Coffee or Carbonated Beverages increases risk of stroke: ਜੇਕਰ ਤੁਸੀਂ ਵੀ ਦਫਤਰ 'ਚ ਬੈਠ ਕੇ ਦਿਨ 'ਚ ਤਿੰਨ-ਚਾਰ ਕੱਪ ਕੌਫੀ ਪੀਂਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ। ਤੁਹਾਡੀ ਇਹ ਆਦਤ ਜਾਨਲੇਵਾ ਸਾਬਤ ਹੋ ਸਕਦੀ ਹੈ। ਦਰਅਸਲ, ਇੱਕ ਤਾਜ਼ਾ ਅਧਿਐਨ ਵਿੱਚ, ਵਿਗਿਆਨੀਆਂ ਦੀ ਇੱਕ ਟੀਮ ਨੇ ਲੋਕਾਂ ਨੂੰ ਕੁਝ ਪੀਣ ਵਾਲੇ ਪਦਾਰਥਾਂ ਦੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਸਾਵਧਾਨ ਕੀਤਾ ਹੈ। 


ਖੋਜਕਰਤਾਵਾਂ ਨੇ ਕਿਹਾ ਕਿ ਜੋ ਲੋਕ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬੋਨੇਟਿਡ ਪੀਣ ਵਾਲੇ ਪਦਾਰਥ ਜਿਵੇਂ ਕੋਲਡ ਡਰਿੰਕਸ ਜਾਂ ਸੋਡਾ, ਪੈਕ ਕੀਤੇ ਫਲਾਂ ਦਾ ਜੂਸ ਜਾਂ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਸਟ੍ਰੋਕ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਯਾਦ ਰਹੇ ਸਟ੍ਰੋਕ ਨੂੰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: ਪਾਣੀ ਪੀਂਦੇ ਸਮੇਂ ਕਦੇ ਵੀ ਨਾ ਕਰੋ ਇਹ ਗਲਤੀ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ


ਜਰਨਲ ਆਫ਼ ਸਟ੍ਰੋਕ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ, ਇੱਕ ਦਿਨ ਵਿੱਚ ਚਾਰ ਕੱਪ ਤੋਂ ਵੱਧ ਕੌਫੀ ਪੀਣ ਨਾਲ ਸਟ੍ਰੋਕ ਦਾ ਜੋਖਮ 37% ਵੱਧ ਜਾਂਦਾ ਹੈ। ਕਾਰਬੋਨੇਟਿਡ ਡ੍ਰਿੰਕਸ ਦਾ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ 22% ਤੇ ਪੈਕਡ ਫਲਾਂ ਦੇ ਜੂਸ ਦੇ ਸੇਵਨ ਨਾਲ 37% ਸਟ੍ਰੋਕ ਦਾ ਜੋਖਮ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਅਕਸਰ ਇਨ੍ਹਾਂ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹੋ ਤਾਂ ਸਾਵਧਾਨ ਹੋ ਜਾਓ।



