Cardamom Tea Health Benefits: ਭਾਰਤੀ ਸਭ ਤੋਂ ਵੱਧ ਚਾਹ ਦੇ ਸ਼ੌਕੀਨ ਹਨ। ਚਾਹੇ ਕੋਈ ਅਮੀਰ ਹੋਏ ਤੇ ਚਾਹੇ ਗਰੀਬ, ਦਿਨ ਵਿੱਚ 3-4 ਕੱਪ ਚਾਹ ਹਰ ਕੋਈ ਪੀਂਦਾ ਹੈ। ਉੱਤਰ ਵਿੱਚ ਕਸ਼ਮੀਰ ਤੋਂ ਦੱਖਣ ਵਿੱਚ ਕੰਨਿਆਕੁਮਾਰੀ ਤੱਕ ਤੇ ਪੂਰਬ ਵਿੱਚ ਈਟਾਨਗਰ ਤੋਂ ਪੱਛਮ ਵਿੱਚ ਪੋਰਬੰਦਰ ਤੱਕ ਹਾਰ ਪਾਸੇ ਚਾਹ ਮਸ਼ਹੂਰ ਹੈ। ਇਸ ਤਰ੍ਹਾਂ ਦੇਸ਼ ਦੇ ਲਗਪਗ ਹਰ ਘਰ ਵਿੱਚ ਸਵੇਰ ਦੀ ਸ਼ੁਰੂਆਤ ਚਾਹ ਦੀ ਚੁਸਕੀ ਨਾਲ ਹੀ ਹੁੰਦੀ ਹੈ। ਕਈਆਂ ਨੂੰ ਅਦਰਕ ਦੀ ਚਾਹ ਪਸੰਦ ਹੈ ਤਾਂ ਕੁਝ ਇਲਾਇਚੀ ਵਾਲੀ ਚਾਹ ਪੀਂਦੇ ਹਨ। ਕੁਝ ਲੋਕ ਦੁੱਧ ਤੋਂ ਬਿਨਾਂ ਚਾਹ ਪੀਂਦੇ ਹਨ, ਜਦੋਂਕਿ ਕੁਝ ਦੁੱਧ ਵਾਲੀ ਚਾਹ ਪਸੰਦ ਕਰਦੇ ਹਨ।



ਇਹ ਵੀ ਸੱਚ ਹੈ ਕਿ ਭਾਰਤ ਵਿੱਚ ਚਾਹ ਦਾ ਉਤਪਾਦਨ ਵੀ ਵੱਡੇ ਪੱਧਰ 'ਤੇ ਹੁੰਦਾ ਹੈ। ਭਾਰਤ ਚਾਹ ਦਾ ਨਿਰਯਾਤ ਕਰਨ ਵਾਲੇ ਦੁਨੀਆ ਦੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ। ਅਸਾਮ, ਦਾਰਜੀਲਿੰਗ ਤੇ ਨੀਲਗਿਰੀ ਵਿੱਚ ਪੈਦਾ ਹੋਣ ਵਾਲੀ ਚਾਹ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਕੁੱਲ ਮਿਲਾ ਕੇ ਜੇਕਰ ਅਸੀਂ ਇਹ ਕਹੀਏ ਕਿ ਭਾਰਤ ਦੇ ਲੋਕ ਸਿਰਫ ਚਾਹ ਹੀ ਨਹੀਂ ਪੀਂਦੇ, ਸਗੋਂ ਦੁਨੀਆ ਨੂੰ ਵੀ ਚਾਹ ਪਿਆਉਂਦੇ ਹਨ ਤਾਂ ਗਲਤ ਨਹੀਂ ਹੋਏਗਾ। ਆਓ ਅੱਜ ਅਸੀਂ ਤੁਹਾਨੂੰ ਇਲਾਇਚੀ ਵਾਲੀ ਚਾਹ ਪੀਣ ਦੇ ਕੁਝ ਫਾਇਦੇ ਦੱਸਦੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


