ਨਵੀਂ ਦਿੱਲੀ: ਜੇਕਰ ਤੁਸੀਂ ਆਪਣੀ ਸਕਿਨ 'ਚ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਤਬਦੀਲੀ ਲਿਆਓ। ਪੜ੍ਹੋ ਕਿਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਖੀਰਾ-ਚਿਹਰੇ ਨੂੰ ਅੰਦਰ ਤੋਂ ਸਾਫ ਕਰਨ 'ਚ ਖੀਰਾ ਬਹੁਤ ਮਦਦਗਾਰ ਹੈ। ਪਾਣੀ ਜ਼ਿਆਦਾ ਹੋਣ ਕਾਰਨ ਖੀਰਾ ਖਾਣਾ ਪਚਾਉਣ 'ਚ ਵੀ ਮਦਦ ਕਰਦਾ ਹੈ। ਇਸ ਨੂੰ ਪੇਟ ਸਾਫ ਕਰਨ ਵਾਸਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀਂ ਸੁਣਿਆ ਹੋਵੇਗਾ ਕਿ ਖੀਰੇ ਨੂੰ ਅੱਖਾਂ 'ਤੇ ਰੱਖਣ ਨਾਲ ਅੱਖਾਂ ਠੰਢੀਆਂ ਹੁੰਦੀਆਂ ਹਨ। ਇਹ ਅੱਖਾਂ ਦੀ ਸੋਜਸ਼ ਤੇ ਕਾਲੇ ਧੱਬਿਆਂ ਨੂੰ ਵੀ ਖਤਮ ਕਰਦਾ ਹੈ। ਵਿਟਾਮਿਨ ਸੀ ਨਾਲ ਭਰੇ ਖੀਰੇ ਨਾਲ ਸਕਿਨ ਚਮਕਦਾਰ ਬਣ ਸਕਦੀ ਹੈ।
ਏਵੋਕੈਡਾ-ਪਿਛਲੇ ਕੁਛ ਸਾਲਾਂ 'ਚ ਏਵੋਕੈਡਾ ਕਾਫੀ ਮਸ਼ਹੂਰ ਹੋ ਰਿਹਾ ਹੈ। ਨੌਨ-ਫੈਟ ਇਹ ਫੂਡ ਸਿਹਤ ਲਈ ਫਾਇਦੇਮੰਦ ਹੈ। ਇਹ ਭਾਰ ਵੀ ਨਹੀਂ ਵਧਾਉਂਦਾ। ਕਮਰ ਤੇ ਪੇਟ ਦੀ ਚਰਬੀ ਘੱਟ ਕਰਨ ਦੇ ਨਾਲ-ਨਾਲ ਏਵੋਕੈਡਾ ਚਿਹਰੇ 'ਤੇ ਨਿਖਾਰ ਵੀ ਲਿਆਉਂਦਾ ਹੈ।
ਡਾਰਕ ਚਾਕਲੇਟ-ਐਂਟੀ ਏਜਿੰਗ ਦਾ ਇਸਤੇਮਾਲ ਕਰਨ 'ਚ ਮਦਦਗਾਰ ਹੈ ਡਾਰਕ ਚਾਕਲੇਟ। ਸਕਿਨ ਨੂੰ ਯੂਵੀ ਰੇਜ਼ ਤੋਂ ਬਚਾਉਣ ਲਈ ਡਾਰਕ ਚਾਕਲੇਟ ਖਾਈ ਜਾ ਸਕਦੀ ਹੈ। ਇਹ ਚਿਹਰੇ ਦੀ ਸੋਜਸ਼ ਨੂੰ ਵੀ ਘੱਟ ਕਰਦੀ ਹੈ।
ਤਰਬੂਜ਼-ਤਰਬੂਜ਼ ਹੈ ਤਾਂ ਗਰਮੀਆਂ ਦਾ ਫਲ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਇਸ ਫਲ ਵਿੱਚ ਚਿਹਰਾ ਸਾਫ ਕਰਨ ਵਾਲੇ ਕਈ ਹੋਰ ਵਿਟਾਮਿਨ ਮੌਜੂਦ ਹਨ। 93 ਫੀਸਦੀ ਪਾਣੀ ਨਾਲ ਭਰਿਆ ਤਰਬੂਜ਼ ਵਿਟਾਮਿਨ ਏ ਤੇ ਸੀ ਨਾਲ ਭਰਿਆ ਹੈ। ਫੈਟੀ ਐਸਿਡ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਇਹ ਫਰੂਟ ਚਿਹਰੇ ਨੂੰ ਪਾਣੀ ਦਿੰਦਾ ਹੈ।
ਨੋਟ-ਇਹ ਰਿਸਰਚ ਦੇ ਦਾਅਵੇ ਹਨ। ਏਬੀਪੀ ਸਾਂਝਾ ਨੇ ਇਨ੍ਹਾਂ ਦਾਅਵਿਆਂ ਨੂੰ ਪਰਖਿਆ ਨਹੀਂ ਹੈ। ਜੇਕਰ ਤੁਸੀਂ ਕੋਈ ਨੁਸਖਾ ਇਸਤੇਮਾਲ ਕਰਨਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।