ਨਵੀਂ ਦਿੱਲੀ: ਮਾਰੂ ਕੋਰੋਨਾਵਾਇਰਸ (Coronavirus) ਨੇ ਪੂਰੀ ਦੁਨੀਆ 'ਤੇ ਤਬਾਹੀ ਮਚਾ ਦਿੱਤੀ ਹੈ। ਇਸ ਵਾਇਰਸ ਨਾਲ ਸੰਕਰਮਣ ਕਾਰਨ ਹੁਣ ਤੱਕ ਪੂਰੀ ਦੁਨੀਆ ਵਿੱਚ 20 ਲੱਖ ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ COVID-19 ਵਾਇਰਸ ਦੇ 20 ਲੱਖ 951 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਤੱਕ 1 ਲੱਖ 26 ਹਜ਼ਾਰ 782 ਲੋਕਾਂ ਦੀ ਮੌਤ ਹੋ ਚੁੱਕੀ ਹੈ। 4 ਲੱਖ 84 ਹਜ਼ਾਰ 979 ਵਿਅਕਤੀ ਠੀਕ ਵੀ ਹੋਏ ਹਨ। ਇਕੱਲੇ ਨਿਊਯਾਰਕ ਸਿਟੀ ਵਿੱਚ ਹੀ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ।
ਦੁਨੀਆਂ ਵਿੱਚ ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਪਹਿਲੇ ਨੰਬਰ ‘ਤੇ
ਦੁਨੀਆਂ ਭਰ ਵਿੱਚ 6 ਲੱਖ 14 ਹਜ਼ਾਰ 246 ਸੰਕਰਮਿਤ ਮਾਮਲਿਆਂ ਤੇ 26 ਹਜ਼ਾਰ 64 ਮੌਤਾਂ ਦੇ ਨਾਲ, ਮਹਾਂਮਾਰੀ ਨਾਲ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ। ਨਿਊ ਯਾਰਕ ਸਿਟੀ ਅਮਰੀਕਾ ਵਿੱਚ ਸਭ ਤੋਂ ਭੈੜਾ ਹੈ। ਨਿਊ ਯਾਰਕ ਵਿੱਚ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 233,312 ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ 10 ਹਜ਼ਾਰ 834 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਬਾਰੇ ਨਿਊ ਯਾਰਕ ਦੀ ਸਿਟੀ ਕੌਂਸਲ ਕਮੇਟੀ ਦੇ ਮੁਖੀ ਮਾਰਕ ਲੇਵਿਨ ਨੇ ਕਿਹਾ, "ਪਿਛਲੇ ਹਫ਼ਤੇ ਤੱਕ, ਸ਼ਹਿਰ ਵਿੱਚ ਰੋਜ਼ਾਨਾ ਹੀ ਘਰ ਵਿੱਚ ਕੁੱਲ 20 ਤੋਂ 25 ਮੌਤਾਂ ਹੁੰਦੀਆਂ ਸਨ, ਜਦੋਂ ਕਿ ਹੁਣ ਘਰ ਵਿੱਚ ਮੌਤ ਦੀ ਗਿਣਤੀ 200 ਤੋਂ 215 ਪ੍ਰਤੀ ਦਿਨ ਹੈ।" ਉਸ ਨੇ ਟਵੀਟ ਕਰਕੇ ਕਿਹਾ, ਨਿਸ਼ਚਤ ਤੌਰ ਤੇ (ਘਰੇਲੂ) ਮੌਤਾਂ ਦੀ ਗਿਣਤੀ ਵਿੱਚ ਵਾਧੇ ਦੇ ਸਾਰੇ ਮਾਮਲੇ ਕੋਵਿਡ-19 ਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਰਹੀ।
ਦੂਜੇ ਨੰਬਰ ਉੱਤੇ ਸਪੇਨ ਤੇ ਤੀਜੇ ਨੰਬਰ 'ਤੇ ਇਟਲੀ
ਸਪੇਨ ਅਮਰੀਕਾ ਦੇ ਬਾਅਦ ਇੱਕ ਲੱਖ 74 ਹਜ਼ਾਰ 60 ਕੇਸਾਂ ਅਤੇ 18 ਹਜ਼ਾਰ 255 ਮੌਤਾਂ ਨਾਲ ਦੂਜੇ ਨੰਬਰ ‘ਤੇ ਹੈ, ਜਦੋਂਕਿ ਇਟਲੀ 21 ਹਜ਼ਾਰ 67 ਮੌਤਾਂ ਨਾਲ ਤੇ ਕੁਲ ਇੱਕ ਲੱਖ 62 ਹਜ਼ਾਰ 488 ਮਾਮਲਿਆਂ ਨਾਲ ਤੀਸਰੇ ਨੰਬਰ‘ ਤੇ ਹੈ। ਇੱਕ ਲੱਖ ਤੋਂ ਵੱਧ ਸੰਕਰਮਣ ਵਾਲੇ ਦੂਜੇ ਦੇਸ਼ਾਂ ਵਿੱਚ ਇੱਕ ਲੱਖ 43 ਹਜ਼ਾਰ 303 ਮਾਮਲਿਆਂ ਵਿੱਚ ਫਰਾਂਸ ਚੌਥੇ ਤੇ ਇੱਕ ਲੱਖ 32 ਹਜ਼ਾਰ 210 ਮਾਮਲਿਆਂ ਵਿੱਚ ਜਰਮਨੀ 5ਵੇਂ ਨੰਬਰ 'ਤੇ ਹੈ।
Coronavirus: 20 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ, ਸਿਰਫ ਇੱਕ ਸ਼ਹਿਰ 'ਚ ਹੀ 10,000 ਮੌਤਾਂ
ਏਬੀਪੀ ਸਾਂਝਾ
Updated at:
15 Apr 2020 03:18 PM (IST)
ਕੋਰੋਨਾਵਾਇਰਸ ਨੇ ਦੁਨੀਆ ਭਰ 'ਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਪੱਧਰ ਤੇ COVID-19 ਵਾਇਰਸ ਦੇ 20 ਲੱਖ 951 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਤੱਕ 1 ਲੱਖ 26 ਹਜ਼ਾਰ 782 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -