How to check adulteration in sugar: ਅੱਜਕੱਲ੍ਹ ਖਾਣ-ਪੀਣ ਦੀਆਂ ਵਸਤੂਆਂ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈ। ਦੁੱਧ ਤੋਂ ਲੈ ਕੇ ਫਲਾਂ ਤੇ ਸਬਜ਼ੀਆਂ ਵਿੱਚ ਮਿਲਾਵਟ ਹੋ ਰਹੀ ਹੈ। ਇਸੇ ਤਰ੍ਹਾਂ ਖੰਡ ਵੀ ਹਰ ਘਰ ਵਿੱਚ ਰੋਜ਼ਾਨਾ ਵਰਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖੰਡ ਵਿੱਚ ਵੀ ਮਿਲਾਵਟ ਹੁੰਦੀ ਹੈ? ਅਜਿਹੇ 'ਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਜੋ ਖੰਡ ਖਾ ਰਹੇ ਹੋ, ਉਹ ਨਕਲੀ ਹੈ ਜਾਂ ਫਿਰ ਅਸਲੀ। ਮਿਲਾਵਟੀ ਖੰਡ ਖਾਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।



ਇਸ ਤਰ੍ਹਾਂ ਖੰਡ ਵਿੱਚ ਮਿਲਾਵਟ ਹੁੰਦੀ
ਕੀ ਤੁਹਾਨੂੰ ਪਤਾ ਹੈ ਕਿ ਸ਼ੁੱਧਤਾ ਦੇ ਨਾਂ 'ਤੇ ਬਾਜ਼ਾਰ 'ਚ ਵਿਕਣ ਵਾਲੀ ਖੰਡ 'ਚ ਪਾਣੀ, ਮਿੱਟੀ, ਵੱਖ-ਵੱਖ ਤਰ੍ਹਾਂ ਦੇ ਕੈਮੀਕਲ, ਗੁਲੂਕੋਜ਼ ਤੇ ਸ਼ਰਬਤ ਦੀ ਮਿਲਾਵਟ ਕੀਤੀ ਜਾਂਦੀ ਹੈ। ਇਸ ਕਾਰਨ ਸ਼ੂਗਰ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ ਤੇ ਇਹ ਸਿਹਤ ਲਈ ਹਾਨੀਕਾਰਕ ਹੋ ਜਾਂਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਚੀਨੀ ਵਿੱਚ ਮਿਲਾਵਟ ਦੀ ਪਛਾਣ ਕਿਵੇਂ ਕੀਤੀ ਜਾਵੇ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇੱਕ ਅਜਿਹਾ ਤਰੀਕਾ ਦੱਸਿਆ ਹੈ ਜਿਸ ਨਾਲ ਤੁਸੀਂ ਘਰ ਬੈਠੇ ਹੀ ਸ਼ੂਗਰ ਦੀ ਪਛਾਣ ਕਰ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ।



ਖੰਡ ਵਿੱਚ ਯੂਰੀਆ ਸਮੇਤ ਇਹ ਚੀਜ਼ਾਂ ਮਿਲਾਈਆਂ ਜਾਂਦੀਆਂ
ਚੀਨੀ ਵਿੱਚ ਕਈ ਘਾਤਕ ਰਸਾਇਣਾਂ ਤੋਂ ਇਲਾਵਾ ਚੌਕ ਪਾਊਡਰ, ਯੂਰੀਆ, ਵਾਸ਼ਿੰਗ ਸੋਡਾ ਤੇ ਪਲਾਸਟਿਕ ਕ੍ਰਿਸਟਲ ਆਦਿ ਦੀ ਮਿਲਾਵਟ ਹੁੰਦੀ ਹੈ। ਚੌਕ ਪਾਊਡਰ ਤੇ ਯੂਰੀਆ ਨੂੰ ਖੰਡ ਦੇ ਕ੍ਰਿਸਟਲ ਵਿੱਚ ਮਿਲਾਇਆ ਜਾਂਦਾ ਹੈ ਜਦੋਂਕਿ ਯੂਰੀਆ ਤੇ ਵਾਸ਼ਿੰਗ ਸੋਡਾ ਨੂੰ ਸ਼ੂਗਰ ਪਾਊਡਰ ਵਿੱਚ ਮਿਲਾਇਆ ਜਾਂਦਾ ਹੈ। 


ਚੀਨੀ ਵਿੱਚ ਮਿਕਸ ਕੀਤਾ ਜਾਣ ਵਾਲਾ ਯੂਰੀਆ ਸਰੀਰ ਦੇ ਕਈ ਅੰਗਾਂ 'ਤੇ ਖਤਰਨਾਕ ਪ੍ਰਭਾਵ ਪਾਉਂਦਾ ਹੈ। ਸਰੀਰ 'ਚ ਯੂਰੀਆ ਦੀ ਮਾਤਰਾ ਵਧਣ ਨਾਲ ਕਿਡਨੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸੇ ਤਰ੍ਹਾਂ ਚੌਕ ਪਾਊਡਰ ਵੀ ਤੁਹਾਡੀ ਕਿਡਨੀ ਤੇ ਪਾਚਨ ਪ੍ਰਣਾਲੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰ ਸਕਦਾ ਹੈ। ਵਾਸ਼ਿੰਗ ਸੋਡਾ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਉਲਟੀਆਂ, ਮਤਲੀ ਤੇ ਦਸਤ ਲੱਗ ਸਕਦੇ ਹਨ।


FSSAI ਨੇ ਦੱਸਿਆ ਕਿ ਮਿਲਾਵਟੀ ਖੰਡ ਦੀ ਪਛਾਣ ਕਿਵੇਂ ਕੀਤੀ ਜਾਵੇ
ਖਾਧ ਪਦਾਰਥਾਂ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਸੰਸਥਾ FSSAI ਨੇ ਚੀਨੀ 'ਚ ਯੂਰੀਆ ਦੀ ਮਿਲਾਵਟ ਦੀ ਪਛਾਣ ਕਰਨ ਦਾ ਆਸਾਨ ਤਰੀਕਾ ਦੱਸਿਆ ਹੈ, ਜੋ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਸੀਂ ਕੁਝ ਹੀ ਸਕਿੰਟਾਂ 'ਚ ਅਸਲੀ ਤੇ ਨਕਲੀ ਸ਼ੂਗਰ ਦੀ ਪਛਾਣ ਕਰ ਸਕਦੇ ਹੋ।


ਇੱਕ ਚਮਚ ਚੀਨੀ ਲੈ ਕੇ ਇੱਕ ਗਲਾਸ ਪਾਣੀ ਵਿੱਚ ਪਾਓ।
-ਖੰਡ ਨੂੰ ਚੰਗੀ ਤਰ੍ਹਾਂ ਮਿਲਾਓ।
-ਖੰਡ ਦੇ ਪਾਣੀ ਨੂੰ ਸੁੰਘੋ।
-ਜੇਕਰ ਇਸ ਵਿੱਚ ਅਮੋਨੀਆ ਦੀ ਗੰਧ ਨਾ ਹੋਵੇ ਤਾਂ ਮਿਲਾਵਟ ਨਹੀਂ ਹੁੰਦੀ।
-ਜੇਕਰ ਅਮੋਨੀਆ ਦੀ ਬਦਬੂ ਆਉਂਦੀ ਹੈ ਤਾਂ ਸਮਝ ਲਓ ਕਿ ਇਸ ਵਿੱਚ ਯੂਰੀਆ ਮਿਲਾਇਆ ਗਿਆ ਹੈ।