Colon Cancer: ਦੁਨੀਆ ਭਰ ਵਿੱਚ ਲੋਕਾਂ ਦੀ ਮੌਤ ਦੇ ਕਈ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਕੈਂਸਰ ਵੀ ਹੈ, ਜਿਸ ਕਾਰਨ ਹਰ ਸਾਲ ਕਰੋੜਾਂ ਲੋਕ ਮਰਦੇ ਹਨ। ਇਕ ਤਾਜ਼ਾ ਰਿਪੋਰਟ ਮੁਤਾਬਕ ਕੈਂਸਰ ਇਨ੍ਹੀਂ ਦਿਨੀਂ ਨੌਜਵਾਨਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਿਹਾ (Cancer is rapidly affecting the youth these days) ਹੈ, ਜਿਸ ਕਾਰਨ ਉਨ੍ਹਾਂ ਨੂੰ ਮੌਤ ਤੋਂ ਬਚਾਉਣਾ ਬਹੁਤ ਮੁਸ਼ਕਲ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕੋਲੋਰੈਕਟਲ ਕੈਂਸਰ ਦੀ, ਜਿਸ ਨੂੰ ਕੋਲੋਨ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਨੌਜਵਾਨਾਂ (ਮਰਦ ਅਤੇ ਔਰਤਾਂ) ਦੋਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਮਾਹਿਰਾਂ ਦਾ ਮੰਨਣਾ ਹੈ ਕਿ ਛੋਟੀ ਉਮਰ ਵਿੱਚ ਕੁੱਝ ਆਦਤਾਂ ਇਸ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਆਓ ਵਿਸਥਾਰ ਦੇ ਵਿੱਚ ਇਸ ਜਾਨਲੇਵਾ ਕੈਂਸਰ ਦੇ ਬਾਰੇ ਜਾਣੀਏ...



ਹੋਰ ਪੜ੍ਹੋ : ਕੀ ਸਰਦੀਆਂ ਦੇ ਮੌਸਮ ਵਿੱਚ ਥਾਇਰਾਇਡ ਦਾ ਖ਼ਤਰਾ ਵੱਧ ਜਾਂਦੈ? ਸਰੀਰ 'ਚ ਹੋਣ ਵਾਲੇ ਇਨ੍ਹਾਂ ਬਦਲਾਅ ਤੋਂ ਜਾਣੋ


ਕੋਲੋਰੈਕਟਲ ਕੈਂਸਰ ਕੀ ਹੈ?
ਕੋਲੋਰੈਕਟਲ ਕੈਂਸਰ, ਜਿਸ ਨੂੰ ਕੋਲਨ ਕੈਂਸਰ ਜਾਂ ਰੇਕਟਲ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਕੈਂਸਰ ਦੀ ਇੱਕ ਕਿਸਮ ਹੈ ਜੋ ਕੋਲਨ ਜਾਂ ਗੁਦੇ ਦੇ ਸੈੱਲਾਂ ਵਿੱਚ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਪਾਚਨ ਪ੍ਰਣਾਲੀ ਤੱਕ ਪਹੁੰਚ ਜਾਂਦੀ ਹੈ। ਕੋਲਨ ਕੈਂਸਰ ਅਕਸਰ ਪੌਲੀਪ ਨਾਮਕ ਸੈੱਲ ਦੇ ਵਿਕਾਸ ਨਾਲ ਸ਼ੁਰੂ ਹੁੰਦਾ ਹੈ, ਜੋ ਸਮੇਂ ਦੇ ਨਾਲ ਕੈਂਸਰ ਵਿੱਚ ਬਦਲ ਜਾਂਦਾ ਹੈ।


ਮਾਹਰ ਕੀ ਕਹਿੰਦੇ ਹਨ
ਕੋਲਨ ਕੈਂਸਰ ਬਾਰੇ ਅਮਰੀਕਨ ਕੈਂਸਰ ਸੋਸਾਇਟੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਲੋਰੈਕਟਲ ਕੈਂਸਰ ਨੌਜਵਾਨਾਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ। ਇਹ ਤੇਜ਼ੀ ਨਾਲ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ, ਮਾਹਿਰਾਂ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਜੀਵਨ ਸ਼ੈਲੀ ਅਤੇ ਖੁਰਾਕ ਸੰਬੰਧੀ ਗੜਬੜੀ ਹੈ, ਜਿਸ ਕਾਰਨ ਕੋਲਨ ਕੈਂਸਰ ਤੇਜ਼ੀ ਨਾਲ ਵੱਧ ਸਕਦਾ ਹੈ।


ਕੋਲਨ ਕੈਂਸਰ ਦੇ ਲੱਛਣ
ਹੁਣ ਗੱਲ ਆਉਂਦੀ ਹੈ ਕਿ ਕੋਲਨ ਕੈਂਸਰ ਦੇ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ? ਇਸ ਲਈ ਇਸ ਵਿੱਚ ਪਹਿਲੀ ਸਮੱਸਿਆ ਵਾਰ-ਵਾਰ ਦਸਤ ਜਾਂ ਕਬਜ਼ ਹੋ ਸਕਦੀ ਹੈ। ਪਖਾਨੇ ਦੌਰਾਨ ਖੂਨ ਦਾ ਥੱਕਾ ਹੋਣਾ ਜਾਂ ਮਲ ਦੇ ਵਿੱਚ ਖੂਨ ਵਗਣਾ, ਇਸ ਤੋਂ ਇਲਾਵਾ ਪੇਟ ਵਿਚ ਲਗਾਤਾਰ ਕੜਵੱਲ ਜਾਂ ਦਰਦ, ਗੈਸ, ਅੰਤੜੀਆਂ ਦੇ ਦੌਰਾਨ ਪੇਟ ਨੂੰ ਪੂਰੀ ਤਰ੍ਹਾਂ ਖਾਲੀ ਨਾ ਕਰ ਸਕਣਾ, ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ ਅਤੇ ਪਿਸ਼ਾਬ ਵੀ ਤੇਜ਼ੀ ਨਾਲ ਆਉਣਾ ਵਰਗੀਆਂ ਸਮੱਸਿਆਵਾਂ। ਬਿਨਾਂ ਕੋਸ਼ਿਸ਼ ਕੀਤੇ ਭਾਰ ਘਟਣਾ ਇਸਦਾ ਆਮ ਲੱਛਣ ਹੈ।


ਇਹ ਆਦਤਾਂ ਕੋਲਨ ਕੈਂਸਰ ਦਾ ਖ਼ਤਰਾ ਵਧਾ ਰਹੀਆਂ ਹਨ
ਬਹੁਤ ਸਾਰੀਆਂ ਰਿਪੋਰਟਾਂ ਨੇ ਦਿਖਾਇਆ ਹੈ ਕਿ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ ਉਨ੍ਹਾਂ ਨੂੰ ਕੋਲਨ ਕੈਂਸਰ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਸਿਗਰਟਨੋਸ਼ੀ ਦੀ ਆਦਤ, ਫੈਮਿਲੀ ਹਿਸਟਰੀ, ਲਗਾਤਾਰ ਜ਼ਿਆਦਾ ਫੈਟ, ਜ਼ਿਆਦਾ ਕੈਲੋਰੀ ਵਾਲੇ ਭੋਜਨ, ਰੈੱਡ ਮੀਟ ਦਾ ਸੇਵਨ, ਸ਼ਰਾਬ ਪੀਣ ਦੀ ਆਦਤ ਤੁਹਾਨੂੰ ਇਸ ਕੈਂਸਰ ਦਾ ਸ਼ਿਕਾਰ ਬਣਾ ਸਕਦੀ ਹੈ।