ਇਲਾਇਚੀ ਚਾਹ ਦੇ ਫਾਇਦੇ
1. ਇਲਾਇਚੀ ਦੀ ਵਰਤੋਂ ਗਲੇ ਦੀ ਖਰਾਸ਼ ਨਾਲ ਨਜਿੱਠਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਇਲਾਇਚੀ ਦੀ ਚਾਹ ਵੀ ਫਾਇਦੇਮੰਦ ਹੁੰਦੀ ਹੈ। ਇਲਾਇਚੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਗਲੇ 'ਚ ਹੋਣ ਵਾਲੇ ਇਨਫੈਕਸ਼ਨ ਨੂੰ ਦੂਰ ਕਰਦੀ ਹੈ।


2. ਜੇਕਰ ਤੁਸੀਂ ਚਾਹ 'ਚ ਇਲਾਇਚੀ ਮਿਲਾ ਕੇ ਪੀਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਲਈ ਵੀ ਫਾਇਦੇਮੰਦ ਸਾਬਤ ਹੋਵੇਗੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਲਾਇਚੀ ਵਾਲੀ ਚਾਹ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਲਾਇਚੀ ਵਿੱਚ ਮੌਜੂਦ ਫਾਈਬਰ ਸਾਨੂੰ ਕਬਜ਼, ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ।



3. ਕੀ ਤੁਸੀਂ ਵੀ ਸਾਹ ਦੀ ਸਮੈੱਲ ਤੋਂ ਪ੍ਰੇਸ਼ਾਨ ਹੋ? ਜੇਕਰ ਤੁਹਾਡਾ ਜਵਾਬ ਹਾਂ ਵਿੱਚ ਹੈ, ਤਾਂ ਹੁਣ ਸਮਾਂ ਆ ਗਿਆ ਹੈ ਕਿ ਇਲਾਇਚੀ ਵਾਲੀ ਚਾਹ ਪੀਣਾ ਸ਼ੁਰੂ ਕਰੋ। ਇਸ ਨਾਲ ਮੂੰਹ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੇ ਤੁਹਾਡਾ ਸਾਹ ਵੀ ਖੁਸ਼ਬੂਦਾਰ ਹੋ ਜਾਵੇਗਾ।


4. ਕਮਜ਼ੋਰ ਇਮਿਊਨਿਟੀ ਨਾਲ ਜੂਝ ਰਹੇ ਲੋਕਾਂ ਲਈ ਵੀ ਇਲਾਇਚੀ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਇਮਿਊਨਿਟੀ ਵਧਾਉਣ ਵਾਲੇ ਕਈ ਗੁਣ ਇਸ 'ਚ ਪਾਏ ਜਾਂਦੇ ਹਨ। ਇਮਿਊਨਿਟੀ ਲਈ ਬਿਹਤਰ ਮੰਨਿਆ ਜਾਣ ਵਾਲਾ ਵਿਟਾਮਿਨ ਸੀ ਵੀ ਇਸ 'ਚ ਮੌਜੂਦ ਹੁੰਦਾ ਹੈ।


ਇੰਨਾ ਹੀ ਨਹੀਂ ਦਿਲ ਨਾਲ ਜੁੜੀਆਂ ਬਿਮਾਰੀਆਂ 'ਤੇ ਵੀ ਇਲਾਇਚੀ ਵਾਲੀ ਚਾਹ ਦੇ ਫਾਇਦੇ ਦੇਖਣ ਨੂੰ ਮਿਲਦੇ ਹਨ। ਜੇਕਰ ਕੋਈ ਇਲਾਇਚੀ ਵਾਲੀ ਚਾਹ ਪੀਂਦਾ ਹੈ ਤਾਂ ਉਸ ਦਾ ਦਿਲ ਬਹੁਤ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਸਿਹਤਮੰਦ ਬਣਾ ਕੇ ਇਸ ਨੂੰ ਮਜ਼ਬੂਤ ਰੱਖਦਾ ਹੈ।