Colon Cancer Symptoms: ਕੈਂਸਰ ਸੈੱਲਾਂ ਦਾ ਬੇਕਾਬੂ ਵਿਕਾਸ ਹੁੰਦਾ ਹੈ ਜਿੱਥੇ-ਜਿੱਥੇ ਮਸਲਸ ਹੁੰਦੀ ਹੈ। ਇਹ ਉਸ ਥਾਂ ‘ਤੇ ਕਿਤੇ ਵੀ ਵਿਕਸਤ ਹੋ ਸਕਦਾ ਹੈ। ਕੈਂਸਰ ਦੇ ਖਤਰਨਾਕ ਹੋਣ ਦਾ ਮੁੱਖ ਕਾਰਨ ਇਸ ਦੇ ਲੱਛਣਾਂ ਦਾ ਪਤਾ ਨਾ ਹੋਣਾ ਹੈ। ਜਦੋਂ ਤੱਕ ਲੱਛਣਾਂ ਦਾ ਪਤਾ ਚੱਲਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਵਿਅਕਤੀ ਕੈਂਸਰ ਦੇ ਲੱਛਣਾਂ ਨੂੰ ਕੋਈ ਹੋਰ ਬਿਮਾਰੀ ਸਮਝ ਲੈਂਦਾ ਹੈ ਅਤੇ ਫਿਰ ਇਲਾਜ ਨਹੀਂ ਕਰਵਾਉਂਦਾ। ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਔਰਤ ਕੈਂਸਰ ਨੂੰ ਕੁਝ ਹੋਰ ਹੀ ਸਮਝ ਰਹੀ ਸੀ।


ਕੈਂਸਰ ਨੂੰ ਮਹਿਲਾ ਡਾਕਟਰ ਨੇ ਪ੍ਰੈਗਨੈਂਸੀ ਸਮਝਿਆ


ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਲੌਰੇਨ ਜ਼ੁਈਆ ਖ਼ੁਦ 'ਚ ਹੋਈ ਕੈਂਸਰ ਦਾ ਪਤਾ ਨਹੀਂ ਕਰ ਪਾ ਰਹੀ ਸੀ। ਅਮਰੀਕਾ ਦੇ ਫਲੋਰੀਡਾ ਵਿੱਚ ਗਾਇਨੀਕੋਲੋਜਿਸਟ ਡਾ: ਲੌਰੇਨ ਨੂੰ ਪੇਟ ਦਰਦ ਅਤੇ ਥਕਾਵਟ ਮਹਿਸੂਸ ਹੋਣ ਲੱਗੀ। ਬਾਅਦ ਵਿਚ ਪਤਾ ਲੱਗਿਆ ਕਿ ਉਸ ਨੂੰ ਕੋਲਨ ਕੈਂਸਰ ਸੀ। ਇਹ ਕੈਂਸਰ ਆਮ ਤੌਰ 'ਤੇ ਦੇਖਿਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਡਾਕਟਰ ਇਸ ਨੂੰ 16 ਹਫਤਿਆਂ ਤੱਕ ਪ੍ਰੈਗਨੈਂਸੀ ਸਮਝਦੀ ਰਹੀ।


