ਸਿਡਨੀ : ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਦੇ ਮਾੜੇ ਪ੫ਭਾਵਾਂ ਤੋਂ ਅਸੀਂ ਜਾਣੂ ਹਾਂ। ਇਸ ਨਾਲ ਦਿਲ ਨਾਲ ਜੁੜੀਆਂ ਜ਼ਿਆਦਾ ਬਿਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਆਸਟ੫ੇਲੀਆਈ ਵਿਗਿਆਨੀਆਂ ਨੇ ਇਸ ਤੋਂ ਹੋਣ ਵਾਲੀ ਇਕ ਹੋਰ ਬੀਮਾਰੀ ਦਾ ਪਤਾ ਲਾਇਆ ਹੈ।

ਕੋਲੈਸਟ੍ਰੋਲ ਦੀ ਲੋੜ ਤੋਂ ਜ਼ਿਆਦਾ ਮਾਤਰਾ ਹੱਡੀਆਂ ਲਈ ਵੀ ਖਤਰਨਾਕ ਹੁੰਦੀ ਹੈ। ਇਸ ਕਾਰਨ ਆਸਟਿਓਅਰਥਰਾਈਟਿਸ (ਜੋੜਾਂ ਦੇ ਕਾਰਟੀਲੇਜ 'ਚ ਖਰਾਬੀ) ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਇਸ ਦਾ ਪਤਾ ਲਗਾਉਣ ਵਾਲੇ ਖੋਜਾਰਥੀਆਂ ਦੇ ਦਲ ਵਿਚ ਭਾਰਤੀ ਮੂਲ ਦਾ ਵਿਗਿਆਨੀ ਵੀ ਸ਼ਾਮਲ ਹੈ।

ਤਾਜ਼ਾ ਖੋਜ ਮੁਤਾਬਕ ਕੋਲੈਸਟ੍ਰੋਲ ਦੀ ਉਚ ਮਾਤਰਾ ਕਾਰਨ ਕਾਰਟੀਲੇਜ ਸੈੱਲਜ਼ ਵਿਚ ਮਾਈਟੋਕਾਂਡਿ੫ਅਲ ਆਕਸੀਡੇਟਿਵ ਸਟੈ੫ਸ ਦੀ ਸਥਿਤੀ ਉਤਪੰਨ ਹੁੰਦੀ ਹੈ। ਇਸ ਕਾਰਨ ਸੈੱਲਜ਼ ਨਸ਼ਟ ਹੋਣ ਲੱਗਦੇ ਹਨ ਅਤੇ ਜੋੜਾਂ ਦੀ ਬਿਮਾਰੀ ਆਸਟਿਓ ਅਰਥਰਾਈਟਿਸ ਦੀ ਸਮੱਸਿਆ ਹੋ ਜਾਂਦੀ ਹੈ। ਵਿਗਿਆਨੀਆਂ ਨੇ ਇਸ ਨਾਲ ਨਜਿੱਠਣ ਦਾ ਤਰੀਕਾ ਵੀ ਲੱਭ ਲਿਆ ਹੈ। ਇਸ ਤਹਿਤ ਐਂਟੀਆਕਸਾਈਡ ਦੀ ਮਦਦ ਨਾਲ ਮਾਈਟੋਕਾਂਡ੍ਰੀਆ ਨੂੰ ਠੀਕ ਕੀਤਾ ਜਾ ਸਕੇਗਾ।