ਸਰਦੀਆਂ ਦੇ ਮੌਸਮ ਵਿੱਚ ਲੋਕਾਂ ਦੀ ਚਾਹ ਪੀਣ ਦੀ ਕੈਪੈਸਿਟੀ ਵੱਧ ਜਾਂਦੀ ਹੈ। ਹਾਲਾਂਕਿ ਭਾਰਤ ਵਿੱਚ ਚਾਹ ਪੀਣ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਲੋਕ ਇੱਥੇ ਹਰ ਮੌਸਮ ਤੇ ਕਿਸੇ ਵੀ ਮੌਕੇ 'ਤੇ ਚਾਹ ਪੀ ਸਕਦੇ ਹਨ। ਦੁੱਧ ਤੇ ਪੱਤੀ ਨਾਲ ਬਣਨ ਵਾਲੀ ਆਮ ਚਾਹ ਸਿਹਤ ਲਈ ਜ਼ਿਆਦਾ ਫਾਇਦੇਮੰਦ ਨਹੀਂ ਹੁੰਦੀ, ਖਾਸ ਕਰਕੇ ਜੇ ਇਹ ਰੋਜ਼ ਪੀਤੀ ਜਾਵੇ ਤਾਂ ਨੁਕਸਾਨ ਵੀ ਹੋ ਸਕਦੇ ਹਨ। ਅਸੀਂ ਤੁਹਾਨੂੰ ਲੌਂਗ ਤੇ ਨਿੰਬੂ ਨਾਲ ਬਣਨ ਵਾਲੀ ਹਰਬਲ ਚਾਹ ਬਾਰੇ ਦੱਸ ਰਹੇ ਹਾਂ, ਜਿਸਨੂੰ ਘਰ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸਦੇ ਕਈ ਫਾਇਦੇ ਵੀ ਹਨ।



ਡਾਕਟਰ ਕੀ ਕਹਿੰਦੇ ਹਨ?


ਡਾਕਟਰ ਬਿਮਲ ਛਾਜੇੜ ਕਹਿੰਦੇ ਹਨ ਕਿ ਨਿੰਬੂ ਵਿਟਾਮਿਨ-ਸੀ ਦਾ ਸ੍ਰੋਤ ਹੁੰਦਾ ਹੈ ਅਤੇ ਲੌਂਗ ਐਂਟੀਬੈਕਟੀਰੀਅਲ ਹੁੰਦੀ ਹੈ। ਇਸ ਕਰਕੇ ਦੋਹਾਂ ਨੂੰ ਮਿਲਾ ਕੇ ਬਹੁਤ ਹੀ ਵਧੀਆ ਤੇ ਸਿਹਤਮੰਦ ਹਰਬਲ ਚਾਹ ਬਣਦੀ ਹੈ, ਜਿਸਦੇ ਪੀਣ ਨਾਲ ਕਈ ਲਾਭ ਪ੍ਰਾਪਤ ਹੋ ਸਕਦੇ ਹਨ।


ਲੈਮਨ-ਲੌਂਗ ਚਾਹ ਦੇ ਫਾਇਦੇ


ਪਚਨ ਸਿਸਟਮ 'ਚ ਹੁੰਦਾ ਸੁਧਾਰ


ਨਿੰਬੂ ਅਤੇ ਲੌਂਗ ਦੋਵੇਂ ਪਚਨ ਕ੍ਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਲੌਂਗ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਨਿੰਬੂ ਵਿੱਚ ਵਿਟਾਮਿਨ-C ਹੁੰਦਾ ਹੈ, ਜੋ ਪਚਨ ਤੰਤਰ ਨੂੰ ਸਿਹਤਮੰਦ ਬਣਾਉਂਦਾ ਹੈ।



ਇਮਿਊਨਟੀ ਮਜ਼ਬੂਤ ਕਰੇ:


ਨਿੰਬੂ ਵਿਟਾਮਿਨ-C ਦਾ ਸਰੋਤ ਹੈ ਅਤੇ ਲੌਂਗ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਸਰਦੀ-ਖੰਘ ਜਿਹੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।


ਵਜ਼ਨ ਘਟਾਏ:


ਨਿੰਬੂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ, ਜੋ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ। ਲੌਂਗ ਵੀ ਵਜ਼ਨ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਹ ਦੋਵੇਂ ਇਕੱਠੇ ਲੈਣ ਨਾਲ ਸਰੀਰ ਡਿਟਾਕਸ ਹੁੰਦੀ ਹੈ।



ਦੰਦਾਂ ਲਈ ਲਾਭਦਾਇਕ:


ਲੌਂਗ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਕਰਦੇ ਹਨ। ਇਹ ਮਸੂੜਿਆਂ ਦੀ ਸੁੱਜਣ ਘਟਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਨਿੰਬੂ ਦੰਦਾਂ ਦਾ ਪੀਲਾਪਨ ਤੇ ਬਦਬੂ ਦੂਰ ਕਰਦਾ ਹੈ।


ਚਮੜੀ ਲਈ ਫਾਇਦੇਮੰਦ:


ਨਿੰਬੂ ਤੇ ਲੌਂਗ ਦੋਵੇਂ ਚਮੜੀ ਨੂੰ ਅੰਦਰੋਂ ਸਾਫ਼ ਤੇ ਸਿਹਤਮੰਦ ਰੱਖਦੇ ਹਨ। ਨਿੰਬੂ ਵਿੱਚ ਮੌਜੂਦ ਵਿਟਾਮਿਨ-C ਚਮੜੀ ਨੂੰ ਪਿੰਪਲ-ਫ੍ਰੀ ਅਤੇ ਗਲੋਇੰਗ ਬਣਾਉਣ ਵਿੱਚ ਮਦਦ ਕਰਦਾ ਹੈ।


ਕਿਵੇਂ ਬਣੇ ਇਹ ਚਾਹ?


1 ਗਿਲਾਸ ਪਾਣੀ ਵਿੱਚ 2 ਲੌਂਗ ਤੇ 1 ਨਿੰਬੂ ਦਾ ਰਸ ਪਾ ਕੇ ਉਬਾਲੋ। ਤੁਸੀਂ ਇਸਨੂੰ ਸਿੱਧਾ ਪੀ ਸਕਦੇ ਹੋ ਜਾਂ ਕੁਝ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਸਨੂੰ ਖਾਲੀ ਪੇਟ ਨਾ ਪੀਓ। ਜੇ ਪੀਣਾ ਹੋਵੇ ਤਾਂ ਪਹਿਲਾਂ 2 ਗਿਲਾਸ ਪਾਣੀ ਜ਼ਰੂਰ ਪੀ ਲਵੋ।



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।