Lady Finger For Weight Loss: ਜ਼ਿਆਦਤਰ ਲੋਕ ਭਿੰਡੀ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ। ਭਿੰਡੀ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਭਿੰਡੀ ਨੂੰ ਸਾਡੀ ਸਿਹਤ ਲਈ ਗੁਣਕਾਰੀ ਮੰਨਿਆ ਜਾਂਦਾ ਹੈ। ਤੁਸੀਂ ਭਿੰਡੀ ਦੀ ਸਬਜ਼ੀ ਤਾਂ ਕਈ ਤਰੀਕਿਆਂ ਨਾਲ ਬਣਾ ਕੇ ਖਾਧੀ ਹੋਵੇਗੀ। ਪਰ ਕੀ ਤੁਸੀਂ ਕਦੇ ਭਿੰਡੀ ਦੇ ਪਾਣੀ ਦਾ ਸੇਵਨ ਕੀਤਾ ਹੈ। ਭਿੰਡੀ ਦਾ ਪਾਣੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਆਪਣੇ ਘਰ ਵਿਚ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।


ਭਿੰਡੀ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਇਬਰ, ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਐਂਟੀਆਕਸੀ਼ਡੈਟ ਮੌਜੂਦ ਹੁੰਦੇ ਹਨ। ਭਿੰਡੀ ਦਾ ਸੇਵਨ ਕਰਨ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨੂੰ ਦਿਲ ਲਈ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਭਿੰਡੀ ਦਾ ਪਾਣੀ ਪੀਣਾ ਸਿਹਤ ਲਈ ਕਿਵੇਂ ਲਾਹੇਵੰਦ ਹੈ।


ਭਿੰਡੀ ਦਾ ਪਾਣੀ ਬਣਾਉਣ ਦਾ ਤਰੀਕਾ


ਭਿੰਡੀ ਦਾ ਪਾਣੀ ਬਣਾਉਣ ਲਈ 3 ਤੋਂ 4 ਭਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ। ਇਕ ਪਾਣੀ ਦਾ ਗਲਾਸ ਲਓ। ਇਸ ਵਿਚ ਇਨ੍ਹਾਂ ਕੱਟੀਆਂ ਭਿੰਡੀਆਂ ਨੂੰ ਭਿਓ ਦਿਓ। ਇਸ ਨੂੰ ਪੂਰੀ ਰਾਤ ਇਸ ਤਰ੍ਹਾਂ ਹੀ ਪਿਆ ਰਹਿਣ ਦਿਓ। ਸਵੇਰੇ ਉੱਠ ਕੇ ਇਸ ਪਾਣੀ ਦਾ ਸੇਵਨ ਕਰੋ। ਜੇਕਰ ਤੁਸੀਂ ਚਾਹੋ ਤਾਂ ਦਿਨ ਵਿਚ ਕਿਸੇ ਵੀ ਸਮੇਂ ਇਸਦਾ ਸੇਵਨ ਕਰ ਸਕਦੇ ਹੋ।


ਭਿੰਡੀ ਦੇ ਪਾਣੀ ਦੇ ਲਾਭ


ਪੇਟ ਲਈ ਫ਼ਾਇਦੇਮੰਦ
ਭਿੰਡੀ ਦੇ ਪਾਣੀ ਨੂੰ ਪੇਟ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਜਿਸ ਕਾਰਨ ਪੇਟ ਸੰਬੰਧੀ ਸਮੱਸਿਆਵਾਂ ਨਹੀਂ ਆਉਂਦੀਆਂ। ਇਸ ਦੇ ਇਲਾਵਾ ਭਿੰਡੀ ਦਾ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਜਿਸ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ ਅਤੇ ਤੁਸੀਂ ਤੰਦਰੁਸਤ ਰਹਿੰਦੇ ਹੋ।
ਭਿੰਡੀ ਦੇ ਪਾਣੀ ਦਾ ਸੇਵਨ ਕਰਨਾ ਦਿਲ ਲਈ ਵੀ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਚੰਗੀ ਮਾਤਰਾਂ ਵਿਚ ਫਾਇਬਰ ਮੌਜੂਦ ਹੁੰਦਾ ਹੈ। ਇਹ ਸਾਨੂੰ ਕਈ ਤਰ੍ਹਾਂ ਦੀ ਦਿਲ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਹ ਹਾਈ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ।


ਭਾਰ ਘਟਾਉਣ ਵਿਚ ਮਦਦਗਾਰ


ਜੇਕਰ ਤੁਸੀਂ ਵਧਦੇ ਭਾਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਭਿੰਡੀ ਦਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਭਿੰਡੀ ਦਾ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ। ਇਸ ਪਾਣੀ ਵਿਚ ਕੈਲੋਰੀ ਨਾ ਮਾਤਰ ਹੀ ਹੁੰਦੀ ਹੈ ਅਤੇ ਇਹ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ।


ਫ੍ਰੀ ਰੈਡੀਕਲ ਦੇ ਨੁਕਸਾਨ ਨੂੰ ਘੱਟ ਕਰਦਾ


ਭਿੰਡੀ ਦੇ ਪਾਣੀ ਵਿਚ ਐਂਟੀਆਕਸੀਡੈਟਸ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ, ਤਾਂ ਇਹ ਸਰੀਰ ਵਿਚ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਜਿਸ ਕਾਰਨ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਅਸੀਂ ਕਈ ਗੰਭੀਰ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ।


ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ


ਭਿੰਡੀ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੌਲ ਕਰਨ ਵਿਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਏਗਾ।



Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।