Raw Vegetables: ਕਈ ਕੱਚੀਆਂ ਸਬਜ਼ੀਆਂ ਨੂੰ ਸਲਾਦ ਵਜੋਂ ਖਾਧਾ ਜਾਂਦਾ ਹੈ। ਖੀਰਾ, ਟਮਾਟਰ, ਗੋਭੀ ਵਰਗੀਆਂ ਸਬਜ਼ੀਆਂ ਦੇ ਸਲਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਪਰ ਕੁਝ ਸਬਜ਼ੀਆਂ ਅਜਿਹੀਆਂ ਵੀ ਹਨ, ਜੋ ਭੁੱਲ ਕੇ ਵੀ ਕੱਚੀਆਂ ਨਹੀਂ ਖਾਣੀਆਂ ਚਾਹੀਦੀਆਂ। ਇਸ ਨਾਲ ਗੰਭੀਰ ਨੁਕਸਾਨ ਹੋ ਸਕਦਾ ਹੈ। ਇਹ ਸਬਜ਼ੀਆਂ ਕੱਚੀਆਂ ਹੋਣ ਕਾਰਨ ਇਨ੍ਹਾਂ ਵਿੱਚ ਮੌਜੂਦ ਵਿਟਾਮਿਨ ਤੇ ਮਿਨਰਲਸ ਦਾ ਪੂਰਾ ਲਾਭ ਨਹੀਂ ਮਿਲਦਾ। ਇਨ੍ਹਾਂ ਸਬਜ਼ੀਆਂ ਨੂੰ ਹਮੇਸ਼ਾ ਉਬਾਲ ਕੇ ਜਾਂ ਭੁੰਨ੍ਹ ਕੇ ਹੀ ਖਾਣਾ ਚਾਹੀਦਾ ਹੈ। ਇਨ੍ਹਾਂ ਨੂੰ ਕੱਚੀਆਂ ਖਾਣ ਨਾਲ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।



  1. ਬੈਂਗਣ


ਜੇਕਰ ਤੁਸੀਂ ਕੱਚੇ ਬੈਂਗਣ ਖਾਂਦੇ ਹੋ ਤਾਂ ਤੁਹਾਡੀ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਬੈਂਗਣ ਨੂੰ ਕੱਚਾ ਖਾਣ ਨਾਲ ਉਲਟੀ ਤੇ ਪੇਟ ਵਿੱਚ ਛਾਲੇ ਹੋ ਸਕਦੇ ਹਨ। ਬੈਂਗਣ ਵਿੱਚ ਪਾਇਆ ਜਾਣ ਵਾਲਾ ਸੋਲਾਨਾਈਨ ਨਿਊਰੋਲੋਜੀਕਲ ਤੇ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਦੋਂ ਵੀ ਤੁਸੀਂ ਬੈਂਗਣ ਖਾਓ ਤਾਂ ਇਸ ਨੂੰ ਚੰਗੀ ਤਰ੍ਹਾਂ ਪਕਾਓ।



  1. ਪਾਲਕ


ਪਾਲਕ ਵਿੱਚ ਫੋਲੇਟ ਹੁੰਦਾ ਹੈ। ਇਸ ਨੂੰ ਕਦੇ ਵੀ ਕੱਚਾ ਨਾ ਖਾਓ। ਇਸ ਨੂੰ ਹਮੇਸ਼ਾ ਭੁੰਨ੍ਹ ਕੇ, ਉਬਾਲ ਕੇ ਜਾਂ ਚੰਗੀ ਤਰ੍ਹਾਂ ਪਕਾ ਕੇ ਹੀ ਖਾਓ। ਪਕਾਉਣ ਨਾਲ ਫੋਲੇਟ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਮਿਲਦੀ ਹੈ।



  1. ਖੁੰ


ਮਸ਼ਰੂਮ ਨੂੰ ਹਮੇਸ਼ਾ ਪਕਾ ਕੇ ਖਾਓ। ਇਸ ਨੂੰ ਪਕਾ ਕੇ ਖਾਣ ਨਾਲ ਤੁਹਾਨੂੰ ਇਸ ਦੇ ਸਾਰੇ ਪੋਸ਼ਕ ਤੱਤ ਮਿਲ ਜਾਣਗੇ। ਮਸ਼ਰੂਮ ਨੂੰ ਉਬਾਲ ਕੇ ਜਾਂ ਪੀਸ ਕੇ ਵੀ ਖਾਧਾ ਜਾ ਸਕਦਾ ਹੈ। ਗਰਿਲ ਕਰਨ ਨਾਲ ਮਸ਼ਰੂਮ ਵਿੱਚ ਪੋਟਾਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ।



  1. ਆਲੂ


ਕੱਚੇ ਆਲੂ ਵਿੱਚ ਸੋਲਾਨਾਈਨ ਨਾਮਕ ਇੱਕ ਜ਼ਹਿਰੀਲਾ ਤੱਤ ਹੁੰਦਾ ਹੈ। ਕੱਚਾ ਆਲੂ ਖਾਣ ਨਾਲ ਗੈਸ, ਉਲਟੀ ਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਆਲੂ ਉਬਾਲ ਕੇ ਜਾਂ ਤਲ ਕੇ ਹੀ ਖਾਓ।


ਇਹ ਵੀ ਪੜ੍ਹੋ: Chandigarh News: ਅਕਾਲੀ ਦਲ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਖਿਲਾਫ ਸਖਤ ਐਕਸ਼ਨ! ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸਸਪੈਂਡ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab News: ਪੰਜਾਬ 'ਚ ਵੱਜਿਆ ਚੋਣ ਬਿਗੁਲ, ਪੰਜ ਨਗਰ ਨਿਗਮਾਂ ਦੀਆਂ ਚੋਣਾਂ ਦਾ ਫੈਸਲਾ