ਚੰਡੀਗੜ੍ਹ: ਰੋਜ਼ਾਨਾ ਸੈਕਸ ਪੁਰਸ਼ਾਂ ਨੂੰ ਪ੍ਰੋਟੈਸਟ ਕੈਂਸਰ ਤੋਂ ਬਚਾ ਸਕਦਾ ਹੈ। ਇਹ ਗੱਲ ਇੱਕ ਰਿਸਰਚ ਵਿੱਚ ਸਾਹਮਣੇ ਆਈ ਹੈ। ਰਿਸਰਚ ਮੁਤਾਬਕ ਰੋਜ਼ਾਨਾ ਸੈਕਸ ਕਰਕੇ ਔਰਗੈਜ਼ਮ ਜ਼ਰੀਏ ਪੁਰਸ਼ ਟਾਕਸਿਨਜ਼ ਨੂੰ ਸਰੀਰ ਤੋਂ ਬਾਹਰ ਕੱਢ ਸਕਦੇ ਹਨ। ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਫ੍ਰੀਕੂਐਂਟ ਇਜੈਕੂਲੇਸ਼ਨ ਸੀਮਨ ਪ੍ਰੋਡਿਊਸਿੰਗ ਗਲੈਂਡ ਨੂੰ ਹੈਲਦੀ ਰੱਖਦਾ ਹੈ। ਅਜਿਹੇ ਵਿੱਚ ਇੱਕ ਮਹੀਨੇ ਵਿੱਚ 21 ਵਾਰ ਇਜੈਕੂਲੇਸ਼ਨ ਨਾਲ ਸੰਭਵ ਹੈ।
ਪ੍ਰੋਸਟੇਟ ਨਰ ਜਣਨ ਪ੍ਰਣਾਲੀ ਦਾ ਇੱਕ ਹਿੱਸਾ ਹੈ। ਇਹ ਇੱਕ ਅਖਰੋਟ ਦੇ ਆਕਾਰ ਦੇ ਲੱਗਭਗ ਹੁੰਦਾ ਹੈ ਅਤੇ ਇਸਦਾ ਭਾਰ ਇੱਕ ਔਂਸ ਹੁੰਦਾ ਹੈ। ਪ੍ਰੋਸਟੇਟ ਬਲੈਡਰ ਦੇ ਹੇਠਾਂ ਅਤੇ ਗੁਦਾ ਦੇ ਸਾਹਮਣੇ ਹੁੰਦਾ ਹੈ। ਪ੍ਰੋਸਟੇਟ ਇੱਕ ਯੂਰੇਥਰਾ ਨਾਮ ਦੀ ਇੱਕ ਨਲੀ ਦੇ ਦੁਆਲੇ ਹੁੰਦਾ ਜੋ ਬਲੈਡਰ ਤੋਂ ਪਿਸ਼ਾਬ ਨੂੰ ਲਿੰਗ ਰਾਹੀਂ ਬਾਹਰ ਕੱਢਦੀ ਹੈ।
ਪ੍ਰੋਸਟੇਟ ਦਾ ਮੁੱਖ ਕੰਮ ਵੀਰਜ ਲਈ ਤਰਲ ਪਦਾਰਥ ਬਣਾਉਣਾ ਹੈ। ਵੀਰਜ-ਸਖਲਣ ਦੇ ਦੌਰਾਨ, ਅੰਡਕੋਸ਼ਾਂ ਵਿੱਚ ਬਣੇ ਸ਼ੁਕਰਾਣੂ ਯੂਰੇਥਰਾ ਵੱਲ ਚਲੇ ਜਾਂਦੇ ਹਨ। ਉਸੇ ਸਮੇਂ, ਪ੍ਰੋਸਟੇਟ ਅਤੇ ਸੈਮੀਨਲ ਵੈਸੀਕਲਜ਼ ਵਿੱਚੋਂ ਤਰਲ ਵੀ ਯੂਰੇਥਰਾ ਵਿੱਚ ਚਲਾ ਜਾਂਦਾ ਹੈ। ਇਹ ਮਿਸ਼ਰਣ-ਵੀਰਜ- ਯੂਰੇਥਰਾ ਰਾਹੀਂ ਲਿੰਗ ਦੇ ਬਾਹਰ ਚਲਾ ਜਾਂਦਾ ਹੈ।
ਪ੍ਰੋਸਟੇਟ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਪ੍ਰੋਸਟੇਟ ਵਿੱਚ ਅਸਾਧਾਰਣ ਸੈੱਲ ਬਣਦੇ ਹਨ ਅਤੇ ਵੱਧਦੇ ਹਨ। ਸਾਰੇ ਅਸਧਾਰਨ ਸੈੱਲਾਂ ਦਾ ਵਾਧਾ, ਜਾਂ ਟਿਊਮਰ ਕੈਂਸਰ (ਘਾਤਕ) ਨਹੀਂ ਹੁੰਦੇ। ਕੁਝ ਟਿਊਮਰ(ਬਿਨਾਈਨ) ਕੈਂਸਰਯੁਕਤ ਨਹੀਂ ਹੁੰਦੇ।
ਬਿਨਾਈਨ ਵਾਧਾ (ਜਿਵੇਂ ਕਿ ਬਿਨਾਈਨ ਪ੍ਰੋਸਟੈਟਿਕ ਹਾਈਪਰਟਰੋਫੀ (ਬੀ.
