ਜ਼ਿੰਦਗੀ ਬਹੁਤ ਅਨਿਸ਼ਚਿਤਤਾਵਾਂ ਨਾਲ ਭਰੀ ਹੋਈ ਹੈ। ਇੱਥੇ ਕਦੋਂ ਕਿਸੇ ਵਿਅਕਤੀ ਨਾਲ ਕੀ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ । ਇਹ ਵੀ ਨਹੀਂ ਪਤਾ ਕਿ ਕਦੋਂ ਅਤੇ ਕਿਹੜੀ ਬਿਮਾਰੀ ਆ ਕੇ ਘੇਰ ਲਵੇ। ਲੋਕ ਬਿਮਾਰੀਆਂ 'ਤੇ ਬਹੁਤ ਪੈਸਾ ਖਰਚ ਕਰਦੇ ਹਨ, ਤੁਹਾਡੀ ਬਚੀ ਹੋਈ ਕਮਾਈ ਵੀ ਇਸ 'ਤੇ ਖਰਚ ਹੋ ਜਾਂਦੀ ਹੈ। ਇਸੇ ਲਈ ਬਹੁਤ ਸਾਰੇ ਲੋਕ ਸਿਹਤ ਬੀਮਾ ਲੈਂਦੇ ਹਨ ਤਾਂ ਜੋ ਉਨ੍ਹਾਂ ਨੂੰ ਅਚਾਨਕ ਹੋਣ ਵਾਲੀਆਂ ਬਿਮਾਰੀਆਂ 'ਤੇ ਆਪਣੀ ਬੱਚਤ ਖਰਚ ਨਾ ਕਰਨੀ ਪਵੇ।


ਜੇਕਰ ਬੀਮਾਰੀਆਂ ਦੀ ਗੱਲ ਕਰੀਏ ਤਾਂ ਕੈਂਸਰ ਨੂੰ ਬਹੁਤ ਖਤਰਨਾਕ ਬੀਮਾਰੀ ਮੰਨਿਆ ਜਾਂਦਾ ਹੈ। ਇਸ ਦੇ ਇਲਾਜ 'ਤੇ ਕਾਫੀ ਖਰਚ ਆਉਂਦਾ ਹੈ। ਅਜਿਹੇ 'ਚ ਕਈ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਉੱਠਦਾ ਹੈ ਕਿ ਕੀ ਸਿਰਫ ਕੈਂਸਰ ਦੇ ਇਲਾਜ ਲਈ ਹੀ ਬੀਮਾ ਨਹੀਂ ਲਿਆ ਜਾ ਸਕਦਾ? ਕੈਂਸਰ ਦੇ ਇਲਾਜ ਬੀਮੇ ਲਈ ਕਿੰਨਾ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ? ਆਓ ਜਾਣਦੇ ਹਾਂ-


ਕੈਂਸਰ ਲਈ ਇੰਸ਼ੋਰੈਂਸ
ਅੱਜ ਯਾਨੀ 13 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਬ੍ਰੈਸਟ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਲੋਕਾਂ ਨੂੰ ਬ੍ਰੈਸਟ ਕੈਂਸਰ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ, ਹਰ ਸਾਲ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਕਾਰਨ 5 ਲੱਖ ਲੋਕ ਮਰਦੇ ਹਨ। ਕੈਂਸਰ ਇੱਕ ਬਹੁਤ ਹੀ ਘਾਤਕ ਬਿਮਾਰੀ ਹੈ। ਇਸ ਦੇ ਇਲਾਜ 'ਤੇ ਵੀ ਲੋਕ ਕਾਫੀ ਪੈਸਾ ਖਰਚ ਕਰਦੇ ਹਨ। ਇਸ ਲਈ, ਕੈਂਸਰ ਦੇ ਇਲਾਜ ਲਈ ਪਹਿਲਾਂ ਤੋਂ ਇੰਸ਼ੋਰੈਂਸ ਲੈਣਾ ਬਿਹਤਰ ਹੈ। ਇਸਦੇ ਲਈ, ਫਿਕਸਡ ਬੈਨੀਫਿਟ ਕੈਂਸਰ ਪਾਲਿਸੀ ਢੁਕਵੀਂ ਹੈ।


ਇਸ ਪਾਲਿਸੀ ਵਿੱਚ, ਜੇਕਰ ਕੈਂਸਰ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਬੀਮਾਯੁਕਤ ਵਿਅਕਤੀ ਨੂੰ ਬਿਮਾਰੀ ਦੀ ਕੰਡੀਸਨ ਜਾਂ ਸਟੇਜ ਦੇ ਅਨੁਸਾਰ ਇੱਕਮੁਸ਼ਤ ਰਕਮ ਦਿੱਤੀ ਜਾਂਦੀ ਹੈ। ਪ੍ਰਾਪਤ ਕੀਤੀ ਰਕਮ ਉਸ ਸਟੇਜ 'ਤੇ ਨਿਰਭਰ ਕਰਦੀ ਹੈ ਜਿਸ 'ਤੇ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕ੍ਰਿਟੀਕਲ ਇਲਨੈੱਸ ਕਵਰ ਵੀ ਲਿਆ ਜਾ ਸਕਦਾ ਹੈ। ਜਿਸ ਵਿੱਚ ਕਿਸੇ ਵੀ ਗੰਭੀਰ ਬਿਮਾਰੀ ਲਈ ਬੀਮਾ ਉਪਲਬਧ ਹੈ। ਇਸ ਵਿਚ ਕੈਂਸਰ ਵੀ ਕਵਰ ਹੁੰਦਾ ਹੈ ਅਤੇ ਇਸ ਪਾਲਿਸੀ ਵਿੱਚ ਕੈਂਸਰ ਦਾ ਇਲਾਜ ਵੀ ਸ਼ਾਮਲ ਹੈ।


ਕਿੰਨਾ ਪ੍ਰੀਮੀਅਮ ਅਦਾ ਕਰਨਾ ਹੈ?
ਬੀਮਾ ਪਾਲਿਸੀ ਲਈ ਕੋਈ ਫਿਕਸ ਪ੍ਰੀਮੀਅਮ ਦਰ ਨਹੀਂ ਹੈ। ਇਸ ਵਿੱਚ, ਬੀਮਾਧਾਰਕ ਦੀ ਉਮਰ ਦੇ ਨਾਲ ਪ੍ਰੀਮੀਅਮ ਵੀ ਵਧ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਜਿੰਨਾ ਜ਼ਿਆਦਾ ਕਵਰ ਚੁਣੋਗੇ, ਪ੍ਰੀਮੀਅਮ ਓਨਾ ਹੀ ਜ਼ਿਆਦਾ ਹੋਵੇਗਾ। ਜੇਕਰ ਕੋਈ ਪਹਿਲਾਂ ਤੋਂ ਮੌਜੂਦ ਬਿਮਾਰੀ ਜਾਂ ਹੈਲਥ ਇਸ਼ੂ ਹੈ ਤਾਂ ਪ੍ਰੀਮੀਅਮ ਵੀ ਵੱਧ ਹੋ ਸਕਦਾ ਹੈ। ਪਰ ਜੇਕਰ ਤੁਸੀਂ ਲੰਬੇ ਸਮੇਂ ਲਈ ਬੀਮਾ ਲੈਂਦੇ ਹੋ ਤਾਂ ਵੀ ਪ੍ਰੀਮੀਅਮ ਦੀ ਰਕਮ ਇਫੈਕਟ ਹੋਵੇਗੀ। ਪ੍ਰੀਮੀਅਮ ਦੀ ਰਕਮ ਵੱਖ-ਵੱਖ ਕੰਪਨੀਆਂ ਮੁਤਾਬਕ ਤੈਅ ਕੀਤੀ ਜਾਂਦੀ ਹੈ। ਆਮ ਤੌਰ 'ਤੇ ਮਹੀਨੇ ਦੇ ਪ੍ਰੀਮੀਅਮ ਵਜੋਂ ਕੁਝ ਹਜ਼ਾਰ ਰੁਪਏ ਅਦਾ ਕਰਨੇ ਪੈਂਦੇ ਹਨ।