Bird flu infection: ਅਸੀਂ ਸਾਰੇ ਜਾਣਦੇ ਹਾਂ ਕਿ ਗਾਂ ਦਾ ਦੁੱਧ (cow milk) ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਹੱਡੀਆਂ ਦੇ ਵਿਕਾਸ ‘ਚ ਮਦਦਗਾਰ ਹੁੰਦੇ ਹਨ। ਇਮਿਊਨਿਟੀ ਵਧਾਉਂਦੇ ਹਨ, ਪਰ ਅਚਾਨਕ ਅਮਰੀਕਾ ਵਿਚ ਗਾਂ ਦੇ ਕੱਚੇ ਦੁੱਧ ਦੀ ਮੰਗ ਵਧ ਗਈ ਹੈ। ਕਿਉਂਕਿ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚੇ ਦੁੱਧ ਨਾਲ ਬਰਡ ਫਲੂ (Bird Flu) ਦੀ ਲਾਗ ਠੀਕ ਹੋ ਜਾਂਦੀ ਹੈ।


ਅਜਿਹੇ ਦਾਅਵੇ ਕਰਨ ਵਾਲਿਆਂ ਵਿੱਚ ਮਸ਼ਹੂਰ  Influencer ਵੀ ਸ਼ਾਮਲ ਹਨ। ਇਸ ਤੋਂ ਬਾਅਦ ਲੋਕ ਕੱਚਾ ਦੁੱਧ ਭਰਪੂਰ ਮਾਤਰਾ ਵਿੱਚ ਖਰੀਦ ਰਹੇ ਹਨ। ਇਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਪਰ ਅਸਲੀਅਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਇਨ੍ਹੀਂ ਦਿਨੀਂ ਬਰਡ ਫਲੂ ਦੀ ਲਾਗ ਫੈਲ ਰਹੀ ਹੈ। ਲੋਕ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਉਪਾਅ ਲੱਭ ਰਹੇ ਹਨ। ਇਸ ਦੌਰਾਨ famous influencers ਨੇ ਟਿਕਟੋਕ ਅਤੇ ਫੇਸਬੁੱਕ ‘ਤੇ ਵੀਡੀਓ ਪੋਸਟ ਕੀਤੇ ਕਿ ਗਾਂ ਦੇ ਕੱਚੇ ਦੁੱਧ ਨਾਲ ਬਰਡ ਫਲੂ ਦੀ ਲਾਗ ਠੀਕ ਹੋ ਰਹੀ ਹੈ। ਵਿਲੀਅਮ ਟ੍ਰੇਬਿੰਗ ਨੇ ਲਿਖਿਆ, ਬਰਡ ਫਲੂ ਤੋਂ ਬਚਣ ਲਈ ਕੱਚਾ ਦੁੱਧ ਸਹੀ ਹੱਲ ਹੈ। ਇਹ ਹਰ ਤਰ੍ਹਾਂ ਦੇ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਨ ‘ਚ ਮਦਦਗਾਰ ਹੈ। ਇਮਿਊਨਿਟੀ ਵਧਾਉਂਦਾ ਹੈ। ਇਹ ਪੋਸ਼ਣ ਨਾਲ ਵੀ ਭਰਪੂਰ ਹੁੰਦਾ ਹੈ।


ਕੱਚਾ ਦੁੱਧ ਖਰੀਦਣ ਲਈ ਮਾਰੋ-ਮਾਰ
ਸੋਸ਼ਲ ਮੀਡੀਆ ਅਜਿਹੀਆਂ ਵੀਡੀਓਜ਼ ਅਤੇ ਸੰਦੇਸ਼ਾਂ ਨਾਲ ਭਰ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂ ਦੇ ਕੱਚੇ ਦੁੱਧ ਵਿੱਚ ਬਰਡ ਫਲੂ ਵਾਲਾ ਵਾਇਰਸ ਹੁੰਦਾ ਹੈ, ਜੋ ਇਸ ਨੂੰ ਮਾਰ ਸਕਦਾ ਹੈ। ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ। Influencer Glovithella ਨੇ ਪੋਸਟ ਕੀਤਾ, ਕੱਚਾ ਦੁੱਧ ਸਰੀਰ ਤੋਂ ਸਾਰੇ ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ। ਇਹ ਦੇਖ ਕੇ ਲੋਕ ਕੱਚਾ ਦੁੱਧ ਖਰੀਦਣ ਲਈ ਦੌੜ ਪਏ। ਘਰ ਵਿਚ ਜਮ੍ਹਾ ਕਰਨ ਲੱਗੇ, ਜਿਸ ਕਾਰਨ ਦੁੱਧ ਦੀ ਕਮੀ ਹੋ ਗਈ ਹੈ। ਨਤੀਜੇ ਵਜੋਂ, ਦੇਸ਼ ਦੀ ਮੁੱਖ ਸਿਹਤ ਏਜੰਸੀ ਸੀਡੀਸੀ ਨੂੰ ਇੱਕ ਰਸਮੀ ਬਿਆਨ ਜਾਰੀ ਕਰਨਾ ਪਿਆ।


CDC ਨੇ ਕਿਹਾ- ਕੱਚਾ ਦੁੱਧ ਬਿਲਕੁਲ ਨਾ ਪੀਓ
ਸੀਡੀਸੀ ਨੇ ਕਿਹਾ ਕਿ ਕੱਚੇ ਦੁੱਧ ਦਾ ਸੇਵਨ ਬਿਲਕੁਲ ਨਾ ਕਰੋ। ਕਿਉਂਕਿ ਇਸ ਨੂੰ ਪਾਸਚਰਾਈਜ਼ ਨਹੀਂ ਕੀਤਾ ਗਿਆ ਹੈ। ਪਾਸਚੁਰਾਈਜ਼ੇਸ਼ਨ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਦੁੱਧ ਨੂੰ ਬਹੁਤ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਤੁਰੰਤ ਠੰਡਾ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਵਿਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ। ਪਰ ਇਸ ਚਿਤਾਵਨੀ ਦਾ ਉਲਟਾ ਅਸਰ ਹੋਇਆ। ਲੋਕ ਹੋਰ ਵੀ ਜ਼ਿਆਦਾ ਕੱਚਾ ਦੁੱਧ ਪੀਣ ਲੱਗ ਪਏ ਹਨ।


ਕੈਲੀਫੋਰਨੀਆ ਦੀ ਇਕ ਫਰਮ ਨੇ ਕਿਹਾ, ਸਾਨੂੰ ਉਨ੍ਹਾਂ ਲੋਕਾਂ ਦੇ ਫੋਨ ਆ ਰਹੇ ਹਨ ਜੋ ਵਾਇਰਸ ਨਾਲ ਸੰਕਰਮਿਤ ਕੱਚੇ ਦੁੱਧ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਵਾਇਰਸ ਵਾਲਾ ਦੁੱਧ ਪੀਣ ਨਾਲ ਉਨ੍ਹਾਂ ਦੀ ਇਮਿਊਨਿਟੀ ਸਿਸਟਮ ਮਜ਼ਬੂਤ ​​ਹੋਵੇਗੀ।


(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)