ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਲਾਗ ਤੇ ਮੌਤ ਦੇ ਮਾਮਲਿਆਂ 'ਚ ਭਿਆਨਕ ਵਾਧੇ ਨੇ ਖ਼ੌਫ ਤੇ ਦਹਿਸਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਹਰ ਸੰਭਵ ਉਪਾਅ ਨੂੰ ਅਪਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੀ ਲਹਿਰ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਪੋਸਟਾਂ ਵੀ ਝੜੀ ਲੱਗੀ ਹੋਈ ਹੈ, ਜਿਸ 'ਚ ਦੇਸੀ ਇਲਾਜ ਤੋਂ ਲੈ ਕੇ ਆਯੁਰਵੇਦ ਅਤੇ ਯੂਨਾਨੀ ਇਲਾਜ ਤਕ ਦੇ ਵੀਡੀਓ ਅਤੇ ਸੰਦੇਸ਼ ਸ਼ਾਮਲ ਹਨ।
ਇਸ ਦੇ ਜ਼ਰੀਏ ਕੋਵਿਡ-19 ਦਾ ਪ੍ਰਭਾਵੀ ਇਲਾਜ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਉਪਾਅ ਜਾਂ ਦਾਅਵਿਆਂ ਨੂੰ ਦੇਸ਼ ਭਰ ਦੇ ਸਿਹਤ ਅਧਿਕਾਰੀਆਂ ਨੇ ਸਾਬਤ ਜਾਂ ਪ੍ਰਮਾਣਿਤ ਨਹੀਂ ਕੀਤਾ, ਪਰ ਲੋਕ ਇਸ ਡਰ ਭਰੇ ਮਾਹੌਲ 'ਚ ਸੁਰੱਖਿਅਤ ਰਹਿਣ ਜਾਂ ਆਪਣੇ ਪਰਿਵਾਰਾਂ ਨੂੰ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਪ੍ਰਭਾਵਿਤ ਹੋ ਰਹੇ ਹਨ।
ਦਾਅਵਾ
ਇਸ ਕੜੀ 'ਚ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ 'ਨਿੰਬੂ ਥੈਰੇਪੀ' ਦੇ ਨਾਮ ਨਾਲ ਵਾਇਰਲ ਹੋ ਰਿਹਾ ਹੈ। ਇਸ ਥੈਰੇਪੀ ਦੇ ਅਨੁਸਾਰ ਤੁਹਾਨੂੰ ਆਪਣੀ ਨੱਕ 'ਚ ਨਿੰਬੂ ਦਾ ਰਸ ਪਾਉਣਾ ਪਵੇਗਾ ਅਤੇ ਇਹ ਘਾਤਕ ਵਾਇਰਸ ਦੇ ਸੰਕਰਮਣ ਨੂੰ ਖਤਮ ਕਰ ਸਕਦਾ ਹੈ। ਵੀਡੀਓ 'ਚ ਇਕ ਵਿਅਕਤੀ ਦਾਅਵਾ ਕਰਦਾ ਹੈ ਕਿ ਨਿੰਬੂ ਦੀ ਥੈਰੇਪੀ ਨਾ ਸਿਰਫ਼ ਇਮਿਊਨਿਟੀ ਵਧਾਉਂਦੀ ਹੈ ਸਗੋਂ ਕੋਵਿਡ-19 ਦੀ ਲਾਗ ਦਾ ਇਲਾਜ ਵੀ ਕਰਦੀ ਹੈ।
ਵਾਇਰਲ ਵੀਡੀਓ 'ਚ ਵਿਅਕਤੀ ਦਾ ਕਹਿਣਾ ਹੈ ਕਿ ਨਿੰਬੂ ਦੇ ਰਸ ਦੇ 2-3 ਤੁਪਕੇ ਨੱਕ 'ਚ ਪਾਉਣ ਨਾਲ ਅੱਖਾਂ, ਨੱਕ, ਗਲੇ ਅਤੇ ਇਥੋਂ ਤਕ ਕਿ ਦਿਲ 5 ਸਕਿੰਟਾਂ 'ਚ ਸਾਫ ਹੋ ਜਾਵੇਗਾ। ਵੀਡੀਓ 'ਚ ਵਿਅਕਤੀ ਨੂੰ ਸੁਣਿਆ ਜਾ ਸਕਦਾ ਹੈ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੇਗੀ ਜੋ ਜ਼ੁਕਾਮ ਅਤੇ ਖੰਘ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।

सोशल मीडिया पर साझा किए जा रहे वीडियो में दावा किया जा रहा है कि नाक में नींबू का रस डालने से #कोरोनावायरस तुरंत ही खत्म हो जाएगा#PIBFactCheck:- वीडियो में किया गया दावा #फर्जी है। इसका कोई वैज्ञानिक प्रमाण नहीं है कि नाक में नीबू का रस डालने से #Covid19 को खत्म किया जा सकता है pic.twitter.com/cXpqzk0dCK
— PIB Fact Check (@PIBFactCheck) May 1, 2021

ਸੱਚ
ਵੀਡੀਓ ਦੀ ਸੱਚਾਈ ਨੂੰ ਵੇਖਣ ਲਈ ਪੀਆਈਬੀ ਫੈਕਟ ਚੈੱਕ ਦੇ ਅਧਿਕਾਰਤ ਟਵਿੱਟਰ ਪੇਜ਼ ਨੇ ਜਾਂਚ ਕੀਤੀ। ਵਿਸ਼ਲੇਸ਼ਣ ਤੋਂ ਬਾਅਦ ਉਨ੍ਹਾਂ ਖੁਲਾਸਾ ਕੀਤਾ ਕਿ ਵੀਡੀਓ 'ਚ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ। ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਕੋਵਿਡ-19 ਦਾ ਇਲਾਜ ਕੀਤਾ ਜਾ ਸਕਦਾ ਹੈ ਜਾਂ ਨੱਕ 'ਚ ਨਿੰਬੂ ਦਾ ਰਸ ਪਾ ਕੇ ਕਾਬੂ ਪਾਇਆ ਜਾ ਸਕਦਾ ਹੈ। ਪੀਆਈਬੀ ਫੈਕਟ ਚੈੱਕ ਨੇ ਵਾਇਰਲ ਹੋਈ ਵੀਡੀਓ ਨੂੰ 'ਪੂਰੀ ਤਰ੍ਹਾਂ ਗਲਤ' ਦੱਸਿਆ, ਜਿਸ 'ਚ ਕਿਹਾ ਗਿਆ ਹੈ ਕਿ ਨਿੰਬੂ ਦੀ ਥੈਰੇਪੀ ਇਮਿਊਨਿਟੀ ਸ਼ਕਤੀ ਨਹੀਂ ਵਧਾਉਂਦੀ ਤੇ ਨਾ ਹੀ ਕੋਵਿਡ-19 ਦੀ ਲਾਗ ਨੂੰ ਰੋਕਦੀ ਹੈ।
ਪੀਆਈਬੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਜਿਹੇ ਦਾਅਵੇ ਬੇਬੁਨਿਆਦ ਹਨ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਉਪਾਵਾਂ ਦੀ ਪਾਲਣਾ ਨਾ ਕਰਨ ਅਤੇ ਨਿਯਮਾਂ ਅਤੇ ਸਾਵਧਾਨੀ ਉਪਾਵਾਂ ਨੂੰ ਅਪਨਾਉਣ, ਜੋ ਡਾਕਟਰ ਜਾਂ ਡਾਕਟਰੀ ਪੇਸ਼ੇਵਰਾਂ ਦੁਆਰਾ ਪ੍ਰਮਾਣਿਤ ਹਨ।