ਬਾਇਓਪਾਸੀ ਨਾਲ ਕਈ ਬਿਮਾਰੀਆਂ ਤੇ ਉਨ੍ਹਾਂ ਦੇ ਕਾਰਨਾਂ ਦਾ ਪਤਾ ਲਗ ਸਕਦਾ ਹੈ। ਬਾਇਓਪਾਸੀ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਕਰਵਾਈ ਜਾਂਦੀ ਹੈ। ਬਾਇਓਪਾਸੀ 'ਚ ਬਿਮਾਰ ਵਿਅਕਤੀ ਦੇ ਸੈੱਲ ਲਏ ਜਾਂਦੇ ਹਨ। ਇਹ ਠੀਕ ਉਂਝ ਹੀ ਹੁੰਦਾ ਹੈ ਜਿਵੇਂ ਸਕਿਨ ਟੈਸਟ 'ਚ ਛੋਟਾ ਜਿਹਾ ਹਿੱਸਾ ਲਿਆ ਜਾਂਦਾ ਹੈ। ਇੰਡੋਸਕੋਪੀ ਦੀ ਮਦਦ ਨਾਲ ਵੀ ਬਾਇਓਪਾਸੀ ਦੇ ਸਕਸੈਸ ਨੂੰ ਪੱਕਾ ਕੀਤਾ ਜਾ ਸਕਦਾ ਹੈ।
ਇੰਡੋਸਕੋਪੀ 'ਚ ਸ਼ਰੀਰ ਦੇ ਅੰਦਰ ਕੈਮਰਾ ਪਾ ਕੇ ਜਾਂਚ ਕੀਤੀ ਜਾਂਦੀ ਹੈ। ਕੈਮਰੇ ਦੀ ਮਦਦ ਨਾਲ ਬਿਮਾਰੀ ਤੱਕ ਪਹੁੰਚਿਆ ਜਾਂਦਾ ਹੈ ਤੇ ਫਿਰ ਉਸ ਅੰਗ ਦੀ ਬਾਇਓਪਾਸੀ ਕੀਤੀ ਜਾਂਦੀ ਹੈ। ਅਸਲ 'ਚ ਬਾਇਓਪਾਸੀ 'ਚ ਬਿਮਾਰ ਅੰਗ ਜਾਂ ਹਿੱਸੇ ਦਾ ਬਹੁਤ ਛੋਟਾ ਜਿਹਾ ਹਿੱਸਾ ਲੈ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ।