Brain Tumour Risk Factors: ਬ੍ਰੇਨ ਟਿਊਮਰ ਇਕ ਖਤਰਨਾਕ ਬਿਮਾਰੀ ਹੈ, ਜਿਸ ਨੂੰ ਲੈ ਕੇ ਹਮੇਸ਼ਾ ਕੈਂਸਰ ਦਾ ਡਰ ਲੱਗਿਆ ਰਹਿੰਦਾ ਹੈ। ਬ੍ਰੇਨ ਟਿਊਮਰ ਦਾ ਮਤਲਬ ਹੈ ਦਿਮਾਗ ਵਿੱਚ ਸੈੱਲਾਂ ਦਾ ਅਸਧਾਰਨ ਵੱਧ ਜਾਣਾ। ਸਾਰੇ ਬ੍ਰੇਨ ਟਿਊਮਰ ਕੈਂਸਰ ਨਹੀਂ ਹੁੰਦੇ। ਹਾਲਾਂਕਿ ਬ੍ਰੇਨ ਕੈਂਸਰ ਦੇ ਟਿਊਮਰ ਜ਼ਰੂਰ ਹੁੰਦੇ ਹਨ। ਬ੍ਰੇਨ ਟਿਊਮਰ ਵਿੱਚ, ਸੈੱਲ ਅਸਧਾਰਨ ਤਰੀਕੇ ਨਾਲ ਵਧਦੇ ਰਹਿੰਦੇ ਹਨ, ਜੋ ਜੀਵਨ ਲਈ ਖ਼ਤਰਾ ਵੀ ਬਣ ਸਕਦੇ ਹਨ। ਬ੍ਰੇਨ ਟਿਊਮਰ ਕਾਰਨ ਸਰੀਰ ਵਿੱਚ ਕਈ ਹੋਰ ਬਿਮਾਰੀਆਂ ਵੀ ਜਨਮ ਲੈ ਸਕਦੀਆਂ ਹਨ, ਜਿਵੇਂ ਬੋਲਣ ਵਿੱਚ ਦਿੱਕਤ ਅਤੇ ਅਧਰੰਗ ਆਦਿ।
ਇਸ ਬਿਮਾਰੀ ਦੇ ਮਰੀਜ਼ਾਂ ਨੂੰ ਤੇਜ਼ ਸਿਰਦਰਦ ਦੇ ਨਾਲ ਚੱਕਰ ਆਉਂਦੇ ਹਨ। ਇਸ ਦੇ ਨਾਲ-ਨਾਲ ਥਕਾਵਟ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਸੁਣਨ-ਬੋਲਣ 'ਚ ਤਕਲੀਫ ਹੋਣਾ, ਹੱਥ-ਪੈਰਾਂ ਦਾ ਸੁੰਨ ਹੋਣਾ, ਨਜ਼ਰ ਧੁੰਦਲਾ ਹੋ ਜਾਣਾ ਆਦਿ ਵੀ ਇਸ ਬੀਮਾਰੀ ਦੇ ਲੱਛਣ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕੁਝ ਲੋਕਾਂ 'ਚ ਬ੍ਰੇਨ ਟਿਊਮਰ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਹਾਲਾਂਕਿ, ਕੁਝ ਲੋਕਾਂ ਵਿੱਚ ਕਈ ਖਤਰਨਾਕ ਲੱਛਣ ਦੇਖੇ ਜਾਂਦੇ ਹਨ। ਬ੍ਰੇਨ ਟਿਊਮਰ ਦੇ ਕੁਝ ਲੱਛਣ ਹਨ ਜਿਨ੍ਹਾਂ ਨੂੰ ਅਸੀਂ ਮਾਮੂਲੀ ਸਮੱਸਿਆ ਸਮਝ ਕੇ ਗਲਤੀ ਕਰ ਲੈਂਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਖਤਰਨਾਕ ਕਾਰਕਾਂ ਬਾਰੇ, ਜਿਨ੍ਹਾਂ ਦੇ ਕਾਰਨ ਬ੍ਰੇਨ ਟਿਊਮਰ ਦੀ ਬਿਮਾਰੀ ਦਾ ਖਤਰਾ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪ੍ਰੈਗਨੈਂਸੀ ਦੇ ਅਖੀਰਲੇ ਮਹੀਨਿਆਂ 'ਚ ਘਿਓ ਖਾਣ ਨਾਲ ਲੇਬਰ ਪੇਨ 'ਚ ਮਿਲਦੀ ਹੈ ਮਦਦ, ਜਾਣੋ ਇਸ ਗੱਲ ਵਿੱਚ ਕਿੰਨੀ ਸੱਚਾਈ
ਬ੍ਰੇਨ ਟਿਊਮਰ ਦਾ ਖਤਰਾ ਪੈਦਾ ਕਰਨ ਵਾਲੇ ਕਾਰਕ
ਮੋਬਾਈਲ ਦੀ ਲਗਾਤਾਰ ਵਰਤੋਂ ਕਰਨਾ
ਸਿਹਤ ਮਾਹਿਰਾਂ ਅਨੁਸਾਰ ਮੋਬਾਈਲ ਫੋਨ ਦੀ ਵਰਤੋਂ ਅਤੇ ਮਨੁੱਖਾਂ ਵਿੱਚ ਬ੍ਰੇਨ ਟਿਊਮਰ ਦੇ ਵਧਣ ਵਿਚਕਾਰ ਇੱਕ ਸਬੰਧ ਹੈ, ਜਿਸ ਦੇ ਸਬੂਤ ਵੀ ਮੌਜੂਦ ਹਨ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਾਸ ਕਰਦੇ ਹਨ, ਜੋ ਕਿ ਮਨੁੱਖਾਂ ਲਈ ਕਾਰਸਿਨੋਜੇਨਿਕ ਹੈ ਯਾਨੀ ਕੈਂਸਰ ਦਾ ਕਾਰਨ ਬਣਦਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਤੁਹਾਨੂੰ ਹੈਂਡਸ ਫ੍ਰੀ, ਹੈੱਡਫੋਨ ਵਰਗੇ ਵਾਇਰਲੈੱਸ ਡਿਵਾਈਸਾਂ ਜਾਂ ਸਪੀਕਰ ‘ਤੇ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿੰਨਾ ਹੋ ਸਕੇ, ਮੋਬਾਈਲ ਤੋਂ ਓਨੀ ਹੀ ਦੂਰੀ ਬਣਾਉ।
