Benefits of Neem: ਅਜਿਹੇ ਕਈ ਪੌਦੇ ਹਨ, ਜਿਨ੍ਹਾਂ ਦੀ ਵਰਤੋਂ ਆਯੁਰਵੇਦ ਵਿਚ ਬਿਮਾਰੀਆਂ ਦਾ ਇਲਾਜ਼ ਕਰਨ ਲਈ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪੌਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੈ।
ਇਸ ਦੇ ਪੱਤੇ, ਜੜ੍ਹਾਂ, ਫਲ ਅਤੇ ਬੀਜ ਸਾਰਿਆਂ ਨੂੰ ਹੀ ਦਵਾਈਆਂ ਵਜੋਂ ਵਰਤਿਆਂ ਜਾਂਦਾ ਹੈ। ਅਸੀਂ ਨਿੰਮ ਦੇ ਦਰਖ਼ਤ ਦੀ ਗੱਲ ਕਰ ਰਹੇ ਹਾਂ। ਨਿੰਮ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਸਦੀਆਂ ਤੋਂ ਦਵਾਈਆਂ ਦੇ ਵਜੋਂ ਕੀਤੀ ਜਾਂਦੀ ਹੈ। ਇਸ ਨੂੰ ਸਿਰਫ ਆਯੁਰਵੇਦ ਵਿਚ ਹੀ ਨਹੀਂ ਸਗੋਂ, ਯੂਨਾਨੀ ਅਤੇ ਹੋਮਿਓਪੈਥਿਕ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੇ ਇਲਾਵਾ ਨਿੰਮ ਦੇ ਵੱਖ-ਵੱਖ ਹਿੱਸਿਆ ਦੀ ਵਰਤੋਂ ਆਧੁਨਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ।
ਕਈ ਬਿਮਾਰੀਆਂ ਦਾ ਇਲਾਜ
ਦੱਸ ਦਈਏ ਕਿ ਨਿੰਮ ਦੀਆਂ ਪੱਤੀਆਂ ਵਿਚ ਇਮਯੂਨੋਮੋਡਿਊਲੇਟਰੀ, ਐਂਟੀ-ਇਨਫਲੇਮੇਟਰੀ, ਐਂਟੀ-ਹਾਈਪਰਗਲਾਈਸੀਮਿਕ, ਐਂਟੀ-ਅਲਸਰ, ਐਂਟੀਮਲੇਰੀਅਲ, ਐਂਟੀਫੰਗਲ, ਐਂਟੀਬੈਕਟੀਰੀਅਲ, ਐਂਟੀਵਾਇਰਲ, ਐਂਟੀਆਕਸੀਡੈਂਟ, ਐਂਟੀਮਿਊਟੇਜਨਿਕ ਅਤੇ ਐਂਟੀਕਾਰਸੀਨੋਜੇਨਿਕ ਗੁਣ ਪਾਏ ਗਏ ਹਨ। ਇਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੋਣ ਕਰਕੇ ਨਿੰਮ ਕਈ ਬਿਮਾਰੀਆਂ ਦਾ ਇਲਾਜ ਲਈ ਫ਼ਾਇਦੇਮੰਦ ਹੁੰਦਾ ਹੈ।
ਨਿੰਮ ਦੀਆਂ ਪੱਤੀਆਂ ਹਨ ਸਿਹਤ ਲਈ ਫਾਇਦੇਮੰਦ
ਨਿੰਮ ਦੀ ਵਰਤੋਂ ਬੁਖਾਰ, ਲਾਗ, ਚਮੜੀ ਦੀਆਂ ਬਿਮਾਰੀਆਂ, ਸੋਜ ਅਤੇ ਦੰਦਾਂ ਦੀਆਂ ਸਮੱਸਿਆਵਾਂ ਦੇ ਇਲਾਜ਼ ਲਈ ਕੀਤੀ ਜਾਂਦੀ ਹੈ। ਖਾਸ ਤੌਰ ‘ਤੇ ਨਿੰਮ ਦੀਆਂ ਪੱਤੀਆਂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਨਿੰਮ ਦੀਆਂ ਪੱਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਕਿਨ ਸਮੱਸਿਆਵਾਂ ਦੇ ਇਲਾਜ਼ ਲਈ ਵਰਤਿਆ ਜਾਂਦਾ ਹੈ। ਚਿਹਰੇ ਉੱਤੇ ਕਿੱਲ, ਐਕਨੇ ਹਟਾਉਣ ਲਈ ਵੀ ਨਿੰਮ ਨੂੰ ਵਰਤਿਆ ਜਾਂਦਾ ਹੈ।
ਪੱਤਿਆ ਦਾ ਰਸ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਆਯੁਰਵੇਦ ਵਿਚ ਨਿੰਮ ਦੀਆਂ ਪੱਤੀਆਂ ਸ਼ੂਗਰ ਦੇ ਲਈ ਵਰਦਾਨ ਦਾ ਕੰਮ ਕਰਦੀਆਂ ਹਨ। ਨਿੰਮ ਦੀਆਂ ਪੱਤੀਆਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹਨ। ਨਿੰਮ ਦੀਆਂ ਪੱਤਿਆ ਦਾ ਰਸ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਜੇਕਰ ਸ਼ੂਗਰ ਦੇ ਮਰੀਜ਼ ਖਾਲੀ ਪੇਟ ਨਿੰਮ ਦੀਆਂ ਕੁਝ ਪੱਤੀਆਂ ਨੂੰ ਚਬਾ ਲੈਣ ਤਾਂ ਕੁਝ ਹੀ ਦਿਨਾਂ ‘ਚ ਉਨ੍ਹਾਂ ‘ਤੇ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਬਲੱਡ ਸ਼ੂਗਰ ਕੰਟਰੌਲ ਹੁੰਦਾ ਹੈ। ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿੰਮ ਦੇ ਪੱਤੇ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਿੰਮ ਦੀਆਂ ਪੱਤੀਆਂ ਨੂੰ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਕਾਰਗਰ ਮੰਨਿਆ ਜਾ ਸਕਦਾ ਹੈ। ਬਰਸਾਤ ਦੇ ਮੌਸਮ ਵਿੱਚ ਚਮੜੀ ਦੀ ਲਾਗ ਤੋਂ ਬਚਣ ਲਈ ਨਿੰਮ ਦੀਆਂ ਪੱਤੀਆਂ ਲਾਭਦਾਇਕ ਹੋ ਸਕਦੀਆਂ ਹਨ।
Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।