CHPV Infection: ਮੰਕੀਪੌਕਸ ਦੇ ਖ਼ਤਰੇ ਦੇ ਵਿਚਕਾਰ, ਭਾਰਤ ਵਿੱਚ ਇੱਕ ਹੋਰ ਸੰਕਰਮਣ ਨੇ ਚਿੰਤਾ ਵਧਾ ਦਿੱਤੀ ਹੈ। ਗੁਜਰਾਤ ਤੋਂ ਬਾਅਦ ਹੁਣ ਇਸ ਦਾ ਮਾਮਲਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੱਕ ਵੀ ਪਹੁੰਚ ਗਿਆ ਹੈ। ਇਸ ਦਾ ਨਾਂ ਚਾਂਦੀਪੁਰਾ ਵਾਇਰਸ ਹੈ।
ਇਸ ਸਾਲ ਜੁਲਾਈ 'ਚ ਗੁਜਰਾਤ ਦੇ ਕੁਝ ਹਿੱਸਿਆਂ 'ਚ ਇਸ ਵਾਇਰਸ ਦਾ ਕਹਿਰ ਦੇਖਿਆ ਗਿਆ ਸੀ। ਇਹ ਘਾਤਕ ਵੀ ਹੋ ਸਕਦਾ ਹੈ। ਇਸ ਲਈ ਸਿਹਤ ਮਾਹਿਰਾਂ ਨੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਚਾਂਦੀਪੁਰਾ ਵਾਇਰਸ (CHPV), Rhabdoviridae ਫੈਮਲੀ ਦਾ ਮੈਂਬਰ ਹੈ। ਇਸ ਦਾ ਖਤਰਾ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਬੱਚੇ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਇਹ ਲਾਗ ਮੱਛਰਾਂ ਅਤੇ ਕੁਝ ਕਿਸਮ ਦੀਆਂ ਮੱਖੀਆਂ ਦੇ ਕੱਟਣ ਨਾਲ ਹੁੰਦੀ ਹੈ।
ਚਾਂਦੀਪੁਰਾ ਵਾਇਰਸ ਕਿਵੇਂ ਫੈਲਦਾ ਹੈ?
ਚਾਂਦੀਪੁਰਾ ਵਾਇਰਸ ਦਾ ਪਹਿਲਾ ਮਾਮਲਾ 1965 ਵਿੱਚ ਮਹਾਰਾਸ਼ਟਰ ਦੇ ਇੱਕ ਪਿੰਡ ਚਾਂਦੀਪੁਰਾ ਵਿੱਚ ਆਇਆ ਸੀ। ਇਸ ਦਾ ਨਾਂ ਵੀ ਇੱਥੋਂ ਹੀ ਪਿਆ। ਗੁਜਰਾਤ ਵਿੱਚ ਇਸ ਦੇ ਕੇਸ ਤਕਰੀਬਨ ਹਰ ਸਾਲ ਸਾਹਮਣੇ ਆਉਂਦੇ ਹਨ। ਹਾਲਾਂਕਿ ਇਸ ਵਾਰ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਹ ਵਾਇਰਸ ਬੈਕੁਲੋਵਾਇਰਸ ਨਾਲ ਸਬੰਧਤ ਹੈ। ਇਸਦਾ ਮਤਲਬ ਹੈ ਕਿ ਇਹ ਲਾਗ ਮੱਛਰ ਅਤੇ ਰੇਤ ਵਾਲੀ (ਸੈਂਡ ਫਲਾਈ) ਮੱਖੀ ਵਰਗੇ ਵੈਕਟਰਸ ਦੇ ਕੱਟਣ ਨਾਲ ਫੈਲਦਾ ਹੈ।
ਇਹ ਕਾਫੀ ਖਤਰਨਾਕ ਹੈ। ਛੋਟੇ ਬੱਚਿਆਂ ਨੂੰ ਇਸ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਇਨਫੈਕਸ਼ਨ ਕਾਰਨ ਸਿਰ ਵਿਚ ਸੋਜ ਹੋ ਸਕਦੀ ਹੈ, ਜੋ ਬਾਅਦ ਵਿਚ ਨਿਊਰੋਲੋਜੀਕਲ ਸਥਿਤੀ ਬਣ ਜਾਂਦੀ ਹੈ। ਜਾਂਚ ਅਤੇ ਇਲਾਜ ਵਿੱਚ ਲਾਪਰਵਾਹੀ ਜਾਨਲੇਵਾ ਬਣ ਸਕਦੀ ਹੈ।
ਚਾਂਦੀਪੁਰਾ ਵਾਇਰਸ ਦੇ ਲੱਛਣ ਕੀ ਹਨ?
ਤੇਜ਼ ਬੁਖਾਰ
ਬੁਖਾਰ ਦੇ ਨਾਲ ਉਲਟੀਆਂ
ਮਾਨਸਿਕ ਸਥਿਤੀ ਦਾ ਵਿਗੜਨਾ, ਚੇਤਨਾ ਵਿੱਚ ਤਬਦੀਲੀ
ਰੋਸ਼ਨੀ ਨਾਲ ਸਮੱਸਿਆ ਭਾਵ ਫੋਟੋਫੋਬੀਆ
ਦਸਤ
ਸਿਰ ਦਰਦ
ਗਰਦਨ ਵਿੱਚ ਅਕੜਨ
ਦੌਰਾ ਪੈਣਾ
ਚਾਂਦੀਪੁਰਾ ਵਾਇਰਸ ਤੋਂ ਕਿਵੇਂ ਬਚਿਆ ਜਾਵੇ
ਸਫਾਈ ਬਣਾਈ ਰੱਖੋ
ਜੰਗਲੀ ਜਾਨਵਰਾਂ ਤੋਂ ਦੂਰ ਰਹੋ
ਮੱਛਰਦਾਨੀ ਲਾ ਕੇ ਸੌਣਾ
ਫੁੱਲਸਲੀਵਜ਼ ਪਹਿਨੋ
ਇਮਿਊਨਿਟੀ ਨੂੰ ਮਜ਼ਬੂਤ
ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਦੂਰ ਰਹੋ
ਚਾਂਦੀਪੁਰਾ ਦਾ ਇਲਾਜ ਕੀ ਹੈ?
ਚਾਂਦੀਪੁਰਾ ਵਾਇਰਸ ਲਈ ਕੋਈ ਖਾਸ ਐਂਟੀਵਾਇਰਲ ਇਲਾਜ ਉਪਲਬਧ ਨਹੀਂ ਹੈ। ਕਿਉਂਕਿ ਇਹ ਇੱਕ ਘਾਤਕ ਅਤੇ ਜਾਨਲੇਵਾ ਬਿਮਾਰੀ ਹੈ, ਇਸ ਦੇ ਲੱਛਣ ਵੀ ਤੇਜ਼ੀ ਨਾਲ ਵਿਗੜ ਸਕਦੇ ਹਨ, ਇਸ ਲਈ ਸਮੇਂ ਸਿਰ ਇਸਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਡਾਕਟਰ ਲੱਛਣਾਂ ਦੇ ਆਧਾਰ 'ਤੇ ਇਸ ਦਾ ਇਲਾਜ ਕਰਦੇ ਹਨ। ਇਲਾਜ ਦੌਰਾਨ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ.
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।