ਨਿਊਯਾਰਕ: ਕੈਂਸਰ ਦੇ ਇਲਾਜ ਤੋਂ ਬਾਅਦ ਔਰਤਾਂ 'ਚ ਆਮ ਤੌਰ 'ਤੇ ਬਾਂਝਪਨ ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵਿਗਿਆਨੀਆਂ ਨੇ ਦਵਾਈ ਦੀ ਖੋਜ ਕਰ ਲਈ ਹੈ। ਜਿਨ੍ਹਾਂ ਔਰਤਾਂ 'ਚ ਕੈਂਸਰ ਦਾ ਇਲਾਜ ਰੈਡੀਏਸ਼ਨ ਤੇ ਕੁਝ ਤਰ੍ਹਾਂ ਦੀ ਕੀਮੋਥੈਰੇਪੀ ਦਵਾਈ ਨਾਲ ਹੁੰਦਾ ਹੈ, ਉਹ ਦਵਾਈ ਆਮ ਤੌਰ 'ਤੇ ਉਨ੍ਹਾਂ 'ਚ ਬਾਂਝਪਨ ਲਿਆਂਉਂਦੀਆਂ ਹਨ।

ਇਸ ਤੋਂ ਪਹਿਲਾਂ ਹੋਈ ਰਿਸਰਚ ਮੁਤਾਬਕ, ਬ੍ਰੈਸਟ ਕੈਂਸਰ ਤੋਂ ਉੱਭਰ ਚੁੱਕੀਆਂ ਸਾਰੀਆਂ ਔਰਤਾਂ 'ਚੋਂ ਤਕਰੀਬਨ 40 ਫੀਸਦੀ ਔਰਤਾਂ 'ਚ ਟਾਈਮ ਤੋਂ ਪਹਿਲਾਂ ਉਨ੍ਹਾਂ ਦਾ ਅੰਡਾਸ਼ਅ ਖਰਾਬ ਹੁੰਦਾ ਵੇਖਿਆ ਗਿਆ। ਇਸ 'ਚ ਬੱਚੇਦਾਨੀ ਦੇ ਕਈ ਪ੍ਰੋਸੈਸ ਬੰਦ ਹੋ ਜਾਂਦੇ ਹਨ ਤੇ ਅਕਸਰ ਬਾਂਝਪਨ ਦੇ ਹਾਲਾਤ ਬਣ ਜਾਂਦੇ ਹਨ।

ਔਰਤਾਂ ਕੋਲ ਜਨਮ ਤੋਂ ਹੀ ਅੰਡਾਣੂਆਂ ਨੂੰ ਡੈਵਲਪ ਕਰਨ ਦੀ ਸਮੱਰਥਾ ਹੁੰਦੀ ਹੈ, ਜਿਹੜੀ ਕੀ ਜ਼ਿੰਦਗੀ ਭਰ ਚਲਦੀ ਹੈ ਪਰ ਇਹ ਸ਼ਰੀਰ ਦੀਆਂ ਸਭ ਤੋਂ ਸੰਵੇਦਨਸ਼ੀਲ ਕੋਸ਼ਿਕਾਵਾਂ 'ਚ ਇੱਕ ਹੁੰਦੇ ਹਨ। ਇਸ ਤਰ੍ਹਾਂ ਕੈਂਸਰ ਦੇ ਇਲਾਜ ਦੌਰਾਨ ਇਹ ਖਤਮ ਹੋ ਜਾਂਦੇ ਹਨ।

ਇਹ ਰਿਸਰਚ ਜੈਨੇਟਿਕਸ ਮੈਗਜ਼ੀਨ 'ਚ ਛਪਿਆ ਹੈ। ਇਸ ਦਾ ਆਧਾਰ ਪਹਿਲਾਂ ਕੀਤੀ ਗਈ ਖੋਜ ਹੈ ਜਿਸ 'ਚ ਇੱਕ ਚੈੱਕਪੁਆਇੰਟ ਪ੍ਰੋਟੀਨ ਦਾ ਪੱਤਾ ਲਾਇਆ ਗਿਆ ਸੀ ਜਿਹੜੀ ਰੇਡੀਏਸ਼ਨ ਨਾਲ ਅੰਡਾਣੂ ਦੇ ਨੁਕਸਾਨ ਤੋਂ ਬਾਅਦ ਐਕਟਿਵ ਹੋ ਜਾਂਦੇ ਹਨ।

ਸੀਐਚਕੇ 2 ਉਸ ਰਸਤੇ ਨੂੰ ਨੁਕਸਾਨ ਕਰਦਾ ਹੈ ਜਿਹੜਾ ਨੁਕਸਾਨੇ ਗਏ ਡੀਐਨਏ ਵਾਲੇ ਅੰਡਾਣਾਂ ਨੂੰ ਹਟਾ ਦਿੰਦਾ ਹੈ। ਇਹ ਇੱਕ ਨੈਚੁਰਲ ਪ੍ਰੋਸੈਸ ਹੈ ਜੋ ਨੈਚੁਰਲ ਪ੍ਰੋਸੈਸ ਨੂੰ ਨੁਕਸਾਨ ਦਿੰਦੇ ਹਨ। ਇਸ ਤੋਂ ਇਲਾਵਾ ਅੰਡਾਣੂਆਂ ਦੀ ਘਾਟ ਕਾਰਨ ਔਰਤਾਂ ਨੈਚੁਰਲ ਤੌਰ 'ਤੇ ਮੀਨੋਪੋਜ਼ ਵੱਲ ਵਧ ਜਾਂਦੀਆਂ ਹਨ।

ਨੋਟ: ਇਹ ਰਿਸਰਚ ਦੇ ਦਾਅਵੇ ਹਨ। 'ਏਬੀਪੀ ਸਾਂਝਾ' ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਕਿਸੇ ਸੁਝਾਅ 'ਤੇ ਅਮਲ ਕਰਨਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।