Curd With Sugar Benefits: ਚਾਹੇ ਮੌਸਮ ਕੋਈ ਵੀ ਹੋਵੇ, ਲੋਕ ਭੋਜਨ ਦੇ ਨਾਲ ਦਹੀਂ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਗਰਮੀ ਦੇ ਮੌਸਮ 'ਚ ਇਸ ਦੀ ਮੰਗ ਵਧ ਜਾਂਦੀ ਹੈ। ਕੁਝ ਲੋਕ ਦਹੀਂ ਵਿੱਚ ਚੀਨੀ ਪਾਉਂਦੇ ਹਨ ਤੇ ਕੁਝ ਲੋਕ ਨਮਕ ਪਾ ਕੇ ਦਹੀਂ ਖਾਣਾ ਪਸੰਦ ਕਰਦੇ ਹਨ। ਇਸ ਲਈ ਇਹ ਸਵਾਲ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ? 


ਉਂਝ ਕੁਝ ਲੋਕ ਅਜਿਹੇ ਵੀ ਹਨ ਜੋ ਦਹੀਂ ਵਿੱਚ ਬਿਨਾਂ ਕੁਝ ਮਿਲਾਏ ਹੀ ਖਾਂਦੇ ਹਨ ਪਰ ਅਜਿਹਾ ਕਰਨਾ ਗਲਤ ਹੈ ਕਿਉਂਕਿ ਦਹੀਂ ਦਾ ਸੁਭਾਅ ਗਰਮ ਹੁੰਦਾ ਹੈ। ਇਸ ਦੀ ਪ੍ਰਕਿਰਤੀ ਤੇਜ਼ਾਬੀ ਹੁੰਦੀ ਹੈ ਤੇ ਇਸ ਨੂੰ ਬਿਨਾਂ ਕੁਝ ਮਿਲਾਏ ਨਹੀਂ ਖਾਣਾ ਚਾਹੀਦਾ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਸਵਾਲ ਇਹ ਹੈ ਕਿ ਦਹੀਂ ਦਾ ਸੇਵਨ ਕਿਵੇਂ ਕਰੀਏ? ਸਿਹਤਮੰਦ ਰਹਿਣ ਲਈ ਦਹੀਂ ਵਿੱਚ ਨਮਕ ਜਾਂ ਫਿਰ ਚੀਨੀ ਮਿਲਾਉਣੀ ਚਾਹੀਦੀ ਹੈ? 



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਰਾਤ ਨੂੰ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਰੋਜ਼ਾਨਾ ਦਹੀਂ ਦਾ ਸੇਵਨ ਨਾ ਕਰੋ। ਇੰਨਾ ਹੀ ਨਹੀਂ ਸਾਦਾ ਦਹੀਂ ਖਾਣ ਦੀ ਬਜਾਏ ਇਸ 'ਚ ਮੂੰਗੀ ਦੀ ਦਾਲ, ਸ਼ਹਿਦ, ਘਿਓ, ਚੀਨੀ ਤੇ ਆਂਵਲਾ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ।


ਮਾਹਿਰਾਂ ਅਨੁਸਾਰ ਨਮਕ ਵਿੱਚ ਭੋਜਨ ਦਾ ਸੁਆਦ ਵਧੀਆ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਦਹੀਂ ਵਿੱਚ ਥੋੜ੍ਹਾ ਜਿਹਾ ਨਮਕ ਪਾਉਣ ਨਾਲ ਕੋਈ ਖਾਸ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ, ਤਾਂ ਡਾਕਟਰ ਨਮਕ ਪਾਉਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਹ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ ਪਰ ਦਹੀਂ ਦਾ ਸੁਭਾਅ ਤੇਜ਼ਾਬ ਹੈ। ਇਹ ਪੇਟ ਵਿੱਚ ਗੈਸ ਬਣਾਉਂਦਾ ਹੈ। ਇਸ ਲਈ ਦਹੀਂ 'ਚ ਜ਼ਿਆਦਾ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ।



ਦਹੀਂ ਵਿੱਚ ਨਮਕ ਜਾਂ ਚੀਨੀ ਪਾਉਣਾ ਸਹੀ?
ਰੋਜ਼ਾਨਾ ਨਮਕ ਮਿਲਾ ਕੇ ਦਹੀਂ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫ਼ੈਦ ਹੋਣਾ ਤੇ ਚਮੜੀ 'ਤੇ ਮੁਹਾਸੇ ਹੋ ਸਕਦੇ ਹਨ। ਇਸ ਲਈ ਦਹੀਂ 'ਚ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ। 


ਖੰਡ ਦੀ ਗੱਲ ਕਰੀਏ ਤਾਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਾਸਤਵ ਵਿੱਚ ਜਦੋਂ ਦਹੀਂ ਵਿੱਚ ਖੰਡ ਮਿਲਾਈ ਜਾਂਦੀ ਹੈ ਤਾਂ ਇਸ ਦਾ ਸੁਭਾਅ ਠੰਢਾ ਹੋ ਜਾਂਦਾ ਹੈ ਤੇ ਇਸ ਨੂੰ ਖਾਣ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ। ਦਹੀਂ 'ਚ ਗੁੜ ਜਾਂ ਸੱਕਰ ਮਿਲਾ ਕੇ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।


ਡਾਕਟਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਦਹੀਂ 'ਚ ਨਮਕ ਬਿਲਕੁਲ ਵੀ ਨਹੀਂ ਪਾਉਣਾ ਚਾਹੀਦਾ। ਇਸ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਡਿਮੇਨਸ਼ੀਆ ਤੇ ਦਿਲ ਦੀਆਂ ਹੋਰ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਦੂਜਾ, ਨਮਕ ਮਿਲਾ ਕੇ ਦਹੀਂ ਖਾਣ ਨਾਲ ਇਸ ਵਿੱਚ ਮੌਜੂਦ ਲਾਭਕਾਰੀ ਬੈਕਟੀਰੀਆ ਖਤਮ ਹੋ ਜਾਂਦੇ ਹਨ। ਇਸ ਨਾਲ ਸਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ।