Asthama: ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜ਼ਹਿਰੀਲੀ ਹਵਾ ਫੈਲਣ ਕਰਕੇ ਦਮੇ ਦੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਦਮੇ ਦੇ ਮਰੀਜ਼ਾਂ ਨੂੰ ਖੰਘ, ਬੇਚੈਨੀ, ਸਾਹ ਲੈਣ ਵਿੱਚ ਤਕਲੀਫ਼ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਕੁਆਲਿਟੀ ਇੰਡੈਕਸ ਸਾਹ ਦੀਆਂ ਬਿਮਾਰੀਆਂ ਦਾ ਵੀ ਕਾਰਨ ਬਣ ਸਕਦਾ ਹੈ। ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਕਰਕੇ ਹਾਲਤ ਖ਼ਰਾਬ ਹੈ ਅਤੇ ਕਈ ਥਾਵਾਂ ’ਤੇ ਏਅਰ ਕੁਆਲਿਟੀ ਇੰਡੈਕਸ (AQI) 400 ਨੂੰ ਪਾਰ ਕਰ ਗਿਆ ਹੈ।
ਸਰਦੀਆਂ ਵਿੱਚ ਭੀੜ-ਭੜੱਕੇ ਵਾਲੀਆਂ ਅਤੇ ਪ੍ਰਦੂਸ਼ਿਤ ਥਾਵਾਂ 'ਤੇ ਨਾ ਜਾਓ। ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਓ। ਭੋਜਨ ਸਮੇਂ ਸਿਰ ਖਾਓ। ਸਮੋਕਿੰਗ ਵਾਲੀ ਥਾਂ 'ਤੇ ਬਿਲਕੁਲ ਵੀ ਖੜ੍ਹੇ ਨਾ ਹੋਵੋ। ਤਾਜ਼ਾ ਭੋਜਨ ਖਾਓ। ਬਾਹਰਲੇ ਭੋਜਨ ਤੋਂ ਪਰਹੇਜ਼ ਕਰੋ। ਸਰਦੀਆਂ ਵਿੱਚ ਬਾਹਰ ਜਾਣ ਸਮੇਂ ਗਰਮ ਕੱਪੜੇ ਪਾਓ। ਸਾਫ਼ ਪਾਣੀ ਪੀਓ। ਪਾਲਕ, ਚੁਕੰਦਰ ਅਤੇ ਦਾਲ ਦਾ ਸੇਵਨ ਕਰੋ।
ਅਸਥਮਾ ਦੇ ਮਰੀਜ਼ਾਂ ਨੂੰ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਜੇਕਰ ਉਹ ਸਰੀਰ 'ਚ ਕੈਲਸ਼ੀਅਮ ਦੀ ਸਪਲਾਈ ਕਰਨ ਲਈ ਦੁੱਧ ਪੀਣਾ ਚਾਹੁੰਦੇ ਹਨ ਤਾਂ ਦੁੱਧ 'ਚ ਕਾਲੀ ਮਿਰਚ ਅਤੇ ਹਲਦੀ ਮਿਲਾ ਕੇ ਪੀਣ। ਇਸ ਤੋਂ ਇਲਾਵਾ ਜਾਇਫਲ ਮਿਲਾ ਕੇ ਦੁੱਧ ਪੀਣਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਅਸਥਮਾ ਦੇ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ। ਪਰ ਧਿਆਨ ਰੱਖੋ ਕਿ ਲਸਣ ਦੀਆਂ ਕਲੀਆਂ ਨੂੰ ਛਿੱਲ ਕੇ 30 ਸੈਕਿੰਡ ਤੱਕ ਧੁੱਪ 'ਚ ਰੱਖੋ। ਤਾਂ ਕਿ ਲਸਣ ਆਕਸੀਡਾਈਜ਼ਡ ਹੋ ਜਾਵੇ। ਇਸ ਲਸਣ ਨੂੰ 1 ਚਮਚ ਸ਼ਹਿਦ ਦੇ ਨਾਲ ਖਾਓ। ਅਜਿਹਾ ਕਰਨ ਨਾਲ ਤੁਹਾਡੇ ਫੇਫੜਿਆਂ ਦੀਆਂ ਸਾਹ ਨਾਲੀਆਂ ਸਾਫ਼ ਹੋ ਜਾਣਗੀਆਂ। ਬਦਲਦੇ ਮੌਸਮ ਦੇ ਨਾਲ ਕੁਝ ਲੋਕਾਂ ਦੀ ਤਕਲੀਫ ਵੱਧ ਜਾਂਦੀ ਹੈ। ਅਜਿਹੇ ਲੋਕਾਂ ਨੂੰ ਬਦਲਦੇ ਮੌਸਮਾਂ (ਜਿਵੇਂ ਕਿ ਸਤੰਬਰ-ਅਕਤੂਬਰ, ਫਰਵਰੀ ਮਾਰਚ, ਜੁਲਾਈ) ਦੌਰਾਨ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇ ਠੰਡ ਵੱਧ ਰਹੀ ਹੈ, ਤਾਂ ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰੋ। ਘਰ ਦੇ ਅੰਦਰ ਹੀ ਕਸਰਤ ਕਰੋ।
ਜਦੋਂ ਵੀ ਬਾਹਰ ਜਾਓ ਤਾਂ ਮਾਸਕ ਜ਼ਰੂਰ ਪਾਓ। ਇਸ ਨਾਲ ਤੁਹਾਡੀ ਸਿਹਤ ਖਰਾਬ ਨਹੀਂ ਹੋਵੇਗੀ। ਸਮੇਂ ਸਿਰ ਦਵਾਈਆਂ ਲੈਂਦੇ ਰਹੋ। ਸਿਹਤ ਮਾਹਿਰਾਂ ਦੇ ਅਨੁਸਾਰ, ਆਪਣੀਆਂ ਦਵਾਈਆਂ ਨਿਯਮਤ ਤੌਰ 'ਤੇ ਲੈਣ ਦੇ ਨਾਲ, ਤੁਸੀਂ ਕੁਝ ਕਦਮ ਚੁੱਕ ਸਕਦੇ ਹੋ ਜੋ ਰਾਤ ਨੂੰ ਅਸਥਮਾ ਦੇ ਦੌਰੇ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਖਤਰਨਾਕ ਸਥਿਤੀ ਤੋਂ ਬਚਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ।
ਰਾਤ ਨੂੰ ਅਸਥਮਾ ਅਟੈਕ ਤੋਂ ਬਚੋ
1. ਆਪਣੇ ਕਮਰੇ ਨੂੰ ਸਾਫ਼ ਰੱਖੋ: ਰਾਤ ਨੂੰ ਅਸਥਮਾ ਦੇ ਅਟੈਕ ਤੋਂ ਬਚਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਕਮਰੇ ਨੂੰ ਸਾਫ਼ ਰੱਖਣਾ ਹੋਵੇਗਾ। ਰੋਜ਼ਾਨਾ ਝਾੜੂ-ਪੋਚਾ ਲਾਓ। ਉਨ੍ਹਾਂ ਥਾਵਾਂ ਨੂੰ ਵੀ ਸਾਫ਼ ਕਰੋ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਪੱਖੇ ਦੇ ਬਲੇਡ, ਅਲਮਾਰੀਆਂ ਦੇ ਉੱਪਰ ਆਦਿ।
2. ਗੱਦੇ ਦੇ ਕਵਰ ਲਗਾਓ: ਧੂੜ-ਪ੍ਰੂਫ਼ ਗੱਦੇ ਅਤੇ ਸਿਰਹਾਣੇ ਦੇ ਕਵਰ ਧੂੜ, ਮਿੱਟੀ ਅਤੇ ਗੰਦਗੀ ਨੂੰ ਬਿਸਤਰੇ ਦੇ ਅੰਦਰ ਜਾਣ ਤੋਂ ਰੋਕਦੇ ਹਨ। ਸਾਇੰਸ ਡੇਲੀ ਜਰਨਲ ਵਿੱਚ ਪ੍ਰਕਾਸ਼ਿਤ ਨੈਸ਼ਨਲ ਇੰਸਟੀਚਿਊਟ ਆਫ਼ ਐਨਵਾਇਰਨਮੈਂਟਲ ਹੈਲਥ ਸਾਇੰਸਿਜ਼ ਦੇ ਇੱਕ ਅਧਿਐਨ ਦੇ ਅਨੁਸਾਰ, ਬੈੱਡਰੂਮ ਵਿੱਚ ਧੂੜ ਦੇ ਕਣ ਨੂੰ ਘਟਾਉਣ ਲਈ ਗੱਦੇ ਅਤੇ ਤਕੀਏ ਦੇ ਕਵਰ ਲਗਾਉਣਾ ਸਭ ਤੋਂ ਵਧੀਆ ਤਰੀਕਾ ਹੈ।
3. ਹਫਤੇ 'ਚ ਇਕ ਵਾਰ ਚਾਦਰਾਂ ਨੂੰ ਧੋਵੋ: ਘਰ ਦੀ ਸਫਾਈ ਦੇ ਨਾਲ-ਨਾਲ ਚਾਦਰਾਂ ਦੀ ਸਫਾਈ ਵੀ ਜ਼ਰੂਰੀ ਹੈ। ਦਮੇ ਦੇ ਅਟੈਕ ਤੋਂ ਬਚਣ ਲਈ ਹਰ ਹਫ਼ਤੇ ਬੈੱਡਸ਼ੀਟ ਧੋਣ ਦੀ ਆਦਤ ਬਣਾਓ। ਭਾਵੇਂ ਤੁਹਾਨੂੰ ਦਮਾ ਨਹੀਂ ਹੈ, ਹਰ ਹਫ਼ਤੇ ਬੈੱਡਸ਼ੀਟ ਅਤੇ ਸਿਰਹਾਣੇ ਦੇ ਕਵਰ ਧੋਵੋ। ਇਨ੍ਹਾਂ ਨੂੰ ਧੋਣ ਲਈ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਦੀ ਵਰਤੋਂ ਕਰੋ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।