Children Eye Problem : ਬੱਚੇ ਬਹੁਤ ਸੈਂਸੇਟਿਵ ਹੁੰਦੇ ਹਨ, ਇਸ ਲਈ ਉਹ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਹ ਬਿਮਾਰੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਦੁਨੀਆ ਦਾ ਹਰ ਤੀਜਾ ਬੱਚਾ ਇਸ ਬਿਮਾਰੀ ਨਾਲ ਜੂਝ ਰਿਹਾ ਹੈ। ਇਹ ਅੱਖਾਂ ਨਾਲ ਸਬੰਧਤ ਰੋਗ ਹੈ, ਜਿਸ ਨੂੰ ਮਾਇਓਪੀਆ  (Mayopia)ਕਿਹਾ ਜਾਂਦਾ ਹੈ।

ਬ੍ਰਿਟਿਸ਼ ਜਰਨਲ ਆਫ ਓਪਥਾਲਮੋਲੌਜੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਬੱਚਿਆਂ ਵਿੱਚ ਮਾਇਓਪੀਆ ਦੇਖਿਆ ਜਾ ਰਿਹਾ ਹੈ। ਹਰ ਤੀਜੇ ਵਿੱਚੋਂ ਇੱਕ ਬੱਚਾ ਇਸ ਦਾ ਸ਼ਿਕਾਰ ਹੋ ਰਿਹਾ ਹੈ। ਇਸ ਰਿਪੋਰਟ 'ਚ ਸਾਰਿਆਂ ਨੂੰ ਸੁਚੇਤ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਜੇਕਰ ਸਹੀ ਸਮੇਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ 2050 ਤੱਕ ਲਗਭਗ 40 ਫੀਸਦੀ ਬੱਚੇ ਇਸ ਸਮੱਸਿਆ ਦਾ ਸ਼ਿਕਾਰ ਹੋ ਜਾਣਗੇ।

ਮਾਇਓਪੀਆ ਕੀ ਹੈ

ਮਾਈਓਪਿਆ ਦਾ ਅਰਥ ਹੈ ਨੇੜੇ ਦੀ ਦ੍ਰਿਸ਼ਟੀ। ਇਸ 'ਚ ਰਿਫ੍ਰੈਕਟਿਵ ਐਰਰ ਦੇ ਕਰਕੇ ਬੱਚੇ ਕਿਸੇ ਵੀ ਦੂਰ ਦੀ ਚੀਜ਼ ਨੂੰ ਸਾਫ ਤੌਰ 'ਤੇ ਨਹੀਂ ਦੇਖ ਸਕਦੇ, ਜਦਕਿ ਨੇੜੇ ਦੀ ਚੀਜ਼ ਸਾਫ ਨਜ਼ਰ ਆਉਂਦੀ ਹੈ। ਇਸ ਬਿਮਾਰੀ ਵਿੱਚ ਬੱਚੇ ਨੂੰ ਛੋਟੀ ਉਮਰ ਵਿੱਚ ਹੀ ਐਨਕਾਂ ਲੱਗ ਜਾਂਦੀਆਂ ਹਨ। ਇਸ ਲਈ ਡਾਕਟਰ ਸ਼ੁਰੂ ਤੋਂ ਹੀ ਇਨ੍ਹਾਂ ਦੀ ਦੇਖਭਾਲ ਕਰਨ ਦੀ ਸਲਾਹ ਦਿੰਦੇ ਹਨ। ਮਾਇਓਪੀਆ ਤੋਂ ਪੀੜਤ ਬੱਚੇ ਟੀ.ਵੀ., ਰਸਤੇ 'ਚ ਸਾਈਨ ਬੋਰਡ, ਸਕੂਲ 'ਚ ਲੱਗੇ ਬਲੈਕ ਬੋਰਡ ਨੂੰ ਚੰਗੀ ਤਰ੍ਹਾਂ ਨਹੀਂ ਦੇਖ ਪਾਉਂਦੇ ਹਨ।

ਬੱਚਿਆਂ ਵਿੱਚ ਮਾਇਓਪੀਆ ਦੇ ਲੱਛਣ

1. ਦੂਰ ਦੀਆਂ ਚੀਜ਼ਾਂ ਸਾਫ-ਸਾਫ ਨਜ਼ਰ ਨਾ ਆਉਣੀਆਂ

2. ਦੂਰ ਦੀ ਕੋਈ ਚੀਜ਼ ਦੇਖਣ ਲਈ ਅੱਖਾਂ 'ਤੇ ਦਬਾਅ ਪਾਉਣਾ

3. ਅੱਖਾਂ ਵਿੱਚ ਖਿਚਾਅ ਅਤੇ ਥਕਾਵਟ ਮਹਿਸੂਸ ਹੋਣਾ

4. ਧਿਆਨ ਜਾਂ ਫੋਕਸ ਘੱਟ ਹੋਣਾ

5. ਲਗਾਤਾਰ ਸਿਰ ਦਰਦ ਹੋਣਾ

ਬੱਚਿਆਂ ਵਿੱਚ ਕਿਉਂ ਫੈਲ ਰਿਹਾ ਮਾਇਓਪੀਆ?

5, 10 ਸਾਲ ਦੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣਾ ਚੰਗਾ ਸੰਕੇਤ ਨਹੀਂ ਹੈ। ਅੱਜ ਕੱਲ੍ਹ ਬੱਚਿਆਂ ਦਾ ਸਕਰੀਨ ਟਾਈਮ ਵੱਧ ਗਿਆ ਹੈ ਅਤੇ ਬਾਹਰ ਦੀਆਂ ਸਰੀਰਕ ਗਤੀਵਿਧੀਆਂ ਘੱਟ ਗਈਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਕਾਰਟੂਨ ਦੇਖਣ ਲਈ ਆਪਣਾ ਮੋਬਾਈਲ ਫ਼ੋਨ ਦੇ ਦਿੰਦੇ ਹਨ। ਉੱਥੇ ਹੀ ਡੈਵਲੈਪਿੰਗ ਸਟੇਜ 'ਚ ਹੀ ਬੱਚਿਆਂ ਦੀਆਂ ਅੱਖਾਂ 'ਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਕਮਜ਼ੋਰ ਹੁੰਦੀ ਜਾ ਰਹੀ ਹੈ।

ਮਾਇਓਪੀਆ ਹੋਣ ਦਾ ਸਭ ਤੋਂ ਵੱਡਾ ਕਾਰਨ1. ਨੈਸ਼ਨਲ ਆਈ ਇੰਸਟੀਚਿਊਟ ਦੇ ਅਨੁਸਾਰ, ਮਾਇਓਪੀਆ ਅਕਸਰ 6 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਸ਼ੁਰੂ ਹੁੰਦਾ ਹੈ ਅਤੇ ਇਸ ਦੇ ਲੱਛਣ 20 ਸਾਲ ਦੀ ਉਮਰ ਤੱਕ ਵਿਗੜ ਸਕਦੇ ਹਨ। ਇਸ ਦਾ ਕਾਰਨ ਅੱਖਾਂ ਨੂੰ ਸਕਰੀਨ ਵਿੱਚ ਵਾੜ ਕੇ ਰੱਖਣਾ ਹੈ।

2. ਡਾਇਬੀਟੀਜ਼ ਕਲੀਵਲੈਂਡ ਕਲੀਨਿਕ ਦੇ ਅਨੁਸਾਰ, ਡਾਇਬੀਟੀਜ਼ ਵਰਗੀਆਂ ਕਈ ਸਿਹਤ ਸਥਿਤੀਆਂ ਬਾਲਗਾਂ ਵਿੱਚ ਵੀ ਮਾਇਓਪਿਆ ਦਾ ਕਾਰਨ ਬਣ ਸਕਦੀਆਂ ਹਨ।

3. ਵਿਜ਼ੂਅਲ ਸਟ੍ਰੈਸ, ਸਮਾਰਟਫੋਨ ਜਾਂ ਲੈਪਟਾਪ ਸਕ੍ਰੀਨ 'ਤੇ ਲਗਾਤਾਰ ਸਮਾਂ ਬਿਤਾਉਣਾ ਮਾਇਓਪਿਆ ਦਾ ਕਾਰਨ ਬਣ ਸਕਦਾ ਹੈ।

4. ਫੈਮਿਲੀ ਹਿਸਟਰੀ ਭਾਵ ਕਿ ਜੈਨੇਟਿਕ ਕੰਡੀਸ਼ਨ ਵੀ ਮਾਇਓਪੀਆ ਦਾ ਕਾਰਨ ਬਣ ਸਕਦੀ ਹੈ।

5. ਜ਼ਿਆਦਾਤਰ ਸਮਾਂ ਘਰ ਵਿੱਚ ਰਹਿਣਾ ਵੀ ਮਾਇਓਪਿਆ ਦਾ ਮਰੀਜ਼ ਬਣਾ ਸਕਦਾ ਹੈ।

ਮਾਇਓਪੀਆ ਤੋਂ ਬੱਚਿਆਂ ਨੂੰ ਕਿਵੇਂ ਬਚਾਉਣਾ ਚਾਹੀਦਾ

1. ਆਊਟਡੋਕ ਐਕਟੀਵਿਟੀ ਵਧਾਓ।

2. ਬੱਚਿਆਂ ਨੂੰ ਹਰੀਆਂ ਥਾਵਾਂ 'ਤੇ ਲੈ ਜਾਓ।

3. ਸਕ੍ਰੀਨ ਸਮਾਂ ਘਟਾਓ।

4. ਪੜ੍ਹਾਈ ਦੇ ਵਿਚ-ਵਿੱਚ ਬ੍ਰੇਕ ਲੈਣ ਨੂੰ ਕਹੋ।

5. ਸਕ੍ਰੀਨ ਜਾਂ ਕਿਤਾਬ ਨੂੰ ਬਹੁਤ ਧਿਆਨ ਨਾਲ ਨਾ ਦੇਖੋ।

6. ਸਕਰੀਨ ਦੇ ਸਾਹਮਣੇ ਐਂਟੀਗਲੇਅਰ ਜਾਂ ਨੀਲੇ ਰੰਗ ਦੇ ਐਨਕਾਂ ਪਾਓ।

7. ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਚੀਜ਼ਾਂ ਖਾਓ।

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।