Health News : ਮਾਨਸੂਨ ਦੇ ਮੌਸਮ 'ਚ ਕਈ ਬੀਮਾਰੀਆਂ ਤੇਜ਼ੀ ਨਾਲ ਫੈਲਣ ਲੱਗਦੀਆਂ ਹਨ। ਮਲੇਰੀਆ, ਡੇਂਗੂ, ਚਿਕਨਗੁਨੀਆ ਅਤੇ ਕੰਨਜਕਟਿਵਾਇਟਿਸ, ਇਹ ਸਾਰੀਆਂ ਬਿਮਾਰੀਆਂ ਆਪਣੇ ਖੰਭ ਫੈਲਾਉਣ ਲੱਗਦੀਆਂ ਹਨ। ਮੌਨਸੂਨ 'ਚ ਵਾਇਰਲ ਬੁਖਾਰ ਵੀ ਕਾਫੀ ਵੇਖਣ ਨੂੰ ਮਿਲਦਾ ਹੈ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਹੁੰਦੇ ਹਨ। ਬੁਖਾਰ ਹੋਣ 'ਤੇ ਲੋਕ ਅਕਸਰ ਨਹਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਹਾਉਣ ਨਾਲ ਬੁਖਾਰ ਹੋਰ ਵਧ ਜਾਵੇਗਾ। ਜਦ ਕਿ ਕੁਝ ਲੋਕ ਅਜਿਹੇ ਵੀ ਹਨ ਜੋ ਬੁਖਾਰ ਹੋਣ 'ਤੇ ਵੀ ਬੇਝਿਜਕ ਨਹਾ ਲੈਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੁਖਾਰ ਹੋਣ 'ਤੇ ਨਹਾਉਣਾ ਚਾਹੀਦਾ ਹੈ ਜਾਂ ਨਹੀਂ? ਆਓ ਜਾਣਦੇ ਹਾਂ...


ਸਿਹਤ ਮਾਹਿਰਾਂ ਅਨੁਸਾਰ ਜੇ ਤੁਸੀਂ ਬੁਖਾਰ ਹੋਣ 'ਤੇ ਨਹਾਉਂਦੇ ਹੋ ਤਾਂ ਇਸ ਦਾ ਸਰੀਰ ਜਾਂ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਬੁਖਾਰ ਦੇ ਦੌਰਾਨ ਸਰੀਰ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਸਮੇਂ ਦੌਰਾਨ ਨਹਾਉਣਾ ਪਸੰਦ ਨਹੀਂ ਹੁੰਦਾ। ਜੇ ਤੁਸੀਂ ਬੁਖਾਰ ਵਿੱਚ ਵੀ ਇਸ਼ਨਾਨ ਕੀਤੇ ਬਿਨਾਂ ਨਹੀਂ ਰਹਿ ਸਕਦੇ, ਤਾਂ ਤੁਸੀਂ ਇਸ਼ਨਾਨ ਕਰ ਸਕਦੇ ਹੋ। ਹਾਲਾਂਕਿ, ਠੰਡੇ ਪਾਣੀ ਨਾਲ ਨਹਾਉਣ ਦੀ ਬਜਾਏ, ਤੁਹਾਨੂੰ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਕੋਸੇ ਪਾਣੀ ਨਾਲ ਨਹਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਦੇ ਵਧੇ ਹੋਏ ਤਾਪਮਾਨ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।



ਬਹੁਤ ਠੰਡੇ ਪਾਣੀ ਨਾਲ ਨਾ ਕਰੋ ਇਸ਼ਨਾਨ 


ਜੇ ਤੁਹਾਨੂੰ ਤੇਜ਼ ਬੁਖਾਰ ਹੈ ਤਾਂ ਗਲਤੀ ਨਾਲ ਵੀ ਠੰਡੇ ਪਾਣੀ ਨਾਲ ਇਸ਼ਨਾਨ ਨਾ ਕਰੋ। ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕੁਝ ਲੋਕ, ਜਿਨ੍ਹਾਂ ਨੂੰ ਰੋਜ਼ਾਨਾ ਨਹਾਉਣ ਦੀ ਆਦਤ ਹੁੰਦੀ ਹੈ, ਅਕਸਰ ਬੁਖਾਰ ਵਿੱਚ ਵੀ ਨਹਾਉਂਦੇ ਹਨ। ਹਾਲਾਂਕਿ ਕਈ ਵਾਰ ਬੁਖਾਰ ਕਾਰਨ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ ਹੈ ਅਤੇ ਇੰਨਾ ਦਰਦ ਹੋਣ ਲੱਗਦਾ ਹੈ ਕਿ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ।


ਨਾ ਨਹਾਉਣ 'ਤੇ ਕੀ ਕਰਨਾ ਚਾਹੀਦੈ?


ਅਜਿਹੇ 'ਚ ਇੱਕ ਤੌਲੀਆ ਲੈ ਕੇ ਠੰਡੇ ਪਾਣੀ 'ਚ ਭਿਓ ਲਓ। ਫਿਰ ਇਸ ਤੌਲੀਏ ਨਾਲ ਆਪਣੇ ਸਰੀਰ ਨੂੰ ਪੂੰਝੋ। ਇਸ ਨਾਲ ਤੁਹਾਡੀ ਨਾ ਨਹਾਉਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਤੇ ਤੁਹਾਨੂੰ ਬੁਖਾਰ ਤੋਂ ਵੀ ਰਾਹਤ ਮਿਲੇਗੀ। ਪਰ ਧਿਆਨ ਰੱਖੋ ਕਿ ਤੌਲੀਏ ਨੂੰ ਗਿੱਲੇ ਕਰਨ ਲਈ ਬਰਫ਼ ਵਾਲੇ ਪਾਣੀ ਦੀ ਵਰਤੋਂ ਭੁੱਲ ਕੇ ਵੀ ਕਰੋ। ਕਿਉਂਕਿ ਫਿਰ ਇਹ ਤੁਹਾਡੇ ਬੁਖਾਰ ਨੂੰ ਵਧਾ ਸਕਦਾ ਹੈ।