ਪੀ.ਐੱਚ.):
• ਸ਼ਾਇਦ ਹੀ ਜ਼ਿੰਦਗੀ ਲਈ ਖ਼ਤਰਾ ਹੋਵੇ
• ਨੇੜੇ ਦੇ ਟਿਸ਼ੂਆਂ ਵਿੱਚ ਨਹੀਂ ਫੈਲਦੇ
• ਸਰੀਰ ਦੇ ਦੂਜੇ ਹਿੱਸਿਆਂ ਵਿੱਚ ਨਹੀਂ ਫੈਲਦ
• ਇਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਹ ਹੌਲੀ ਗਤੀ ਨਾਲ ਵਾਪਸ ਆਉਂਦੇ
ਹਨ (ਹਾਲਾਂਕਿ, ਇਹ ਅਕਸਰ ਵਾਪਸ ਨਹੀਂ ਆਉਂਦੇ)
ਘਾਤਕ ਵਾਧਾ (ਜਿਵੇਂ ਕੀ ਪ੍ਰੋਸਟੇਟ ਦਾ ਕੈਂਸਰ):
• ਨੇੜੇ ਦੇ ਅੰਗਾਂ ਅਤੇ ਟਿਸ਼ੂਆਂ (ਜਿਵੇਂ ਬਲੈਡਰ ਜਾਂ ਗੁਦਾ) ਵਿਚ ਫੈਲ ਸਕਦਾ ਹੈ
• ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਸਕਦਾ ਹੈ
• ਖ਼ਤਮ ਕੀਤਾ ਜਾ ਸਕਦਾ ਹੈ ਪਰ ਵਾਪਸ ਵੱਧ ਸਕਦਾ ਹੈ
• ਮਨੁੱਖ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ
ਕੁੱਝ ਲੋਕ ਹੁੰਦੇ ਹਨ ਜਿਨ੍ਹਾਂ ਦਾ ਸੈਕਸ ਕਰਨ ਨੂੰ ਬਿਲਕੁੱਲ ਮਨ ਨਹੀਂ ਕਰਦਾ।ਅਜਿਹੇ ਲੋਕ ਹੀ ਅਸੈਕਸੂਐਲਟੀ ਦੀ ਸ੍ਰੇਣੀ ਦੇ ਮੰਨੇ ਜਾਂਦੇ ਹਨ। ਫਿਲਹਾਲ ਅਸੈਕਸੂਐਲਟੀ ਦੇ ਜ਼ਿਆਦਾਤਰ ਕੇਸ ਵੱਡੇ ਸ਼ਹਿਰਾਂ ‘ਚ ਪਾਏ ਜਾ ਰਹੇ ਹਨ। ਇਹ ਲੋਕ ਸਰੀਰਕ ਤੌਰ ‘ਤੇ ਪੂਰਨ ਫਿੱਟ ਹੋਣ ਦੇ ਬਾਵਜੂਦ ਸੈਕਸ ਨਹੀਂ ਕਰਦੇ।ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਖਵਾਹਿਸ਼ ਹੀ ਮਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੈਕਸ ਦੇ ਚਾਰ ਗੇੜ ਹੁੰਦੇ ਹਨ। ਖਵਾਹਿਸ਼, ਅਰਾਅਜਲ, ਪ੍ਰਵੇਸ਼ ਤੇ ਕਾਲੀਮੈਕਸ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ‘ਤੇ ਵਿਆਹ ਕਰਵਾਉਣ ਦਾ ਦਬਾਅ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਇਸ ਦਾ ਅਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਹੈ।
ਨੋਟ:ਇਹ ਖੋਜ ਦਾ ਦਾਅਵਾ ਹੈ। ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ।