Benefits of drinking camel milk: ਤੁਸੀਂ ਗਾਂ,ਮੱਝ, ਬੱਕਰੀ ਵਰਗੇ ਦੁਧਾਰੂ ਪਸ਼ੂਆਂ ਦਾ ਦੁੱਧ ਤਾਂ ਜ਼ਰੂਰ ਪੀਤਾ ਹੋਣਾ। ਪਰ ਤੁਸੀਂ ਕਦੇ ਊਠਣੀ ਦੇ ਦੁੱਧ ਦਾ ਸੇਵਨ ਕੀਤਾ ਹੈ। ਜੀ ਹਾਂ ਜਦੋਂ ਤੁਸੀਂ ਇਸ ਦੇ ਚਮਤਕਾਰੀ ਫਾਇਦੇ ਜਾਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕੇ ਸਾਡੇ ਦੇਸ਼ ਵਿੱਚ ਊਠ ਸਭ ਤੋਂ ਵੱਧ ਰਾਜਸਥਾਨ ਵਿੱਚ ਹੀ ਪਾਏ ਜਾਂਦੇ ਹਨ। ਜਿਸ ਕਰਕੇ ਉੱਥੇ ਊਠਣੀ ਦਾ ਦੁੱਧ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਊਠਣੀ ਦਾ ਦੁੱਧ 350 ਰੁਪਏ ਤੋਂ ਲੈ ਕੇ 450 ਰੁਪਏ ਪ੍ਰਤੀ ਲੀਟਰ ਤੱਕ ਵੇਚਿਆ ਜਾਂਦਾ ਹੈ (Camel milk is sold up to 350-450 rupees per liter)। ਅੱਜਕੱਲ੍ਹ ਇਹ 300 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੈ ਅਤੇ ਇਹ ਆਨਲਾਈਨ ਵੀ ਉਪਲਬਧ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਇੰਨਾ ਮਹਿੰਗਾ ਦੁੱਧ ਕਿਉਂ ਪੀ ਰਹੇ ਹਨ। ਤਾਂ ਇਸਦਾ ਜਵਾਬ ਹੈ ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਵਿਟਾਮਿਨ ਏ ਜੋ ਸਿਹਤ ਲਈ ਕਈ ਤਰੀਕਿਆਂ ਨਾਲ ਕੰਮ ਕਰਦੇ ਹਨ। ਆਓ ਜਾਣਦੇ ਹਾਂ...
ਊਠਣੀ ਦਾ ਦੁੱਧ ਪੀਣ ਦੇ ਫਾਇਦੇ (Benefits of drinking camel milk)
ਸ਼ੂਗਰ ਦੇ ਖਤਰੇ ਨੂੰ ਘੱਟ ਕਰਦਾ ਹੈ
ਵੈਬਐਮਡੀ ਦੇ ਅਨੁਸਾਰ, ਊਠਣੀ ਦਾ ਦੁੱਧ ਪੀਣ ਨਾਲ ਸ਼ੂਗਰ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਅਸਲ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ ਇਹ ਪੈਨਕ੍ਰੀਅਸ ਦੀਆਂ ਕੋਸ਼ਿਕਾਵਾਂ ਲਈ ਵੀ ਸਿਹਤਮੰਦ ਹੈ ਅਤੇ ਸ਼ੂਗਰ ਦੇ ਪ੍ਰਬੰਧਨ 'ਚ ਮਦਦ ਕਰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਇਸਨੂੰ ਪੀਂਦੇ ਹਨ।
ਕਮਜ਼ੋਰ ਇਮਿਊਨਿਟੀ ਵਾਲੇ ਬੱਚੇ
ਕੁੱਝ ਬੱਚੇ ਬਚਪਨ ਤੋਂ ਹੀ ਕਮਜ਼ੋਰ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਵੀ ਪਤਲੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਅਜਿਹੇ ਬੱਚੇ ਲਗਾਤਾਰ ਐਲਰਜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਬੱਚਿਆਂ ਲਈ ਊਠਣੀ ਦਾ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਦੇ ਐਂਟੀਆਕਸੀਡੈਂਟ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ ਸੀ ਅਤੇ ਕੈਲਸ਼ੀਅਮ ਸਾਰੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ।
ਹੋਰ ਪੜ੍ਹੋ : ਪੀਲੇ ਦੰਦਾਂ ਕਰਕੇ ਹੋ ਰਹੀ ਸ਼ਰਮਿੰਦਗੀ ਤਾਂ ਇਨ੍ਹਾਂ ਘਰੇਲੂ ਟਿਪਸ ਨਾਲ ਚਮਕਾਓ ਦੰਦ
ਅੱਖਾਂ ਲਈ ਫਾਇਦੇਮੰਦ
ਵਿਟਾਮਿਨ ਏ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਅੰਧਰਾਤੇ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੈ। ਇਸ ਲਈ ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਊਠਣੀ ਦਾ ਦੁੱਧ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਕੇ ਵੀ ਹੁੰਦਾ ਹੈ ਜੋ ਅੱਖਾਂ ਦੀ ਸਿਹਤ ਲਈ ਕੰਮ ਕਰਦਾ ਹੈ। ਇਸ ਲਈ, ਇਹਨਾਂ ਸਾਰੇ ਕਾਰਨਾਂ ਕਰਕੇ ਤੁਹਾਨੂੰ ਊਠਣੀ ਦਾ ਦੁੱਧ ਪੀਣਾ ਚਾਹੀਦਾ ਹੈ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਸੁਰੱਖਿਅਤ ਰਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।