Chai and Pakoda: ਬਰਸਾਤ ਦੇ ਮੌਸਮ ਵਿੱਚ ਹਰ ਕੋਈ ਗਰਮ-ਗਰਮ ਚਾਹ ਨਾਲ ਪਕੌੜੇ ਖਾਣਾ ਪਸੰਦ ਕਰਦਾ ਹੈ। ਬਰਸਾਤ ਦੇ ਮੌਸਮ 'ਚ ਲੋਕ ਚਾਹੇ ਘਰ 'ਚ ਹੋਣ ਜਾਂ ਬਾਹਰ, ਉਨ੍ਹਾਂ ਨੂੰ ਪਿਆਜ਼ ਦੇ ਪਕੌੜੇ ਅਤੇ ਗਰਮ-ਗਰਮ ਚਾਹ ਮਿਲ ਜਾਵੇ ਤਾਂ ਉਨ੍ਹਾਂ ਦਾ ਮਨ ਖੁਸ਼ ਹੋ ਜਾਂਦਾ ਹੈ। ਜਿੱਥੇ ਇੱਕ ਪਾਸੇ ਲੋਕ ਪਕੌੜਿਆਂ ਦਾ ਸਵਾਦ ਲੈਂਦੇ ਹਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਨੂੰ ਸਿਹਤ ਦੇ ਨਜ਼ਰੀਏ ਤੋਂ ਚੰਗਾ ਨਹੀਂ ਮੰਨਿਆ ਜਾਂਦਾ ਹੈ।


ਕਈ ਲੋਕ ਚਾਹ ਅਤੇ ਪਕੌੜੇ ਖਾਣ ਤੋਂ ਡਰਦੇ ਹਨ ਕਿ ਕਿਤੇ ਉਨ੍ਹਾਂ ਦਾ ਭਾਰ ਨਾ ਵੱਧ ਜਾਵੇ। ਇਸ ਦੇ ਨਾਲ ਹੀ ਕਈ ਸਿਹਤ ਮਾਹਿਰ ਲੋਕਾਂ ਨੂੰ ਚਾਹ ਦੇ ਨਾਲ ਪਕੌੜੇ ਖਾਣ ਤੋਂ ਵੀ ਮਨ੍ਹਾ ਕਰਦੇ ਹਨ। ਪਰ ਇਸ ਦੇ ਉਲਟ, ਨਿਊਟ੍ਰੀਸ਼ਨਿਸਟ ਅਤੇ ਡਾਇਟੀਸ਼ੀਅਨ ਰੁਜੁਤਾ ਦਿਵੇਕਰ ਮਾਨਸੂਨ ਦੌਰਾਨ ਲੋਕਾਂ ਨੂੰ ਚਾਹ ਅਤੇ ਪਕੌੜੇ ਖਾਣ ਦੀ ਸਲਾਹ ਦਿੰਦੇ ਹਨ। ਕਰੀਨਾ ਕਪੂਰ ਅਤੇ ਆਲੀਆ ਭੱਟ ਦੀ ਡਾਇਟੀਸ਼ੀਅਨ ਰੁਜੁਤਾ ਦਾ ਕਹਿਣਾ ਹੈ ਕਿ ਬਾਰਿਸ਼ 'ਚ ਪਕੌੜੇ ਖਾਣਾ ਸਿਹਤਮੰਦ ਹੈ। ਆਓ ਜਾਣਦੇ ਹਾਂ ਕਿਉਂ-


ਰੁਜੁਤਾ ਦਿਵੇਕਰ ਦਾ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਪਕੌੜੇ ਵਰਗੇ ਤਲੇ ਹੋਏ ਭੋਜਨਾਂ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਪਰ, ਲੋਕਾਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਘੱਟ ਚਰਬੀ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਾਂ ਘੱਟ ਕੈਲੋਰੀ ਵਾਲਾ ਭੋਜਨ ਖਾਣਾ ਚਾਹੀਦਾ ਹੈ। ਰੁਜੁਤਾ ਦਾ ਕਹਿਣਾ ਹੈ ਕਿ ਇਹ ਸੰਦੇਸ਼ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਸਾਨੂੰ ਮੌਸਮ ਦੇ ਹਿਸਾਬ ਨਾਲ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣਾ ਚਾਹੀਦਾ ਹੈ।


ਬਰਸਾਤ ਦਾ ਮੌਸਮ ਸਰਦੀਆਂ ਅਤੇ ਗਰਮੀਆਂ ਨਾਲੋਂ ਵੱਖਰਾ ਹੁੰਦਾ ਹੈ ਅਤੇ ਇਸ ਮੌਸਮ ਵਿੱਚ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਵੀ ਵੱਖਰੀਆਂ ਹੁੰਦੀਆਂ ਹਨ। ਤੁਹਾਨੂੰ ਸਾਲ ਦੇ 12 ਮਹੀਨਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ ਅਤੇ ਆਪਣੀ ਰੋਜ਼ਾਨਾ ਖੁਰਾਕ ਵਿੱਚ ਵਿਭਿੰਨਤਾ ਸ਼ਾਮਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਪੋਸ਼ਣ ਦੇਣ ਅਤੇ ਤੁਹਾਨੂੰ ਚੰਗੇ ਮੂਡ ਵਿੱਚ ਰੱਖਣ ਦਾ ਇੱਕੋ ਇੱਕ ਤਰੀਕਾ ਹੈ। ਮਸ਼ਹੂਰ ਡਾਇਟੀਸ਼ੀਅਨ ਦੇ ਅਨੁਸਾਰ, ਤੁਸੀਂ ਆਪਣੀ ਪਸੰਦ ਦੇ ਅਨੁਸਾਰ ਪਕੌੜੇ ਬਣਾ ਸਕਦੇ ਹੋ ਅਤੇ ਮਾਨਸੂਨ ਵਿੱਚ ਉਪਲਬਧ ਮੌਸਮੀ ਸਬਜ਼ੀਆਂ, ਆਲੂ ਦੇ ਪਕੌੜੇ, ਪਿਆਜ਼ ਦੇ ਪਕੌੜੇ ਜਾਂ ਅਜਵਾਇਨ ਦੇ ਪਕੌੜੇ ਖਾਣ ਦੀ ਸ ਸਲਾਹ ਦਿੱਤੀ ਹੈ।


ਰੁਜੁਤਾ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ ਕਿ ਤੁਹਾਨੂੰ ਆਪਣਾ ਭੋਜਨ ਉਸ ਤੇਲ ਵਿਚ ਪਕਾਉਣਾ ਚਾਹੀਦਾ ਹੈ ਜੋ ਰਵਾਇਤੀ ਤੌਰ 'ਤੇ ਉਸ ਖੇਤਰ ਵਿਚ ਵਰਤਿਆ ਜਾਂਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ। ਉਦਾਹਰਣ ਵਜੋਂ, ਕੇਰਲਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਰੀਅਲ ਦੇ ਤੇਲ ਵਿੱਚ ਪਕੌੜੇ ਤਲਣ ਦੀ ਸਲਾਹ ਦਿੱਤੀ ਗਈ ਸੀ, ਜਦੋਂ ਕਿ ਗੁਜਰਾਤ-ਮਹਾਰਾਸ਼ਟਰ ਵਰਗੇ ਪੱਛਮੀ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੂੰਗਫਲੀ ਦੇ ਤੇਲ ਵਿੱਚ ਪਕੌੜੇ ਤਲਣ ਦੀ ਸਲਾਹ ਦਿੱਤੀ ਗਈ ਸੀ।