ਕੈਮਿਕਲ ਪਦਾਰਥਾਂ ਦੇ ਕਾਨਟੈਕਟ ‘ਚ ਰਹਿਣਾ
ਹਰ ਕਿਸੇ ਨੂੰ ਰਸਾਇਣਕ ਪਦਾਰਥਾਂ ਜਿਵੇਂ ਕੀਟਨਾਸ਼ਕਾਂ, ਰਬੜ ਜਾਂ ਵਿਨਾਇਲ ਕਲੋਰਾਈਡ, ਤੇਲ ਉਤਪਾਦਾਂ ਅਤੇ ਹੋਰ ਉਦਯੋਗਿਕ ਮਿਸ਼ਰਣਾਂ ਨਾਲ ਵਾਰ-ਵਾਰ ਸੰਪਰਕ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਦੇ ਸੰਪਰਕ 'ਚ ਆਉਣ ਨਾਲ ਬ੍ਰੇਨ ਟਿਊਮਰ ਦਾ ਖਤਰਾ ਹੋ ਸਕਦਾ ਹੈ।
ਹਾਈ ਸੈਚੂਰੇਟਡ ਫੈਟ ਵਾਲਾ ਖਾਣਾ
ਹਾਈ ਸੈਚੂਰੇਟਡ ਫੈਟ ਨਾਲ ਭਰਪੂਰ ਭੋਜਨ ਚੀਜ਼ਾਂ ਨੂੰ ਬਹੁਤ ਜ਼ਿਆਦਾ ਖਾਣ ਨਾਲ ਵੀ ਬ੍ਰੇਨ ਟਿਊਮਰ ਦਾ ਖ਼ਤਰਾ ਹੋ ਸਕਦਾ ਹੈ। ਕਈ ਅਧਿਐਨਾਂ ਦੇ ਅਨੁਸਾਰ, ਖਰਾਬ ਫੂਡ ਡਾਈਟ ਤੋਂ ਇਲਾਵਾ ਖਰਾਬ ਰੁਟੀਨ ਅਤੇ ਲਾਈਫਸਟਾਈਲ ਜਿਵੇਂ ਕਿ ਸਮੋਕਿੰਗ ਜਾਂ ਕਸਰਤ ਨਾ ਕਰਨਾ ਵੀ ਬ੍ਰੇਨ ਟਿਊਮਰ ਦਾ ਖ਼ਤਰਾ ਵਧਾ ਸਕਦਾ ਹੈ।
ਉਮਰ
ਬ੍ਰੇਨ ਟਿਊਮਰ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦਾ ਹੈ ਅਤੇ ਜਿਵੇਂ-ਜਿਵੇਂ ਇੱਕ ਵਿਅਕਤੀ ਵੱਡਾ ਹੁੰਦਾ ਹੈ, ਬ੍ਰੇਨ ਟਿਊਮਰ ਸਮੇਤ ਕਈ ਕੈਂਸਰਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਬ੍ਰੇਨ ਟਿਊਮਰ ਦਾ ਖ਼ਤਰਾ 85 ਤੋਂ 89 ਸਾਲ ਦੀ ਉਮਰ ਦੇ ਲੋਕਾਂ ਵਿੱਚ ਸਭ ਤੋਂ ਵੱਧ ਹੁੰਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਇੱਕ ਆਮ ਵਿਅਕਤੀ ਇਸ ਤੋਂ ਪੀੜਤ ਨਹੀਂ ਹੋ ਸਕਦਾ।
ਹਾਰਮੋਨਸ ਅਨਬੈਲੇਂਸ ਹੋਣਾ
ਡਾਕਟਰਾਂ ਦਾ ਕਹਿਣਾ ਹੈ ਕਿ ਹਾਰਮੋਨਸ ਵਿੱਚ ਅਸੰਤੁਲਨ ਹੋਣਾ ਵੀ ਬ੍ਰੇਨ ਟਿਊਮਰ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਇਸ ਦਾ ਖਤਰਾ ਉਨ੍ਹਾਂ ਔਰਤਾਂ ਵਿੱਚ ਜ਼ਿਆਦਾ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈਂਦੀਆਂ ਹਨ।
ਇਹ ਵੀ ਪੜ੍ਹੋ: Kidney Cancer: ਕਿਡਨੀ ਕੈਂਸਰ ਨਾਲ ਜੁੜੀਆਂ 7 ਗਲਤ ਧਾਰਨਾਵਾਂ, ਜਿਨ੍ਹਾਂ 'ਤੇ ਤੁਹਾਨੂੰ ਵਿਸ਼ਵਾਸ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