Custard Apple Benefits: ਜਿੱਥੇ ਲੋਕ ਵੱਧੇ ਹੋਏ ਵਜ਼ਨ ਨੂੰ ਲੈ ਕੇ ਵੱਖ-ਵੱਖ ਉਪਾਅ ਕਰਦੇ ਰਹਿੰਦੇ ਹਨ। ਉੱਥੇ ਹੀ ਭਾਰ ਵਧਾਉਣ ਦੇ ਚਾਹਵਾਨ ਲੋਕਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਹੈ। ਜੀ ਹਾਂ, ਅੱਜ ਵੀ ਵੱਡੀ ਗਿਣਤੀ ਵਿੱਚ ਪਤਲੇ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ। ਜਿਸ ਲਈ ਉਹ ਸਮੇਂ-ਸਮੇਂ 'ਤੇ ਆਪਣੀ ਡਾਈਟ 'ਚ ਕਈ ਬਦਲਾਅ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਲਈ ਆਪਣਾ ਵਜ਼ਨ ਥੋੜ੍ਹਾ ਵਧਾਉਣਾ ਚਾਹੁੰਦੇ ਹੋ ਤਾਂ ਸ਼ਰੀਫਾ ਜਾਂ ਸੀਤਾਫਲ ਨਾਮ ਦੇ ਹਰੇ ਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। 


ਕਸਟਾਰਡ ਐਪਲ ਨੂੰ ਸੀਤਾਫਲ, ਸ਼ੂਗਰ ਐਪਲ, ਕਸਟਾਰਡ ਐਪਲ ਅਤੇ ਚੈਰੀਮੋਆ, ਸ਼ਰੀਫਾ ਦੇ ਨਾਵਾਂ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। ਕਸਟਾਰਡ ਐਪਲ ਵਿੱਚ ਆਇਰਨ, ਫਾਈਬਰ, ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਸੀਤਾਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਨਾ ਸਿਰਫ ਆਪਣਾ ਭਾਰ ਵਧਾ ਸਕਦੇ ਹੋ ਸਗੋਂ ਹੋਰ ਸਿਹਤ ਸੰਬੰਧੀ ਫਾਇਦੇ ਵੀ ਹਾਸਲ ਕਰ ਸਕਦੇ ਹੋ।



ਭਾਰ ਵਧਾਉਣ ਲਈ ਲੋਕ ਸਵੇਰ ਦੇ ਨਾਸ਼ਤੇ 'ਚ ਸੀਤਾਫਲ ਦਾ ਗੁੱਦੇ ਨੂੰ ਸ਼ੇਕ, ਸਮੂਦੀ ਅਤੇ ਦਹੀਂ ਮਿਲਾ ਕੇ ਖਾਂਦੇ ਹਨ। ਤੁਸੀਂ ਕਸਰਤ ਤੋਂ ਪਹਿਲਾਂ ਜਾਂ ਬਾਅਦ ਵਿਚ ਇਸ ਦਾ ਸੇਵਨ ਕਰ ਸਕਦੇ ਹੋ।


ਹੋਰ ਪੜ੍ਹੋ : ਗਰਮ ਪਾਣੀ ਪੀਣ ਦੇ ਕਈ ਕਮਾਲ ਦੇ ਫਾਇਦੇ, ਪਰ ਜ਼ਰੂਰਤ ਤੋਂ ਜ਼ਿਆਦਾ ਕਰ ਦਏਗਾ ਸਿਹਤ ਖਰਾਬ


ਕਸਟਾਰਡ ਐਪਲ ਖਾਣ ਦੇ ਫਾਇਦੇ-


ਭਾਰ ਵਧਾਉਣ 'ਚ ਮਦਦਗਾਰ - ਸੀਤਾਫਲ ਕੈਲੋਰੀ ਭਰਪੂਰ ਫਲ ਹੈ। ਹਰ 100 ਗ੍ਰਾਮ ਸੀਤਾਫਲ ਵਿੱਚ ਲਗਭਗ 94 ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਇਸ ਕੈਲੋਰੀ ਨਾਲ ਭਰਪੂਰ ਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।


ਬਾਡੀ ਡੀਟੌਕਸ- ਸੀਤਾਫਲ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜਿਸ ਦੀ ਮਦਦ ਨਾਲ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਕਿਡਨੀ ਵੀ ਸਿਹਤਮੰਦ ਰਹਿੰਦੀ ਹੈ।


ਬਿਹਤਰ ਪਾਚਨ- ਸੀਤਾਫਲ ਵਿੱਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਜੋ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਜਿਸ ਨਾਲ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।


ਕਬਜ਼ ਵਿੱਚ ਅਸਰਦਾਰ- ਸੀਤਾਫਲ ਵਿੱਚ ਡਾਇਟਰੀ ਫਾਈਬਰ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਹੈ ਤਾਂ ਆਪਣੀ ਡਾਈਟ 'ਚ ਕਸਟਾਰਡ ਐਪਲ ਨੂੰ ਜ਼ਰੂਰ ਸ਼ਾਮਲ ਕਰੋ।


ਇਮਿਊਨਿਟੀ - ਸੀਤਾਫਲ ਦਾ ਸੇਵਨ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦਾ ਹੈ। ਸਰਦੀਆਂ ਵਿੱਚ ਅਕਸਰ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ 'ਚ ਸੀਤਾਫਲ ਦਾ ਸੇਵਨ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਜਿਸ ਕਾਰਨ ਵਿਅਕਤੀ ਵਾਇਰਲ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।


ਹੱਡੀਆਂ ਲਈ ਬਿਹਤਰ- ਸੀਤਾਫਲ ਵਿੱਚ ਪੋਟਾਸ਼ੀਅਮ, ਆਇਰਨ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਮਾਸਪੇਸ਼ੀਆਂ ਦੇ ਦਰਦ ਦੀ ਸ਼ਿਕਾਇਤ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ ਵਿੱਚ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਵੀ ਮਦਦ ਕਰਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।