬਚਣ ਦਾ ਤਰੀਕਾ ਨਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਪੂਰੇ ਸੀਜ਼ਨ ਤੁਹਾਨੂੰ ਸੁਸਤ ਬਣਾਈ ਰੱਖਦੀ ਹੈ। ਕਿਸੇ ਵੀ ਕੰਮ 'ਚ ਦਿਲ ਨਹੀਂ ਲੱਗਦਾ। ਡਾਕਟਰਾਂ ਮੁਤਾਬਕ ਇਸ ਮੌਸਮ 'ਚ ਨੱਕ 'ਚ ਸੋਜ, ਸਰਦੀ-ਜ਼ੁਕਾਮ ਤੇ ਬੁਖਾਰ ਵਰਗੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਸਰਦੀਆਂ 'ਚ ਨੱਕ ਦਾ ਵਾਰ-ਵਾਰ ਆਉਣਾ ਵੀ ਐਲਰਜੀ ਦਾ ਕਾਰਨ ਹੁੰਦਾ ਹੈ।
ਆਯੁਰਵੇਦ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਐਲਰਜੀ ਦੀ ਪਛਾਣ ਕਰਕੇ ਉਸ ਤੋਂ ਬਚਣ ਦੇ ਤਰੀਕੇ ਜਲਦੀ ਤੋਂ ਜਲਦੀ ਇਸਤੇਮਾਲ ਕਰ ਲੈਣੇ ਚਾਹੀਦੇ ਹਨ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਤੇ ਐਂਟੀ ਐਲਰਜੀ ਤਾਕਤ ਵਧਦੀ ਹੈ। ਇਸੇ ਤਰ੍ਹਾਂ ਐਲਰਜੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਹ ਨੇ ਕਾਰਨ
-ਹਵਾ 'ਚ ਪ੍ਰਦੂਸ਼ਣ
-ਧੂੜ-ਮਿੱਟੀ ਦਾ ਅੰਦਰ ਜਾਣਾ
-ਮੌਸਮ 'ਚ ਬਦਲਾਅ
-ਲੱਕੜ, ਫਲ ਤੇ ਅਨਾਜ ਦੀ ਧੂੜ
-ਮਧੂਮੱਖੀ ਦੇ ਕੱਟਣ ਨਾਲ ਸੋਜ ਹੋਣਾ
-ਕੁਝ ਲੋਕਾਂ ਨੂੰ ਜਾਨਵਰਾਂ ਦੇ ਨਜ਼ਦੀਕ ਜਾਣ ਨਾਲ ਵੀ ਐਲਰਜੀ ਹੁੰਦੀ ਹੈ।
ਐਲਰਜੀ ਦਾ ਇਲਾਜ
-ਸਰਦੀਆਂ 'ਚ ਸ਼ਹਿਦ ਖਾਓ।
-ਆਂਵਲੇ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ।
-ਤੁਲਸੀ ਦੇ ਪੱਤੇ ਦਾ ਰਸ ਜ਼ਰੂਰ ਪੀਓ।
-ਨਿੰਬੂ ਦੇ ਰਸ ਨੂੰ ਨਾਰੀਅਲ ਤੇਲ 'ਚ ਮਿਲਾ ਕੇ ਰਾਤ ਨੂੰ ਲਾਓ।
-ਖਾਲੀ ਪੇਟ ਦੋ ਚਮਚ ਆਂਵਲੇ ਦਾ ਰਸ ਸ਼ਹਿਦ ਨਾਲ ਪੀਓ।