Cancer Symptom: ਕੈਂਸਰ ਇੱਕ ਬਹੁਤ ਹੀ ਗੁੰਝਲਦਾਰ ਬਿਮਾਰੀ ਹੈ ਜਿਸ ਬਾਰੇ ਸਮਝਦਾਰ ਤੋਂ ਸਮਝਦਾਰ ਲੋਕ ਵੀ ਧੋਖਾ ਖਾ ਜਾਂਦੇ ਹਨ। ਤੁਸੀਂ ਕਹੋਗੇ ਕਿ ਇਸ ਵਿੱਚ ਨਵਾਂ ਕੀ ਹੈ। ਦਰਅਸਲ ਕੈਂਸਰ ਨੂੰ ਸਰੀਰ ਵਿੱਚ ਪੂਰੀ ਤਰ੍ਹਾਂ ਫੈਲਣ ਵਿੱਚ ਲੰਬਾ ਸਮਾਂ ਲੱਗਦਾ ਹੈ। ਇਹ ਇੱਕ ਸਾਲ ਜਾਂ 2 ਤੋਂ 10 ਸਾਲਾਂ ਤੱਕ ਦਾ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ ਤਾਂ ਇਹ 5-7 ਸਾਲ ਪਹਿਲਾਂ ਹੀ ਉਸ ਦੇ ਸਰੀਰ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ। 


ਇਸ ਲਈ ਜੇਕਰ ਇਸ ਦੌਰਾਨ ਕਿਸੇ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਕੈਂਸਰ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਅਜਿਹੇ 'ਚ ਅਸੀਂ ਕੈਂਸਰ ਦੇ ਕੁਝ ਸ਼ੁਰੂਆਤੀ ਲੱਛਣਾਂ ਦੇ ਬਾਰੇ 'ਚ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਲੋਕ ਅਕਸਰ ਕਹਿਣਗੇ ਕਿ ਅਜਿਹੀ ਮਾਮੂਲੀ ਗੱਲ ਲਈ ਡਾਕਟਰ ਕੋਲ ਜਾਣ ਦੀ ਕੀ ਲੋੜ ਹੈ। ਪਰ ਧਿਆਨ ਰਹੇ ਕਿ ਅਜਿਹੀ ਅਣਗਹਿਲੀ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹੇ 'ਚ ਹਰ ਪਲ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ।



ਕੈਂਸਰ ਦੇ ਮਾਮੂਲੀ ਲੱਛਣ


1. ਖੰਘ ਤੇ ਖਰ੍ਹਵੀ ਆਵਾਜ਼
TOI ਦੀ ਖਬਰ ਅਨੁਸਾਰ, ਬਦਲੇ ਮੌਸਮ ਵਿੱਚ ਹਰ ਕੋਈ ਜ਼ੁਕਾਮ ਤੇ ਖਾਂਸੀ ਤੋਂ ਪੀੜਤ ਹੁੰਦਾ ਹੈ। ਆਮ ਤੌਰ 'ਤੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਜੇਕਰ ਅਜਿਹਾ ਕੁਝ ਦਿਨਾਂ ਤੱਕ ਜਾਰੀ ਰਹਿੰਦਾ ਹੈ ਤੇ ਅਵਾਜ਼ ਵਿੱਚ ਭਾਰੀਪਨ ਜਾਂ ਖਰ੍ਹਵਾਪਨ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਜਰਨਲ ਆਫ਼ ਥੋਰੇਸਿਕ ਓਨਕੋਲੋਜੀ ਅਨੁਸਾਰ, ਜੇਕਰ ਲਗਾਤਾਰ ਖੰਘ ਤੇ ਜ਼ੁਕਾਮ ਖਾਸ ਤੌਰ 'ਤੇ ਸਿਗਰਟ ਪੀਣ ਵਾਲੇ ਵਿਅਕਤੀ ਨੂੰ ਹੁੰਦਾ ਹੈ, ਤਾਂ ਇਹ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।


2. ਭੋਜਨ ਨਿਗਲਣ 'ਚ ਦਿੱਕਤ
ਇਸ ਲੱਛਣ ਨੂੰ ਪਛਾਣਨਾ ਥੋੜ੍ਹਾ ਮੁਸ਼ਕਲ ਹੈ ਕਿਉਂਕਿ ਕਈ ਵਾਰ ਭੋਜਨ ਨਿਗਲਣ 'ਚ ਦਿੱਕਤ ਹੁੰਦੀ ਹੈ ਤਾਂ ਅਜਿਹੀ ਸਥਿਤੀ 'ਚ ਹਰ ਕੋਈ ਸੋਚੇਗਾ ਕਿ ਅਜਿਹਾ ਕਦੇ-ਕਦੇ ਹੁੰਦਾ ਹੈ ਪਰ ਨਹੀਂ, ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਕਦੇ-ਕਦਾਈਂ ਭੋਜਨ ਨਿਗਲਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਤੋਂ ਐਂਡੋਸਕੋਪੀ ਕਰਵਾਉਣੀ ਚਾਹੀਦੀ ਹੈ। ਇਹ esophageal ਕੈਂਸਰ ਵੀ ਹੋ ਸਕਦਾ ਹੈ।


3. ਰਾਤ ਨੂੰ ਪਸੀਨਾ ਆਉਣਾ
ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਪੱਖੇ ਦੇ ਬਾਵਜੂਦ ਰਾਤ ਨੂੰ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਦਾ ਕੋਈ ਆਮ ਕਾਰਨ ਹੋਏਗਾ। ਜਰਨਲ ਆਫ ਕਲੀਨਿਕਲ ਓਨਕੋਲੋਜੀ ਦੇ ਅਨੁਸਾਰ, ਜੇਕਰ ਰਾਤ ਨੂੰ ਪਸੀਨਾ ਆਉਂਦਾ ਹੈ ਤੇ ਵਜ਼ਨ ਵੀ ਘਟਦਾ ਹੈ, ਤਾਂ ਬਲੱਡ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।


4. ਲਗਾਤਾਰ ਐਸੀਡਿਟੀ
ਜੇਕਰ ਛਾਤੀ ਦੇ ਨੇੜੇ ਜਲਨ ਹੁੰਦੀ ਹੈ ਤਾਂ ਲੋਕ ਆਮ ਤੌਰ 'ਤੇ ਕੋਈ ਦਵਾਈ ਲੈ ਕੇ ਜਾਂ ਕੋਲਡ ਡਰਿੰਕਸ ਪੀ ਕੇ ਇਸ ਨੂੰ ਠੀਕ ਕਰਦੇ ਹਨ ਤੇ ਕਹਿੰਦੇ ਹਨ ਕਿ ਇਸ ਵਿੱਚ ਕੀ ਵੱਡਾ ਹੈ ਪਰ ਅਧਿਐਨ ਅਨੁਸਾਰ, ਜੇਕਰ ਇਹ ਲਗਾਤਾਰ ਜਾਰੀ ਰਹਿੰਦਾ ਹੈ ਤਾਂ esophageal ਕੈਂਸਰ ਵੀ ਹੋ ਸਕਦਾ ਹੈ।



5. ਚਮੜੀ 'ਤੇ ਧੱਫੜ ਦਿਖਾਈ ਦੇਣ
ਜੇਕਰ ਅਚਾਨਕ ਚਮੜੀ 'ਤੇ ਧੱਫੜ ਜਾਂ ਗੰਢਾਂ ਦਿਖਾਈ ਦੇਣ ਤੇ ਇਨ੍ਹਾਂ ਦਾ ਰੰਗ ਤੇ ਆਕਾਰ ਬਦਲਦਾ ਰਹਿੰਦਾ ਹੈ, ਤਾਂ ਇਹ ਚਮੜੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। 


6. ਨਵਾਂ ਦਰਦ
ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਅਚਾਨਕ ਦਰਦ ਸ਼ੁਰੂ ਹੋ ਜਾਵੇ ਤੇ ਫਿਰ ਖ਼ਤਮ ਹੋ ਜਾਵੇ। ਇਹ ਸਰੀਰ ਦੀ ਇੱਕੋ ਜਗ੍ਹਾ ਵਾਰ-ਵਾਰ ਹੋਣ ਲੱਗ ਜਾਵੇ ਤਾਂ ਇਹ ਕੈਂਸਰ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਉਦਾਹਰਨ ਲਈ, ਜੇਕਰ ਹੱਡੀ ਦੇ ਕਿਸੇ ਖਾਸ ਹਿੱਸੇ ਵਿੱਚ ਦਰਦ ਹੁੰਦਾ ਹੈ ਤੇ ਇਹ ਲਗਾਤਾਰ ਹੋਏ, ਤਾਂ ਇਹ ਹੱਡੀਆਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।


7. ਲਗਾਤਾਰ ਖੁਜਲੀ 
ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਲਗਾਤਾਰ ਖਾਰਸ਼ ਰਹਿੰਦੀ ਹੈ ਤੇ ਇਹ ਧੱਫੜ ਆਦਿ ਕਾਰਨ ਨਹੀਂ ਤਾਂ ਇਹ ਅੰਦਰੂਨੀ ਕੈਂਸਰ ਦਾ ਸੂਚਕ ਹੋ ਸਕਦਾ ਹੈ ਪਰ ਆਮ ਤੌਰ 'ਤੇ ਲੋਕ ਖੁਜਲੀ ਨੂੰ ਨਜ਼ਰਅੰਦਾਜ਼ ਕਰਦੇ ਹਨ।