Saunf Aur Mishri Ke Fayde: ਰੈਸਟੋਰੈਂਟ ਵਿਚ ਖਾਣਾ ਖਾਣ ਤੋਂ ਬਾਅਦ ਸੌਂਫ ਤੇ ਮਿਸ਼ਰੀ ਅਕਸਰ ਖਾਣ ਲਈ ਦਿੱਤੀ ਜਾਂਦੀ ਹੈ। ਇਹ ਇੱਕ ਚੰਗੇ ਮਾਊਥ ਫ੍ਰੇਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੌਂਫ ਤੇ ਮਿਸ਼ਰੀ ਖਾਣ ਨਾਲ ਕਈ ਲਾਭ ਹੁੰਦੇ ਹਨ। ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹੋਗੇ।
ਇਸ 'ਚ ਜ਼ਿੰਕ, ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਸੁਧਾਰਦੇ ਹਨ। ਗਰਮੀਆਂ ਵਿੱਚ ਸੌਂਫ ਤੇ ਮਿਸ਼ਰੂੀ ਖਾਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ। ਇਹ ਦੋਵੇਂ ਚੀਜ਼ਾਂ ਅੱਖਾਂ ਲਈ ਵਰਦਾਨ ਹਨ। ਆਓ ਜਾਣਦੇ ਹਾਂ ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਣ ਦੇ ਕੀ ਫਾਇਦੇ ਹਨ?
1- ਪਾਚਨ ਤੰਤਰ ਮਜ਼ਬੂਤ ਹੁੰਦਾ ਹੈ- ਸੌਂਫ ਅਤੇ ਮਿਸ਼ਰੀ ਖਾਣ ਨਾਲ ਨਾ ਸਿਰਫ ਮੂੰਹ 'ਚ ਤਾਜ਼ਗੀ ਆਉਂਦੀ ਹੈ, ਸਗੋਂ ਇਹ ਭੋਜਨ ਨੂੰ ਪਚਾਉਣ 'ਚ ਵੀ ਮਦਦ ਮਿਲਦੀ ਹੈ। ਸੌਂਫ ਵਿੱਚ ਕਈ ਅਜਿਹੇ ਪਾਚਨ ਗੁਣ ਹੁੰਦੇ ਹਨ, ਜਿਸ ਕਾਰਨ ਪਾਚਨ ਕਿਰਿਆ ਤੁਰੰਤ ਐਕਟਿਵ ਹੋ ਜਾਂਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।
2- ਹੀਮੋਗਲੋਬਿਨ ਵਧਾਉਂਦਾ- ਜੇਕਰ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਤੁਸੀਂ ਸੌਂਫ ਤੇ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ ਤੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਵੀ ਠੀਕ ਹੁੰਦਾ ਹੈ।
3- ਅੱਖਾਂ ਲਈ ਫਾਇਦੇਮੰਦ- ਸੌਂਫ ਤੇ ਮਿਸ਼ਰੀ ਖਾਣ ਨਾਲ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਨਾਲ ਨਜ਼ਰ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਂਦੇ ਹੋ, ਤਾਂ ਇਹ ਤੁਹਾਡੀ ਨਜ਼ਰ ਨੂੰ ਸੁਧਾਰੇਗਾ ਤੇ ਹੌਲੀ-ਹੌਲੀ ਇਹ ਤੁਹਾਡੀ ਐਨਕਾਂ ਨੂੰ ਹਟਾਉਣ ਵਿੱਚ ਵੀ ਮਦਦ ਕਰੇਗਾ।
4- ਖਾਂਸੀ ਤੇ ਜ਼ੁਕਾਮ 'ਚ ਰਾਹਤ- ਜੇਕਰ ਤੁਹਾਨੂੰ ਖਾਂਸੀ ਤੇ ਗਲੇ 'ਚ ਖਰਾਸ਼ ਹੈ ਤਾਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਮੌਜੂਦ ਔਸ਼ਧੀ ਗੁਣ ਤੁਹਾਨੂੰ ਜ਼ੁਕਾਮ ਤੇ ਖਾਂਸੀ ਤੋਂ ਰਾਹਤ ਦਿਵਾਉਣਗੇ।
5- ਮੂੰਹ ਦੀ ਸਿਹਤ ਲਈ ਫਾਇਦੇਮੰਦ- ਜੇਕਰ ਤੁਸੀਂ ਖਾਣੇ 'ਚ ਕੁਝ ਅਜਿਹਾ ਖਾ ਲਿਆ ਹੈ, ਜਿਸ ਤੋਂ ਬਾਅਦ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਮਿਲਾ ਕੇ ਖਾ ਸਕਦੇ ਹੋ। ਇਸ ਕਾਰਨ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਸੌਂਫ ਅਤੇ ਮਿਸ਼ਰੀ ਖਾਣ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਇਹ ਮੂੰਹ ਦੇ pH ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ ਅਤੇ ਬੈਕਟੀਰੀਆ ਨੂੰ ਵੀ ਦੂਰ ਰੱਖਦਾ ਹੈ।
Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