ਕੁਝ ਪੀਣ ਵਾਲੇ ਪਦਾਰਥ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੇ
ਦਰਅਸਲ, ਖੋਜਕਰਤਾਵਾਂ ਨੇ ਇਹ ਸਮਝਣ ਲਈ ਇੱਕ ਅਧਿਐਨ ਕੀਤਾ ਕਿ ਖਾਣ ਦੀਆਂ ਆਦਤਾਂ ਸਿਹਤ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ। ਆਇਰਲੈਂਡ ਦੀ ਗਾਲਵੇ ਯੂਨੀਵਰਸਿਟੀ ਵਿੱਚ ਕਲੀਨੀਕਲ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਐਂਡਰਿਊ ਸਮਿਥ ਕਹਿੰਦੇ ਹਨ, ਇੱਕ ਡਾਕਟਰ ਤੇ ਸਟ੍ਰੋਕ ਦੇ ਜੋਖਮ ਦੀ ਖੋਜ ਕਰਨ ਵਾਲੇ ਖੋਜੀ ਵਜੋਂ, ਮੈਂ ਸਾਰੇ ਲੋਕਾਂ ਨੂੰ ਫਿਜ਼ੀ ਡਰਿੰਕਸ, ਪੈਕਡ ਜੂਸ ਦੀ ਖਪਤ ਨੂੰ ਘੱਟ ਤੋਂ ਘੱਟ ਕਰਨ ਦੀ ਸਿਫਾਰਸ਼ ਕਰਦਾ ਹਾਂ। ਸਾਡੇ ਅਧਿਐਨ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਪ੍ਰਤੀ ਦਿਨ ਇੱਕ ਕਾਰਬੋਨੇਟਿਡ ਡ੍ਰਿੰਕ ਪੀਣ ਨਾਲ ਤੁਹਾਡੇ ਸਟ੍ਰੋਕ ਦਾ ਜੋਖਮ 22% ਵੱਧ ਸਕਦਾ ਹੈ। ਪੈਕਡ ਜੂਸ ਪੀਣ ਨਾਲ ਸਟ੍ਰੋਕ ਦਾ ਖ਼ਤਰਾ ਔਰਤਾਂ ਵਿੱਚ ਸਭ ਤੋਂ ਵੱਧ ਦੇਖਿਆ ਜਾਂਦਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਜਾਣੇ-ਅਣਜਾਣੇ ਸੁੱਟ ਦਿੰਦੇ ਹੋ ਕੇਲੇ ਦੇ ਛਿਲਕੇ , ਇਹ ਫਾਈਦੇ ਜਾਣ ਕੇ ਕਦੇ ਨਹੀਂ ਕਰੋਗੇ ਇਹ ਗਲਤੀ?


ਪੈਕਡ ਜੂਸ ਹਾਨੀਕਾਰਕ ਕਿਉਂ?
ਦਰਅਸਲ, ਬਾਜ਼ਾਰ ਵਿੱਚ ਉਪਲਬਧ ਪੈਕ ਕੀਤੇ ਫਲਾਂ ਦੇ ਜੂਸਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਖੰਡ ਤੇ ਪ੍ਰੀਜ਼ਰਵੇਟਿਵ ਸ਼ਾਮਲ ਹੁੰਦੇ ਹਨ, ਜਿਸ ਕਾਰਨ ਇਹ ਖਤਰਨਾਕ ਪਾਏ ਗਏ ਹਨ। ਇਹ ਤੱਤ ਪੈਕ ਕੀਤੇ ਜੂਸ ਵਿੱਚ ਮੌਜੂਦ ਫਲਾਂ ਦੇ ਫਾਇਦੇ ਨੂੰ ਵੀ ਘਟਾਉਂਦੇ ਹਨ। ਪ੍ਰੋਫੈਸਰ ਐਂਡਰਿਊ ਸਮਿਥ ਕਹਿੰਦੇ ਹਨ, ਜੇਕਰ ਤੁਸੀਂ ਜੂਸ ਪੀਣਾ ਚਾਹੁੰਦੇ ਹੋ ਤਾਂ ਹਮੇਸ਼ਾ ਤਾਜ਼ੇ ਫਲਾਂ ਦਾ ਜੂਸ ਲਓ, ਪੈਕਡ ਜੂਸ ਨਹੀਂ। ਇਸੇ ਤਰ੍ਹਾਂ ਬਹੁਤ ਜ਼ਿਆਦਾ ਕੌਫੀ ਵੀ ਨੁਕਸਾਨਦੇਹ ਹੈ। ਰੋਜ਼ਾਨਾ ਤਿੰਨ-ਚਾਰ ਕੱਪ ਕੌਫੀ ਪੀਣ ਨਾਲ ਸਟ੍ਰੋਕ ਦਾ ਜੋਖਮ ਵਧ ਸਕਦਾ ਹੈ।



