Raisins Benefits : ਕਿਸ਼ਮਿਸ਼ (ਸੌਗੀ) ਸੁੱਕੇ ਮੇਵੇ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਨੂੰ ਅੰਗੂਰਾਂ ਨੂੰ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਾਜ਼ਾਰ 'ਚ ਦੂਜੇ ਸੁੱਕੇ ਮੇਵਿਆਂ ਦੇ ਮੁਕਾਬਲੇ ਬਹੁਤ ਸਸਤੇ ਹਨ ਪਰ ਦੂਜੇ ਮਹਿੰਗੇ ਸੁੱਕੇ ਮੇਵਿਆਂ ਦੀ ਤੁਲਨਾ 'ਚ ਇਸ ਦੇ ਫਾਇਦੇ ਇੰਨੇ ਜ਼ਿਆਦਾ ਹਨ, ਜਿਸ ਨੂੰ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਰਹਿ ਜਾਓਗੇ। ਇਹ ਇਕ ਅਜਿਹਾ ਸੁਪਰਫੂਡ ਹੈ ਜਿਸ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜਾਣੋ ਇਸ ਦੇ ਫਾਇਦੇ ਬਾਰੇ...


ਸੌਗੀ ਦੇ ਫਾਇਦੇ


ਆਇਰਨ ਦੀ ਕਮੀ ਨੂੰ ਦੂਰ ਕਰੇ — ਜੋ ਲੋਕ ਅਨੀਮੀਆ ਵਰਗੀ ਸਮੱਸਿਆ ਤੋਂ ਪੀੜਤ ਹਨ, ਜਿਨ੍ਹਾਂ ਦੇ ਸਰੀਰ 'ਚ ਹੀਮੋਗਲੋਬਿਨ ਦੀ ਸਮੱਸਿਆ ਹੈ। ਰੋਜ਼ ਸਵੇਰੇ ਖਾਲੀ ਪੇਟ ਭਿੱਜ ਕੇ ਸੌਗੀ ਖਾਣ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਦਾ ਹੈ। ਆਇਰਨ ਦੀ ਕਮੀ ਪੂਰੀ ਹੁੰਦੀ ਹੈ।


ਦੰਦਾਂ ਅਤੇ ਹੱਡੀਆਂ ਨੂੰ ਬਣਾਏ ਮਜ਼ਬੂਤ ​​— ਕਿਸ਼ਮਿਸ਼ ਵਿੱਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਿਵੇਂ ਕਿ ਕਾਰਬੋਹਾਈਡਰੇਟ, ਆਇਰਨ, ਫਾਸਫੋਰਸ, ਮੈਗਨੀਸ਼ੀਅਮ ਵਿਟਾਮਿਨ ਅਤੇ ਪ੍ਰੋਟੀਨ ਪੋਟਾਸ਼ੀਅਮ, ਇਹ ਸਾਰੇ ਪੋਸ਼ਕ ਤੱਤ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ​ਬਣਾਉਣ ਲਈ ਜ਼ਿੰਮੇਵਾਰ ਹਨ। ਇਸ ਦੀ ਵਰਤੋਂ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।


ਅੱਖਾਂ ਲਈ ਫਾਇਦੇਮੰਦ- ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹਨ, ਰੋਸ਼ਨੀ ਘੱਟਣੀ ਸ਼ੁਰੂ ਹੋ ਗਈ ਹੈ, ਉਨ੍ਹਾਂ ਨੂੰ ਸੌਗੀ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਵਿਟਾਮਿਨ ਏ, ਬੀਟਾ ਕੈਰੋਟੀਨ, ਐਂਟੀਆਕਸੀਡੈਂਟ ਹੁੰਦੇ ਹਨ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ​ਬਣਾਉਂਦੇ ਹਨ।


ਦਿਲ ਦੇ ਰੋਗਾਂ ਲਈ- ਦਿਲ ਦੇ ਰੋਗਾਂ ਨੂੰ ਠੀਕ ਕਰਨ ਲਈ ਤੁਸੀਂ ਸੌਗੀ ਦਾ ਸੇਵਨ ਵੀ ਕਰ ਸਕਦੇ ਹੋ। NCBI ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਖੋਜ ਮੁਤਾਬਕ ਕਿਸ਼ਮਿਸ਼ ਖਰਾਬ ਕੋਲੈਸਟ੍ਰਾਲ ਭਾਵ ਐੱਲਡੀਐੱਲ ਅਤੇ ਟ੍ਰਾਈਗਲਿਸਰਾਈਡ ਨੂੰ ਘੱਟ ਕਰ ਸਕਦੀ ਹੈ, ਜਿਸ ਨਾਲ ਕੋਲੈਸਟ੍ਰੋਲ ਕਾਰਨ ਹੋਣ ਵਾਲੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ।


ਊਰਜਾ ਦੇਵੇ- ਕਿਸ਼ਮਿਸ਼ ਨੂੰ ਕਾਰਬੋਹਾਈਡਰੇਟ ਦਾ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ। ਕਿਸ਼ਮਿਸ਼ ਅਮੀਨੋ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਉੱਚ-ਤੀਬਰਤਾ ਵਾਲੇ ਵਰਕਆਉਟ ਤੋਂ ਬਾਅਦ ਮਾਸਪੇਸ਼ੀਆਂ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰਦੀ ਹੈ।


ਭਾਰ ਕੰਟਰੋਲ 'ਚ ਮਦਦਗਾਰ- ਕਿਸ਼ਮਿਸ਼ 'ਚ ਡਾਇਟਰੀ ਫਾਈਬਰ ਅਤੇ ਪ੍ਰੋਬਾਇਓਟਿਕ ਪਾਏ ਜਾਂਦੇ ਹਨ। ਇਹ ਦੋਵੇਂ ਤੱਤ ਪੇਟ ਵਿੱਚ ਚੰਗੇ ਅਤੇ ਸਿਹਤਮੰਦ ਬੈਕਟੀਰੀਆ ਬਣਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।


ਬੀਪੀ ਕੰਟਰੋਲ ਕਰੋ - ਕਿਸ਼ਮਿਸ਼ ਪੋਟਾਸ਼ੀਅਮ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਦੇ ਅੰਦਰ ਮੌਜੂਦ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ।


ਸੌਗੀ ਦਾ ਸੇਵਨ ਕਿਵੇਂ ਕਰੀਏ


ਤੁਸੀਂ ਜਿਵੇਂ ਚਾਹੋ ਉਵੇਂ ਹੀ ਕਿਸ਼ਮਿਸ਼ ਖਾ ਸਕਦੇ ਹੋ ਪਰ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਤੁਹਾਨੂੰ ਇਸ ਨੂੰ ਭਿਓ ਕੇ ਖਾਣਾ ਚਾਹੀਦਾ ਹੈ। ਸੌਗੀ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਸੌਗੀ ਅਤੇ ਇਸ ਦਾ ਪਾਣੀ ਪੀਓ। ਇਹ ਬਹੁਤ ਲਾਭਦਾਇਕ ਹੋਵੇਗਾ।