Blood Thinner Side Effects: ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਦੀ ਕੋਰੋਨਾ ਵੈਕਸੀਨ ਇਨ੍ਹੀਂ ਦਿਨੀਂ ਵਿਵਾਦਾਂ 'ਚ ਹੈ। ਇਸ ਫਾਰਮੂਲੇ 'ਤੇ ਭਾਰਤ 'ਚ Covishield ਬਣਾਇਆ ਗਿਆ ਹੈ। ਇਸ ਵੈਕਸੀਨ ਬਾਰੇ ਕਿਹਾ ਜਾ ਰਿਹਾ ਹੈ ਕਿ ਦੁਰਲੱਭ ਮਾਮਲਿਆਂ ਵਿੱਚ ਸਾਈਡ ਇਫੈਕਟ ਦੇਖੇ ਜਾ ਸਕਦੇ ਹਨ। ਇਸ ਨੂੰ ਲਗਾਉਣ ਨਾਲ ਪਲੇਟਲੇਟ ਦੀ ਗਿਣਤੀ ਘੱਟ ਹੋ ਸਕਦੀ ਹੈ, ਜਿਸ ਨਾਲ ਬਲ਼ੱਡ ਕਲੋਟ ਬਣ ਜਾਂਦੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਲਗਾਉਣ ਵਾਲਿਆਂ ਨੂੰ ਹਾਰਟ ਅਟੈਕ ਦਾ ਖ਼ਤਰਾ ਹੋ ਸਕਦਾ ਹੈ। ਇਸ ਖ਼ਬਰ ਤੋਂ ਬਾਅਦ ਟੀਕਾਕਰਨ ਕਰਵਾਉਣ ਵਾਲਿਆਂ 'ਚ ਡਰ ਪੈਦਾ ਹੋ ਗਿਆ ਹੈ। ਇਹੀ ਕਾਰਨ ਹੈ ਕਿ ਬਲੱਡ ਥਿਨਰ ਦੀ ਵਰਤੋਂ ਵਧਣ ਲੱਗੀ ਹੈ। ਕਿਉਂਕਿ ਕੰਪਨੀ ਦਾ ਦਾਅਵਾ ਹੈ ਕਿ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ, ਇਸ ਲਈ ਜਲਦਬਾਜ਼ੀ ਵਿੱਚ ਬਲੱਡ ਥਿਨਰ ਲੈਣ ਨਾਲ ਕਈ ਗੰਭੀਰ ਸਾਈਡ ਇਫੈਕਟ ਹੋ ਸਕਦੇ ਹਨ।
 
ਬਲੱਡ ਥਿਨਰ ਕੀ ਹੈ?
ਬਲੱਡ ਥਿਨਰ ਉਹ ਦਵਾਈਆਂ ਹਨ ਜੋ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀਆਂ ਹਨ। ਇਹ ਬਲ਼ੱਡ ਕਲੋਟ ਬਣਨ ਤੋਂ ਰੋਕਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਕਲੋਟ ਨਹੀਂ ਟੁੱਟਦੇ ਪਰ ਉਨ੍ਹਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਬਲ਼ੱਡ ਕਲੋਟ ਬਣਨ ਕਾਰਨ ਨਾੜੀਆਂ ਵਿਚ ਰੁਕਾਵਟ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਰਹਿੰਦਾ ਹੈ।
 
ਬਲੱਡ ਥਿਨਰ ਦੇ ਨੁਕਸਾਨ



  •  ਪੇਟ ਇਨਫੈਕਸ਼ਨ, ਮਤਲੀ ਅਤੇ ਦਸਤ

  • ਮਾਹਵਾਰੀ ਦੌਰਾਨ ਆਮ ਨਾਲੋਂ ਜ਼ਿਆਦਾ ਖੂਨ ਵਗਣਾ

  • ਪਿਸ਼ਾਬ ਦਾ ਲਾਲ ਹੋਣਾ

  • ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ

  • ਉਲਟੀ ਦਾ ਰੰਗ ਭੂਰਾ ਜਾਂ ਲਾਲ

  • ਸਿਰ ਦਰਦ ਜਾਂ ਪੇਟ ਦਰਦ ਦੀ ਸਮੱਸਿਆ

  • ਕੱਟ ਲੱਗਣ ਉੱਤੇ ਖੂਨ ਵਗਣਾ ਬੰਦ ਨਾ ਹੋਣ


 ਬਲੱਡ ਥਿਨਰ ਕਿਸ ਨੂੰ ਲੈਣੀਆਂ ਚਾਹੀਦੀਆਂ ਹਨ?


      -  ਦਿਲ ਜਾਂ ਖੂਨ ਦੀਆਂ ਨਾੜੀਆਂ ਦੀ ਬਿਮਾਰੀ ਤੋਂ ਪੀੜਤ ਲੋਕ
       - ਐਟਰੀਅਲ ਫਾਈਬਰਿਲੇਸ਼ਨ
       - ਦਿਲ ਦੇ ਵਾਲਵ ਬਦਲਣਾ
       - ਕਿਸੇ ਵੀ ਸਰਜਰੀ ਤੋਂ ਬਾਅਦ ਖੂਨ ਦੇ ਥੱਕੇ ਬਣਨ ਦਾ ਜੋਖਮ
      -  ਦਿਲ ਦੀ ਬਿਮਾਰੀ ਦੇ ਮਾਮਲੇ ਵਿੱਚ ਡਾਕਟਰ ਦੀ ਸਲਾਹ 'ਤੇ
 
ਬਲੱਡ ਥਿਨਰ ਨੂੰ ਲੈਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਂਦੇ ਸਮੇਂ, ਨਿਯਮਾਂ ਦੀ ਸਾਵਧਾਨੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਕੁਝ ਭੋਜਨਾਂ, ਵਿਟਾਮਿਨਾਂ ਅਤੇ ਅਲਕੋਹਲ ਨਾਲ ਪ੍ਰਤੀਕਿਰਿਆ ਕਰ ਸਕਦੀਆਂ ਹਨ। ਸਮੇਂ-ਸਮੇਂ 'ਤੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤੁਹਾਨੂੰ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।