Jaggery With Chaach: ਗੁੜ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਾਲਾਂਕਿ ਗੁੜ ਗਰਮ ਹੁੰਦਾ ਹੈ, ਇਸ ਲਈ ਸਰਦੀਆਂ ਦੇ ਮੌਸਮ 'ਚ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ ਪਰ ਗਰਮੀਆਂ ਦੇ ਮੌਸਮ 'ਚ ਲੱਸੀ ਦੇ ਨਾਲ ਗੁੜ ਦਾ ਸੇਵਨ ਕਰਨ 'ਤੇ ਸਰੀਰ ਨੂੰ ਪੋਸ਼ਣ ਮਿਲਦਾ ਹੈ। ਲੂ ਲੱਗਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਗੁੜ ਤੇ ਲੱਸੀ ਨੂੰ ਇਕੱਠੇ ਕਿਸ ਸਮੇਂ ਤੇ ਕਿੰਨੀ ਮਾਤਰਾ 'ਚ ਪੀਣਾ ਚਾਹੀਦਾ ਹੈ, ਜਾਣੋ ਇਸ ਦੇ ਫਾਇਦਿਆਂ ਬਾਰੇ...
ਗੁੜ ਤੇ ਲੱਸੀ ਦੇ ਫ਼ਾਇਦੇ
ਪਿੰਡ ਦੀ ਜੀਵਨ ਸ਼ੈਲੀ 'ਚ ਅੱਜ ਵੀ ਦੁਪਹਿਰ ਦੇ ਖਾਣੇ 'ਚ ਗੁੜ ਤੇ ਲੱਸੀ ਦਾ ਸੇਵਨ ਕੀਤਾ ਜਾਂਦਾ ਹੈ। ਗੁੜ ਤੇ ਲੱਸੀ ਦੇ ਸੇਵਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ।
ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਇਹ ਹੀਮੋਗਲੋਬਿਨ ਦੀ ਮਾਤਰਾ ਵਧਾਉਣ 'ਚ ਮਦਦ ਕਰਦਾ ਹੈ।
ਸਰੀਰ ਹਾਈਡ੍ਰੇਟ ਰਹਿੰਦਾ ਹੈ ਤੇ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ ਕਾਰਨ ਚੱਕਰ ਆਉਣੇ, ਲੂ ਲੱਗਣ, ਮਨ ਬੇਚੈਨ ਹੋਣ ਵਰਗੀ ਸਮੱਸਿਆ ਨਹੀਂ ਹੁੰਦੀ ਹੈ।
ਲੱਸੀ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਢਿੱਡ ਸਾਫ਼ ਰਹਿੰਦਾ ਹੈ। ਕਬਜ਼, ਬਦਹਜ਼ਮੀ, ਗੈਸ ਆਦਿ ਦੀ ਸਮੱਸਿਆ ਨਹੀਂ ਹੁੰਦੀ।
ਕਿਹੜੇ ਸਮੇਂ ਕਰੀਏ ਲੱਸੀ ਤੇ ਗੁੜ ਦਾ ਸੇਵਨ?
ਦਿਨ 'ਚ 2 ਵਾਰ ਲੱਸੀ ਤੇ ਗੁੜ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਸਮਾਂ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ ਦਾ ਸਮਾਂ ਹੈ। ਮਤਲਬ 11.30 ਵਜੇ ਦੇ ਕਰੀਬ ਤੁਹਾਨੂੰ ਲੱਸੀ ਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਜਾਂ ਫਿਰ ਤੁਸੀਂ ਗਰਮੀਆਂ ਦੇ ਮੌਸਮ 'ਚ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੇ ਵਿਚਕਾਰ ਦੁਪਹਿਰ 3.30 ਜਾਂ 4 ਵਜੇ ਦੇ ਆਸਪਾਸ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ। ਹਾਲਾਂਕਿ ਤੁਸੀਂ ਧੁੱਪ 'ਚ ਜਾਣ ਤੋਂ ਪਹਿਲਾਂ ਵੀ ਲੱਸੀ ਤੇ ਗੁੜ ਦਾ ਸੇਵਨ ਕਰ ਸਕਦੇ ਹੋ।
ਕਿੰਨੀ ਮਾਤਰਾ 'ਚ ਕਰਨਾ ਚਾਹੀਦਾ ਸੇਵਨ?
ਤੁਸੀਂ ਹਰ ਰੋਜ਼ ਗੁੜ ਦੇ ਨਾਲ ਇੱਕ ਗਲਾਸ ਲੱਸੀ ਦਾ ਸੇਵਨ ਕਰ ਸਕਦੇ ਹੋ। ਹਾਲਾਂਕਿ ਜੇ ਤੁਸੀਂ ਚਾਹੋ ਤਾਂ ਤੁਸੀਂ ਦਿਨ ਦੇ ਦੋਵਾਂ ਸਮੇਂ 'ਚ ਲੱਸੀ ਦਾ ਸੇਵਨ ਕਰ ਸਕਦੇ ਹੋ। ਹਾਲਾਂਕਿ ਲੱਸੀ ਪੀਣ ਤੋਂ ਬਾਅਦ ਤੁਸੀਂ ਕੁਝ ਸਮੇਂ ਲਈ ਸੁਸਤ ਮਹਿਸੂਸ ਕਰ ਸਕਦੇ ਹੋ ਪਰ ਇਹ ਸਿਰਫ਼ ਕੁੱਝ ਹੀ ਦੇਰ ਦੀ ਗੱਲ ਹੈ। ਸ਼ਾਮ ਦੇ ਸਮੇਂ ਲੱਸੀ ਪੀਣੀ ਹੋਵੇ ਤਾਂ ਹਮੇਸ਼ਾ ਜ਼ੀਰਾ ਤੇ ਹੀਂਗ ਮਿਲਾ ਕੇ ਲੱਸੀ ਪੀਓ। ਇਸ ਦਾ ਸੇਵਨ ਗੁੜ ਦੇ ਨਾਲ ਨਾ ਕਰੋ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
ਲੱਸੀ ਮਿਲੇ ਪੀਣ ਨੂੰ ਤੇ ਗੁੜ ਮਿਲੇ ਖਾਣ ਨੂੰ, ਫਿਰ ਵੇਖ ਮੇਰੇ ਮਿੱਤਰਾ ਲੋਹੇ ਵਰਗੀ ਜਾਨ ਨੂੰ...ਹੈਰਾਨ ਕਰ ਦੇਣਗੇ ਗਰਮੀਆਂ 'ਚ ਗੁੜ ਤੇ ਲੱਸੀ ਦੇ ਫਾਇਦੇ
ਏਬੀਪੀ ਸਾਂਝਾ
Updated at:
22 May 2022 11:00 AM (IST)
Edited By: shankerd
ਗੁੜ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਾਲਾਂਕਿ ਗੁੜ ਗਰਮ ਹੁੰਦਾ ਹੈ, ਇਸ ਲਈ ਸਰਦੀਆਂ ਦੇ ਮੌਸਮ 'ਚ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ ਪਰ ਗਰਮੀਆਂ ਦੇ ਮੌਸਮ 'ਚ ਲੱਸੀ ਦੇ ਨਾਲ ਗੁੜ ਦਾ ਸੇਵਨ ਕਰਨ 'ਤੇ ਸਰੀਰ ਨੂੰ ਪੋਸ਼ਣ ਮਿਲਦਾ ਹੈ।
Chaach and Gud Benefits
NEXT
PREV
Published at:
22 May 2022 11:00 AM (IST)
- - - - - - - - - Advertisement - - - - - - - - -