Health Tips: ਭੱਜ-ਦੌੜ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜ਼ਿਆਦਾਤਰ ਲੋਕ ਆਪਣੀ ਸਿਹਤ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ। ਇਸ ਕਾਰਨ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅਜੋਕੇ ਯੁੱਗ ਵਿੱਚ ਗੈਰ ਪੌਸਟਿਕ ਭੋਜਨ ਤੇ ਘੱਟ ਸਰੀਰਕ ਕ੍ਰਿਆ ਕਾਰਨ ਲੋਕ ਅੰਦਰੋਂ ਕਮਜ਼ੋਰ ਹੋਣ ਲੱਗ ਪਏ ਹਨ। ਇਹੀ ਕਾਰਨ ਹੈ ਕਿ ਲੋਕ ਪੌੜੀਆਂ ਚੜ੍ਹਨ ਜਾਂ ਥੋੜ੍ਹਾ ਜਿਹਾ ਹੀ ਕੰਮ ਕਰਨ ਨਾਲ ਹਫਣ ਲੱਗਦੇ ਹਨ। ਉਨ੍ਹਾਂ ਦਾ ਸਾਹ ਫੁੱਲਣ ਲੱਗਦਾ ਹੈ ਤੇ ਦਿਲ ਦੀ ਧੜਕਣ ਵੀ ਵਧ ਜਾਂਦੀ ਹੈ।
ਦਰਅਸਲ ਅਕਸਰ ਅਜਿਹਾ ਹੁੰਦਾ ਹੈ ਕਿ ਕੁਝ ਭਾਰੀ ਕੰਮ ਕਰਦੇ ਜਾਂ ਪੌੜੀਆਂ ਚੜ੍ਹਦੇ ਹੀ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਹ ਕੋਈ ਆਮ ਸੰਕੇਤ ਨਹੀਂ। ਇਸ ਪਿੱਛੇ ਹੋਰ ਵੀ ਕਈ ਕਾਰਨ ਛੁਪੇ ਹੋ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਪੌਸ਼ਟਿਕ ਤੱਤਾਂ ਤੇ ਊਰਜਾ ਦੀ ਕਮੀ ਹੈ।
ਹਾਲਾਂਕਿ, ਕਈ ਵਾਰ ਲੋਕ ਪੌਸ਼ਟਿਕ ਤੱਤ ਮਿਲਣ ਦੇ ਬਾਵਜੂਦ ਥੋੜ੍ਹੀ ਜਿਹੀ ਸਰੀਰਕ ਗਤੀਵਿਧੀ ਕਰਨ ਤੋਂ ਬਾਅਦ ਥੱਕ ਜਾਂਦੇ ਹਨ, ਜੋ ਅੰਦਰੂਨੀ ਰੋਗ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਦੇ ਪਿੱਛੇ ਦਾ ਕਾਰਨ ਨੀਂਦ ਨਾ ਆਉਣਾ, ਮਾਨਸਿਕ ਰੋਗ ਤੇ ਅਨੀਮੀਆ ਹੋ ਸਕਦਾ ਹੈ, ਜਿਸ ਕਾਰਨ ਜਲਦੀ ਥਕਾਵਟ ਹੋ ਜਾਂਦੀ ਹੈ।
ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
ਜੇ ਤੁਸੀਂ ਕੁਝ ਕੰਮ ਕਰਨ ਜਾਂ ਪੌੜੀਆਂ ਚੜ੍ਹਨ ਤੋਂ ਬਾਅਦ ਥੱਕ ਜਾਂਦੇ ਹੋ, ਤਾਂ ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਨਹੀਂ ਪਰ ਕੁਝ ਲੋਕਾਂ ਲਈ ਇਹ ਬਹੁਤ ਖਤਰਨਾਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਪੌੜੀਆਂ ਚੜ੍ਹਦੇ ਸਮੇਂ ਥਕਾਵਟ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੀਆਂ ਕੁਝ ਗੱਲਾਂ ਦਾ ਪਾਲਣ ਕਰਨਾ ਚਾਹੀਦਾ ਹੈ।
-ਆਪਣੇ ਸਰੀਰ ਦਾ ਭਾਰ ਆਮ ਨਾਲੋਂ ਵੱਧ ਨਾ ਹੋਣ ਦਿਓ।
- ਸੌਣ ਤੇ ਜਾਗਣ ਦਾ ਸਮਾਂ ਠੀਕ ਕਰੋ।
-ਹਰ ਰੋਜ਼ ਪੂਰੀ ਨੀਂਦ ਲਓ ਤੇ ਦਿਨ ਵੇਲੇ ਸੌਣ ਦੀ ਆਦਤ ਤੋਂ ਬਚੋ।
-ਸਿਹਤਮੰਦ ਭੋਜਨ ਲਓ ਤੇ ਪੌਸ਼ਟਿਕ ਭੋਜਨ ਹੀ ਖਾਓ।
-ਨਿਯਮਤ ਕਸਰਤ ਬਹੁਤ ਜ਼ਰੂਰੀ ਹੈ।
ਜੇ ਸਮੱਸਿਆ ਬਣੀ ਰਹਿੰਦੀ ਹੈ ਤਾਂ ਕੀ ਕਰਨਾ?
ਇਹ ਸਭ ਕਰਨ ਤੋਂ ਬਾਅਦ ਵੀ ਜੇਕਰ ਸਾਹ ਲੈਣ ਵਿੱਚ ਤਕਲੀਫ਼ ਵਰਗੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਇਹ ਕ੍ਰੋਨਿਕ ਥਕਾਵਟ ਸਿੰਡਰੋਮ ਦਾ ਸੰਕੇਤ ਵੀ ਹੋ ਸਕਦਾ ਹੈ