ਬਹੁਤ ਜ਼ਿਆਦਾ ਕੌਫੀ ਚੰਗੀ ਨਹੀਂ
ਪੀਣ ਵਾਲੇ ਪਦਾਰਥਾਂ 'ਤੇ ਕਰਵਾਏ ਗਏ ਇਕ ਹੋਰ ਅਧਿਐਨ ਨੇ ਸਟ੍ਰੋਕ ਦੇ ਜੋਖਮ ਨੂੰ ਘਟਾਉਣ ਦੇ ਤਰੀਕੇ ਵੀ ਦੱਸੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੌਫੀ ਤੇ ਪੈਕਡ ਜੂਸ ਦੀ ਬਜਾਏ ਚਾਹ ਪੀਣਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਚਾਹ ਦਾ ਸੇਵਨ ਕਰਨ ਨਾਲ ਸਟ੍ਰੋਕ ਦੇ ਜੋਖਮ ਨੂੰ 27% ਤੋਂ 29% ਤੱਕ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਚਾਹ ਵਿੱਚ ਦੁੱਧ ਮਿਲਾ ਕੇ ਇਹ ਲਾਭ ਘੱਟ ਜਾਂਦੇ ਹਨ।


ਇਸ ਦੇ ਨਾਲ ਹੀ ਦਿਨ ਵਿੱਚ ਤਿੰਨ ਤੋਂ ਚਾਰ ਕੱਪ ਬਲੈਕ ਟੀ ਜਾਂ ਗ੍ਰੀਨ ਟੀ ਪੀਣਾ ਚੰਗਾ ਮੰਨਿਆ ਜਾ ਸਕਦਾ ਹੈ। ਬਲੈਕ ਟੀ ਪੀਣ ਵਾਲਿਆਂ ਨੂੰ ਸਟ੍ਰੋਕ ਦੇ ਖ਼ਤਰੇ ਵਿੱਚ 29% ਦੀ ਕਮੀ ਦਿਖਾਈ ਗਈ। ਇਸੇ ਤਰ੍ਹਾਂ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਕੱਪ ਗ੍ਰੀਨ ਟੀ ਪੀਣ ਨਾਲ ਸਟ੍ਰੋਕ ਦੇ ਜੋਖਮ ਨੂੰ 27% ਤੱਕ ਘੱਟ ਕੀਤਾ ਜਾ ਸਕਦਾ ਹੈ।



ਪੈਕਡ ਜੂਸ ਬਾਰੇ ਪਹਿਲਾਂ ਵੀ ਚੇਤਾਵਨੀ ਜਾਰੀ ਕੀਤੀ
ਇਹ ਅਧਿਐਨ ਨਿਰੀਖਣ 'ਤੇ ਆਧਾਰਿਤ ਹਨ। ਹਾਲਾਂਕਿ, ਪਿਛਲੇ ਕਈ ਅਧਿਐਨਾਂ ਵਿੱਚ, ਪੈਕਡ ਜੂਸ ਪੀਣ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ ਗਈ ਹੈ। ਅਮਰੀਕਾ ਵਿੱਚ 45 ਕਿਸਮਾਂ ਦੇ ਪੈਕਡ ਜੂਸ ਦੇ ਟੈਸਟ ਵਿੱਚ ਪਾਇਆ ਗਿਆ ਕਿ ਉਨ੍ਹਾਂ ਵਿੱਚੋਂ ਕਈਆਂ ਵਿੱਚ ਲੈਡ ਦੀ ਮਾਤਰਾ ਬਹੁਤ ਜ਼ਿਆਦਾ ਸੀ। ਇਹ ਧਾਤਾਂ ਬੱਚਿਆਂ ਵਿੱਚ ਤੰਤੂ-ਵਿਕਾਸ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਪੈਕਡ ਜੂਸ ਵਿੱਚ ਵੀ ਜ਼ਿਆਦਾ ਮਾਤਰਾ ਵਿੱਚ ਖੰਡ ਪਾਈ ਜਾਂਦੀ ਹੈ ਜੋ ਟਾਈਪ-2 ਡਾਇਬਟੀਜ਼ ਤੇ ਪੁਰਾਣੀਆਂ ਬਿਮਾਰੀਆਂ ਦਾ ਖਤਰਾ ਵਧਾ ਸਕਦੀ ਹੈ।