ਇਹ ਲੱਛਣ ਨਜ਼ਰ ਆ ਰਹੇ ਸੀ


ਡਾਕਟਰ ਨੇ ਦੱਸਿਆ ਕਿ ਉਸ ਨੂੰ ਥੋੜ੍ਹੀ ਜਿਹੀ ਥਕਾਵਟ ਸੀ। ਇਸ ਤੋਂ ਪਹਿਲਾਂ ਕਰੀਬ ਦੋ ਮਹੀਨਿਆਂ ਤੋਂ ਉਹ ਦੁਪਹਿਰ ਵੇਲੇ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਕਰ ਰਹੀ ਸੀ। ਮਾਂ ਹੋਣ ਦੇ ਨਾਤੇ, ਦੋ ਬੱਚਿਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਸਮਾਂ ਦੇਣ ਕਰਕੇ ਥਕਾਵਟ ਹੋ ਜਾਂਦੀ ਸੀ। ਇੰਝ ਲੱਗਦਾ ਜਿਵੇਂ ਕਿ ਆਮ ਜਿਹੀ ਥਕਾਵਟ ਹੈ। ਕੋਲਨ ਕੈਂਸਰ ਦੇ ਲੱਛਣਾਂ ਵਿੱਚ ਪੇਟ ਦਰਦ, ਅਚਾਨਕ ਭਾਰ ਘਟਣਾ, ਅੰਤੜੀਆਂ ਦੀ ਗਤੀ ਵਿੱਚ ਤਬਦੀਲੀ, ਮਲ ਵਿੱਚ ਖੂਨ ਆਉਣਾ, ਲੂਸ ਮੋਸ਼ਨ ਅਤੇ ਕਬਜ਼ ਸ਼ਾਮਲ ਹਨ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਇੰਨੇ ਘੰਟਿਆਂ ਤੋਂ ਵੱਧ ਕਰਦੇ ਹੋ ਸਮਾਰਟਫੋਨ ਦੀ ਵਰਤੋਂ, ਤਾਂ ਹੋ ਸਕਦੀ ਇਹ ਖਤਰਨਾਕ ਬਿਮਾਰੀ, ਰਿਸਰਚ ਨੇ ਕੀਤਾ ਦਾਅਵਾ


ਨੌਜਵਾਨ ਲੱਛਣਾਂ ਨੂੰ ਘੱਟ ਮਹਿਸੂਸ ਕਰਦੇ ਹਨ 


ਡਾਕਟਰ ਲੌਰੇਨ ਦਾ ਕਹਿਣਾ ਹੈ ਕਿ ਲੱਛਣਾਂ ਦਾ ਜਲਦੀ ਪਤਾ ਨਾ ਲੱਗਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਵਾਨੀ ਕਾਰਨ ਸਰੀਰ 'ਤੇ ਜ਼ਿਆਦਾ ਅਸਰ ਨਹੀਂ ਨਜ਼ਰ ਆ ਰਿਹਾ। ਬਜ਼ੁਰਗ ਲੋਕਾਂ ਦੀ ਤਰ੍ਹਾਂ ਉਹ ਜ਼ਿਆਦਾ ਗੰਭੀਰ ਲੱਛਣ ਨਹੀਂ ਦਿਖਾਉਂਦੇ। ਪਰ ਕੈਂਸਰ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ।


2020 ਵਿੱਚ ਸਾਹਮਣੇ ਆਏ 20 ਲੱਖ ਮਾਮਲੇ


ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ, 2020 ਵਿੱਚ ਕੋਲਨ ਕੈਂਸਰ ਦੇ 2 ਮਿਲੀਅਨ ਮਾਮਲੇ ਸਾਹਮਣੇ ਆਏ ਸਨ। WHO ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਲੋਰੈਕਟਲ ਕੈਂਸਰ ਕੈਂਸਰ ਦੀ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ। ਇਸ ਕਾਰਨ ਦੁਨੀਆ ਵਿੱਚ ਹਰ ਸਾਲ ਲਗਭਗ 10 ਲੱਖ ਲੋਕ ਮਰਦੇ ਹਨ। ਕੋਲਨ ਕੈਂਸਰ ਕੋਲਨ ਦੇ ਅੰਦਰ ਛੋਟੇ ਸੁਭਾਵਕ ਪੌਲੀਪਸ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ। ਜੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਪੌਲੀਪਸ ਕੈਂਸਰ ਸੈੱਲਾਂ ਵਿੱਚ ਬਦਲ ਜਾਂਦੇ ਹਨ। ਇਸ ਲਈ ਪੌਲੀਪਸ ਨੂੰ ਹਟਾਉਣ ਲਈ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ।


ਇਹ ਵੀ ਪੜ੍ਹੋ: Corona: ਕੋਰੋਨਾ ਦੇ ਚੱਕਰ 'ਚ ਵਾਰ-ਵਾਰ ਗਰਮ ਪਾਣੀ ਪੀਣਾ ਹੋਰ ਬਿਮਾਰੀਆਂ ਦਾ ਬਣ ਸਕਦਾ ਕਾਰਨ ... ਫਿਰ ਕੀ ਹੈ ਸਹੀ ਤਰੀਕਾ?