Anti Aging Foods: ਜਵਾਨ ਦਿੱਖਣਾ ਤੇ ਊਰਜਾ ਦੇ ਲੈਵਲ 'ਤੇ ਜਵਾਨ ਹੋਣਾ ਦੋ ਵੱਖ-ਵੱਖ ਚੀਜ਼ਾਂ ਹਨ। ਇਹ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ 50 ਸਾਲ ਨੂੰ ਪਾਰ ਕਰ ਚੁੱਕੇ ਹੋ ਤਾਂ ਤੁਸੀਂ ਬੁੱਢੇ ਲੱਗਣਾ ਸ਼ੁਰੂ ਹੋ ਜਾਓ। ਤੁਸੀਂ ਆਪਣੀ ਊਰਜਾ, ਸੋਚ ਤੇ ਲੁਕਸ ਨੂੰ ਹਮੇਸ਼ਾ ਜਵਾਨ ਬਣਾਈ ਰੱਖ ਸਕਦੇ ਹੋ। ਮਤਲਬ 50 ਸਾਲ ਦੀ ਉਮਰ 'ਚ ਵੀ ਤੁਹਾਡੀ 35 ਸਾਲ ਦੀ ਉਮਰ ਵਰਗੀ ਸਕਿਨ ਤੇ ਐਨਰਜੀ ਹੋ ਸਕਦੀ ਹੋ। ਇਸ ਲਈ ਤੁਹਾਨੂੰ ਆਪਣੀ ਡਾਈਟ 'ਤੇ ਖ਼ਾਸ ਧਿਆਨ ਦੇਣਾ ਹੋਵੇਗਾ। ਇੱਥੇ ਅਸੀਂ ਤੁਹਾਨੂੰ 5 ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ 50 ਸਾਲ ਦੀ ਉਮਰ 'ਚ ਵੀ ਬੁਢਾਪਾ ਤੁਹਾਨੂੰ ਛੂਹ ਨਹੀਂ ਸਕੇਗਾ...

1. ਸ਼ਹਿਦ ਦਾ ਸੇਵਨ ਕਰੋ
ਸ਼ਹਿਦ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਸ ਨੂੰ ਪੂਰਾ ਭੋਜਨ ਮੰਨਿਆ ਜਾਂਦਾ ਹੈ। 20-25 ਸਾਲ ਦੀ ਉਮਰ ਤੋਂ ਆਪਣੀ ਰੋਜ਼ਾਨਾ ਖੁਰਾਕ 'ਚ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਤੁਸੀਂ ਇਸ ਨੂੰ ਦੁੱਧ ਦੇ ਨਾਲ ਮਿਲਾ ਕੇ ਲੈ ਸਕਦੇ ਹੋ ਜਾਂ ਸਵੇਰੇ-ਸ਼ਾਮ ਇੱਕ-ਇੱਕ ਚਮਚ ਦਾ ਸੇਵਨ ਕਰ ਸਕਦੇ ਹੋ। ਸ਼ਹਿਦ ਐਂਟੀਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਨੂੰ ਲਚਕੀਲਾਪਨ ਤੇ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ। ਨਾਲ ਹੀ ਮਨ ਤੇ ਸਰੀਰ ਨੂੰ ਸ਼ਾਂਤ ਰੱਖਦਾ ਹੈ।

