ਨਵੀਂ ਦਿੱਲੀ: ਸਮਾਰਟਫ਼ੋਨ ਅਜਿਹਾ ਗੈਜੇਟ ਹੈ, ਜੋ ਅੱਜਕੱਲ੍ਹ ਕਿਸੇ ਕੋਲ ਨਾ ਹੋਵੇ ਤਾਂ ਜੀਵਨ ਅਧੂਰਾ ਜਿਹਾ ਲੱਗਦਾ ਹੈ। ਸਮਾਰਟਫ਼ੋਨ ਦੀ ਵਰਤੋਂ ਤੇ ਇਸ 'ਤੇ ਨਿਰਭਰਤਾ ਵਧਣ ਕਾਰਨ ਸ਼ਾਇਦ ਅਸੀਂ ਇਸ ਨੂੰ ਹਟਾਉਣਾ ਨਹੀਂ ਚਾਹੁੰਦੇ। ਹੁਣ ਸਮਾਰਟਫ਼ੋਨ ਤੁਹਾਡੇ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ। ਬੇਸ਼ੱਕ ਹੀ ਅਸੀਂ ਇਸ ਗੱਲ ਤੋਂ ਅਣਜਾਣ ਹੋਈਏ ਪਰ ਸਾਡੇ ਅੰਦਰ ਦਾ ਸਿਸਟਮ ਕੁਝ ਅਜਿਹਾ ਹੈ ਕਿ ਸਮਾਰਟਫ਼ੋਨ ਤੁਹਾਡੀ ਜਾਨ ਵੀ ਲੈ ਸਕਦਾ ਹੈ।
ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਾਰਨ ਰਾਤ ਭਰ ਨੀਂਦ ਨਾ ਆਉਣਾ, ਗੈਜੇਟ ਅਡਿਕਸ਼ਨ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਹੁਣ ਅਜਿਹਾ ਦਾਅਵਾ ਕੀਤਾ ਰਿਹਾ ਹੈ ਕਿ ਸਮਾਰਟਫ਼ੋਨ ਨੂੰ ਕੰਨ 'ਤੇ ਲਾ ਕੇ ਅੱਧਾ ਘੰਟਾ ਤਕ ਗੱਲ ਕਰਨ ਨਾਲ 10 ਸਾਲ ਬਾਅਦ ਬ੍ਰੇਨ ਟਿਊਮਰ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ।
ਆਈਆਈਟੀ ਮੁੰਬਈ ਦੇ ਪ੍ਰੋਫੈਸਲ ਗਿਰੀਸ਼ ਕੁਮਾਰ ਨੇ ਹਾਲ ਹੀ ਦੇ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਕਈ ਦੇਸ਼ਾਂ ਦੇ ਈਐਨਟੀ (ਕੰਨ, ਨੱਕ ਤੇ ਗਲ਼ਾ) ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਿਪੋਰਟ ਪ੍ਰਕਾਸ਼ਤ ਕੀਤੀ ਹੈ। ਉਨ੍ਹਾਂ ਦੀ ਖੋਜ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬੋਲ਼ਾਪਨ ਤੇ ਦਿਮਾਗ ਦੀ ਰਸੌਲੀ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਤਾਜ਼ਾ ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਦੇਰ ਤਕ ਮੋਬਾਈਲ 'ਤੇ ਗੱਲ ਕਰਨ 'ਤੇ ਕੰਨ ਗਰਮ ਦੋ ਜਾਂਦੇ ਹਨ। 20 ਤੋਂ 30 ਮਿੰਟ ਤਕ ਮੋਬਾਈਲ 'ਤੇ ਗੱਲ ਕਰਨ ਨਾਲ ਮਾਈਕ੍ਰੋਵੇਵ ਰੇਡੀਏਸ਼ਨ ਸਰੀਰ ਅੰਦਰ ਦਾਖ਼ਲ ਹੋ ਜਾਂਦੀਆਂ ਹਨ, ਜਿਸ ਨਾਲ ਈਅਰ ਲੋਬ (ਕੰਨ ਦਾ ਬਾਹਰੀ ਹਿੱਸਾ) ਦਾ ਖ਼ੂਨ ਗਰਮ ਹੋ ਜਾਂਦਾ ਹੈ।
ਖ਼ੂਨ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਤਕ ਵਧ ਜਾਂਦਾ ਹੈ। ਅਧਿਐਨ ਮੁਤਾਬਕ ਫ਼ੋਨ 'ਤੇ ਅੱਧਾ ਘੰਟਾ ਲਗਾਤਾਰ ਗੱਲ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਦਿਮਾਗ ਦੀ ਰਸੌਲੀ ਦੇ ਆਖਰੀ ਪੜਾਅ ਦੇ ਲੱਛਣ ਸਾਹਮਣੇ ਆਏ ਹਨ।