Artifical Intelligence : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨੇ ਅਮਰੀਕਾ 'ਚ ਰਹਿਣ ਵਾਲੇ 4 ਸਾਲਾ ਐਲੇਕਸ ਦੀ ਜਾਨ ਬਚਾਈ। ਅਲੈਕਸ ਇੱਕ ਦੁਰਲੱਭ neurological ਡਿਸਆਰਡਰ ਤੋਂ ਪੀੜਤ ਸੀ, ਪਰ ਕੋਈ ਵੀ ਡਾਕਟਰ ਇਸਦਾ ਸਹੀ ਢੰਗ ਨਾਲ ਇਲਾਜ ਕਰਨ ਦੇ ਯੋਗ ਨਹੀਂ ਸੀ। 17 ਡਾਕਟਰਾਂ ਨੇ 3 ਸਾਲ ਤੱਕ ਉਸ ਦਾ ਇਲਾਜ ਕੀਤਾ ਪਰ ਕੋਈ ਵੀ ਬਿਮਾਰੀ ਦਾ ਸਹੀ ਪਤਾ ਨਹੀਂ ਲਗਾ ਸਕਿਆ। ਐਲੇਕਸ ਦਰਦ ਵਿੱਚ ਸੀ ਅਤੇ ਉਸਦੇ ਸਰੀਰ ਦੇ ਦੋਨਾਂ ਹਿੱਸਿਆਂ ਵਿੱਚ ਅਸੰਤੁਲਨ ਸੀ।



ਬੱਚੇ ਦੀ ਸਮੱਸਿਆ ਉਸ ਦੀ ਮਾਂ ਤੋਂ ਦੇਖੀ ਨਹੀਂ ਸੀ ਜਾ ਰਹੀ। ਜਦੋਂ ਐਲੇਕਸ ਦੀ ਮਾਂ ਕੋਰਟਨੀ ਨੇ ਬੱਚੇ ਦੀਆਂ ਐਮਆਰਆਈ ਰਿਪੋਰਟਾਂ ਨੂੰ ਚੈਟ GPT ਨਾਮਕ ਏਆਈ ਸਿਸਟਮ ਦੇ ਵਿੱਚ ਪਾਇਆ, ਤਾਂ ਚੈਟ ਜੀਪੀਟੀ ਨੇ 'ਟੈਥਰਡ ਕੋਰਡ ਸਿੰਡਰੋਮ' ਵਜੋਂ ਇਸ ਦੀ ਸਹੀ ਪਛਾਣ ਕੀਤੀ। ਇਸ ਤੋਂ ਬਾਅਦ ਇਕ ਨਿਊਰੋਸਰਜਨ ਨੇ ਅਲੈਕਸ ਦੀ ਸਰਜਰੀ ਕੀਤੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਰਿਹਾ ਹੈ। ਇਹ ਘਟਨਾ ਮੈਡੀਕਲ ਖੇਤਰ ਵਿੱਚ ਏਆਈ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ।


ਚੈਟ GPT ਵਰਗੇ AI ਸਿਸਟਮ ਡਾਕਟਰਾਂ ਦੀ ਮਦਦ ਕਰ ਸਕਦੇ ਹਨ ਅਤੇ ਗੁੰਝਲਦਾਰ ਮਾਮਲਿਆਂ ਵਿੱਚ ਨਿਦਾਨ ਨੂੰ ਬਿਹਤਰ ਬਣਾ ਸਕਦੇ ਹਨ। ਹਾਲਾਂਕਿ AI ਡਾਕਟਰਾਂ ਦੀ ਥਾਂ ਨਹੀਂ ਲੈ ਸਕਦਾ, ਪਰ ਇਹ ਸਹਾਇਕ ਦੇ ਤੌਰ 'ਤੇ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ। ਐਲੇਕਸ ਦੀ ਕਹਾਣੀ ਏਆਈ ਸਲਾਹ ਦੀ ਮਹੱਤਤਾ ਨੂੰ ਸਾਬਤ ਕਰਦੀ ਹੈ।


ਮੈਡੀਕਲ ਖੇਤਰ ਵਿੱਚ AI ਦਾ ਯੋਗਦਾਨ
ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਬਿਮਾਰੀਆਂ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ।


ਇਹ ਰਿਪੋਰਟ ਬ੍ਰਿਟਿਸ਼ ਸਰਕਾਰੀ ਏਜੰਸੀ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ ਦੁਆਰਾ ਤਿਆਰ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਏਆਈ ਦੇ ਨਾਲ, ਹਸਪਤਾਲਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਦੋਂ ਅਤੇ ਕਿੰਨੇ ਬੈੱਡਾਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਏਆਈ ਨੇ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਵਿੱਚ ਡਾਕਟਰਾਂ ਦੇ ਕੰਮ ਨੂੰ ਆਸਾਨ ਬਣਾ ਦਿੱਤਾ ਹੈ ਅਤੇ ਰੇਡੀਓਲੋਜਿਸਟਸ ਦਾ ਕੰਮ ਅੱਧਾ ਕਰ ਦਿੱਤਾ ਹੈ।


ਐਨਆਈਐਚਆਰ ਦੇ ਸੀਨੀਅਰ ਰਿਸਰਚ ਫੈਲੋ ਡਾ. ਜੇਮਾ ਕੁਇੰਟ ਨੇ ਕਿਹਾ ਕਿ ਏਆਈ ਵਿੱਚ ਵਿਸ਼ਵਾਸ ਦਿਖਾਉਣ ਦਾ ਸਮਾਂ ਆ ਗਿਆ ਹੈ। AI ਅੱਖਾਂ ਦੀਆਂ ਬਿਮਾਰੀਆਂ ਦਾ ਪਹਿਲਾਂ ਤੋਂ ਪਤਾ ਲਗਾ ਸਕਦਾ ਹੈ। ਇਹ ਰਿਪੋਰਟ ਏਆਈ ਦੀ ਵਧਦੀ ਸਮਰੱਥਾ ਨੂੰ ਦਰਸਾਉਂਦੀ ਹੈ ਅਤੇ ਭਵਿੱਖ ਵਿੱਚ ਮੈਡੀਕਲ ਖੇਤਰ ਵਿੱਚ ਏਆਈ ਦੀ ਭੂਮਿਕਾ ਹੋਰ ਵਧੇਗੀ।