2. ਮਖਾਣੇ ਖਾਓ
ਤੁਸੀਂ ਰੋਜ਼ ਇੱਕ ਕੌਲੀ ਮਖਾਣੇ ਖਾਣਾ ਸ਼ੁਰੂ ਕਰ ਦਿਓ। ਇਹ ਆਇਰਨ ਨਾਲ ਭਰਪੂਰ ਹੁੰਦਾ ਹੈ। ਜੇਕਰ ਗ੍ਰਾਮ 'ਚ ਗੱਲ ਕਰੀਏ ਤਾਂ ਤੁਸੀਂ ਰੋਜ਼ਾਨਾ 5 ਤੋਂ 10 ਗ੍ਰਾਮ ਮਖਾਨੇ ਖਾ ਸਕਦੇ ਹੋ। ਹਾਲਾਂਕਿ ਤੁਹਾਨੂੰ ਤਲੇ ਹੋਏ ਮਖਾਨੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਤੁਸੀਂ ਉਨ੍ਹਾਂ ਨੂੰ ਰੋਸਟ ਕਰਕੇ (ਬਗੈਰ ਤੇਲ ਤੇ ਘਿਓ 'ਚ ਭੁੰਨ ਕੇ) ਲੂਣ ਨਾਲ ਖਾ ਸਕਦੇ ਹੋ। ਤੁਸੀਂ ਦੁੱਧ ਨਾਲ ਮਖਾਣਾ ਸ਼ੇਕ ਬਣਾ ਕੇ ਪੀ ਸਕਦੇ ਹੋ। ਇਹ ਇੱਕ ਬਹੁਤ ਵਧੀਆ ਕੁਦਰਤੀ ਐਂਟੀਏਜਿੰਗ ਫੂਡ ਹੁੰਦਾ ਹੈ।

3. ਗੋਲਡਨ ਮਿਲਕ ਪੀਓ
ਗੋਲਡਨ ਦੁੱਧ, ਮਤਲਬ ਹਲਦੀ ਵਾਲਾ ਦੁੱਧ। ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਮੂੰਹ ਨਾ ਬਣਾਓ, ਕਿਉਂਕਿ ਜੇਕਰ ਤੁਹਾਨੂੰ ਇਸ ਦਾ ਸਵਾਦ ਪਸੰਦ ਨਹੀਂ ਹੈ ਤਾਂ ਵੀ ਤੁਹਾਨੂੰ ਇਸ ਦੇ ਫ਼ਾਇਦੇ ਜ਼ਰੂਰ ਪਸੰਦ ਆਉਣਗੇ। ਇਸ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ 50 ਤੋਂ 60 ਸਾਲ ਦੀ ਉਮਰ 'ਚ ਵੀ 30 ਤੋਂ 35 ਸਾਲ ਦੇ ਨੌਜਵਾਨਾਂ ਵਾਂਗ ਫਿੱਟ, ਐਕਟਿਵ ਤੇ ਕੂਲ ਦਿਖਾਈ ਦੇ ਸਕਦੇ ਹੋ।

4. ਹਰ ਰੋਜ਼ ਸਿਰਫ਼ 1 ਚੁਕੰਦਰ
ਦੁਪਹਿਰ ਜਾਂ ਸ਼ਾਮ ਨੂੰ ਸਲਾਦ ਦੇ ਰੂਪ 'ਚ ਚੁਕੰਦਰ ਜ਼ਰੂਰ ਖਾਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਨਾ-ਮਾਤਰ ਚਰਬੀ ਮਿਲਦੀ ਹੈ, ਜਦਕਿ ਪ੍ਰੋਟੀਨ, ਫਾਈਬਰ, ਫੋਲੇਟ, ਮੈਗਨੀਸ਼ੀਅਮ, ਵਿਟਾਮਿਨ-ਸੀ, ਵਿਟਾਮਿਨ-ਏ, ਪੋਟਾਸ਼ੀਅਮ ਆਦਿ ਕਈ ਤਰ੍ਹਾਂ ਦੇ ਖਣਿਜ ਤੇ ਪੌਸ਼ਟਿਕ ਤੱਤ ਮਿਲਦੇ ਹਨ। ਚੁਕੰਦਰ ਦਾ ਸੇਵਨ ਖੂਨ ਦੇ ਪੱਧਰ ਨੂੰ ਬਣਾਈ ਰੱਖਣ ਤੇ ਚਮੜੀ ਦੇ ਸੈੱਲਾਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ।