Earphones Can Harm Ears And Brain: ਅੱਜਕਲ ਜ਼ਿਆਦਾਤਰ ਲੋਕ ਮੋਬਾਈਲ ਦੇ ਨਾਲ ਈਅਰਫੋਨ ਅਤੇ ਹੈੱਡਫੋਨ ਦੀ ਵਰਤੋਂ ਕਰਦੇ ਹਨ। ਲੋਕ ਮੋਬਾਈਲ 'ਤੇ ਗੱਲ ਕਰਨ, ਸੰਗੀਤ ਸੁਣਨ ਅਤੇ ਵੀਡੀਓ ਜਾਂ ਫਿਲਮਾਂ ਦੇਖਣ ਵੇਲੇ ਹੈੱਡਫੋਨ ਜਾਂ ਈਅਰਫੋਨ ਦੀ ਵਰਤੋਂ ਕਰਦੇ ਹਨ। ਇਸ ਕਾਰਨ ਆਸ-ਪਾਸ ਬੈਠਾ ਕੋਈ ਵੀ ਪ੍ਰੇਸ਼ਾਨ ਨਹੀਂ ਹੁੰਦਾ। ਈਅਰਬਡ ਜਾਂ ਹੈੱਡਫੋਨ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਏ ਹਨ।


ਅਜੋਕੇ ਸਮੇਂ 'ਚ ਈਅਰਫੋਨ ਜਾਂ ਹੈੱਡਫੋਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਔਨਲਾਈਨ ਕਲਾਸਾਂ ਨੇ ਬੱਚਿਆਂ ਵਿੱਚ ਵੀ ਇਸ ਦੀ ਪਹੁੰਚ ਵਧਾ ਦਿੱਤੀ ਹੈ। ਬਹੁਤ ਸਾਰੇ ਲੋਕ ਈਅਰਫੋਨ ਜਾਂ ਹੈੱਡਫੋਨ ਦੀ ਵਰਤੋਂ ਲੰਮੇ ਸਮੇਂ ਤਕ ਕਰਦੇ ਹਨ। ਪਰ ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਾਣੋ ਈਅਰਫੋਨ, ਹੈੱਡਫੋਨ ਅਤੇ ਈਅਰਬਡਸ ਦੀ ਜ਼ਿਆਦਾ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਬਾਰੇ।


ਦਿਮਾਗ 'ਤੇ ਬੁਰਾ ਪ੍ਰਭਾਵ:
ਤੁਹਾਨੂੰ ਦੱਸ ਦੇਈਏ ਕਿ ਹੈੱਡਫੋਨ ਇਲੈਕਟ੍ਰੋਮੈਗਨੈਟਿਕ ਵੇਵਸ ਪੈਦਾ ਕਰਦੇ ਹਨ। ਇਸ ਲਈ ਇਸ ਨੂੰ ਲੰਬੇ ਸਮੇਂ ਤੱਕ ਮੀਟਿੰਗਾਂ, ਸੰਗੀਤ ਜਾਂ ਇੱਥੋਂ ਤੱਕ ਕਿ ਔਨਲਾਈਨ ਕਲਾਸਾਂ ਲਈ ਵਰਤਣ ਨਾਲ ਦਿਮਾਗ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਈਅਰਫੋਨ ਜਾਂ ਹੈੱਡਫੋਨ ਦੀ ਵਰਤੋਂ ਕਰਦੇ ਸਮੇਂ ਆਪਣੀ ਸਿਹਤ ਦਾ ਧਿਆਨ ਰੱਖੋ।


ਕੰਨ ਵਿੱਚ ਦਰਦ:


ਜਦੋਂ ਤੁਸੀਂ ਲੰਬੇ ਸਮੇਂ ਤੱਕ ਹੈੱਡਫੋਨ ਜਾਂ ਈਅਰਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕੰਨਾਂ ਦੇ ਅੰਦਰ ਇੱਕ ਅਜੀਬ ਜਿਹੀ ਆਵਾਜ਼ ਗੂੰਜਦੀ ਹੈ ਅਤੇ ਕੰਨਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਅਕਸਰ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਦੀ ਤੁਹਾਡੀ ਆਦਤ ਕਾਰਨ ਹੁੰਦਾ ਹੈ।


ਘੱਟ ਸੁਣਾਈ ਦੇਣਾ ਜਾਂ ਬੋਲ਼ੇਪਣ:


ਲੰਬੇ ਸਮੇਂ ਤੱਕ ਈਅਰਫੋਨ ਅਤੇ ਹੈੱਡਫੋਨ ਦੀ ਵਰਤੋਂ ਕੰਨਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਈਅਰਫੋਨ ਰਾਹੀਂ ਸੁਣਨ ਦੀ ਆਦਤ ਤੁਹਾਨੂੰ ਬਹਿਰਾ ਬਣਾ ਦਿੰਦੀ ਹੈ। ਵਾਈਬ੍ਰੇਸ਼ਨ ਕਾਰਨ ਵਾਲਾਂ ਦੇ ਸੈੱਲ ਆਪਣੀ ਸੰਵੇਦਨਸ਼ੀਲਤਾ ਗੁਆ ਦਿੰਦੇ ਹਨ, ਜਿਸ ਕਾਰਨ ਵਿਅਕਤੀ ਨੂੰ ਘੱਟ ਸੁਣਾਈ ਦਿੰਦਾ ਹੈ ਜਾਂ ਬਿਲਕੁਲ ਨਹੀਂ ਸੁਣਦਾ।


ਕੰਨਾਂ ਵਿੱਚ ਮੈਲ ਇਕੱਠਾ ਹੋਣਾ:


ਜੇਕਰ ਤੁਹਾਨੂੰ ਵੀ ਲੰਬੇ ਸਮੇਂ ਤੱਕ ਈਅਰਫੋਨ ਲਗਾਉਣ ਦੀ ਆਦਤ ਹੈ ਤਾਂ ਜਾਣ ਲਓ ਕਿ ਘੰਟਿਆਂ ਤੱਕ ਈਅਰਫੋਨ ਲਗਾਉਣ ਨਾਲ ਕੰਨਾਂ ਵਿੱਚ ਮੈਲ ਜਮ੍ਹਾ ਹੋ ਸਕਦੀ ਹੈ। ਇਸ ਕਾਰਨ ਕਈ ਵਾਰ ਕੰਨਾਂ ਵਿਚ ਇਨਫੈਕਸ਼ਨ, ਸੁਣਨ ਵਿਚ ਤਕਲੀਫ ਜਾਂ ਟੈਟਨਸ ਦੀ ਸ਼ਿਕਾਇਤ ਹੁੰਦੀ ਹੈ।


ਇਨਫੈਕਸ਼ਨ :


ਕਈ ਵਾਰ ਅਸੀਂ ਦੂਜੇ ਲੋਕਾਂ ਨਾਲ ਈਅਰਫੋਨ ਜਾਂ ਹੈੱਡਫੋਨ ਸਾਂਝਾ ਕਰਦੇ ਹਾਂ। ਹਾਲਾਂਕਿ, ਅਜਿਹਾ ਕਰਨਾ ਸਹੀ ਨਹੀਂ ਹੈ ਕਿਉਂਕਿ ਬੈਕਟੀਰੀਆ ਅਤੇ ਕੀਟਾਣੂ ਈਅਰਫੋਨ ਸਪੰਜ ਦੇ ਜ਼ਰੀਏ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਕੰਨ ਵਿੱਚ ਚਲੇ ਜਾਂਦੇ ਹਨ, ਜਿਸ ਨਾਲ ਕੰਨ ਦੀ ਇਨਫੈਕਸ਼ਨ ਹੋ ਸਕਦੀ ਹੈ। ਅਜਿਹੇ 'ਚ ਇਨਫੈਕਸ਼ਨ ਤੋਂ ਬਚਣ ਲਈ ਇਨ੍ਹਾਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ।


ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਹੈੱਡਫੋਨ ਅਤੇ ਈਅਰਫੋਨ ਦੀ ਜ਼ਿਆਦਾ ਦੇਰ ਤੱਕ ਵਰਤੋਂ ਨਾ ਕਰੋ। ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਆਵਾਜ਼ ਨੂੰ ਨਾਰਮਲ ਰੱਖੋ ਈਅਰਫੋਨ ਨੂੰ ਕੰਨਾਂ ਦੇ ਅੰਦਰ ਬਹੁਤ ਜ਼ਿਆਦਾ ਐਡਜਸਟ ਕਰਨ ਦੀ ਕੋਸ਼ਿਸ਼ ਨਾ ਕਰੋ। ਸਮੇਂ-ਸਮੇਂ 'ਤੇ ਇਨ੍ਹਾਂ ਤੋਂ ਬ੍ਰੇਕ ਲਓ।