Depression Symptoms In Kids: ਕਿਤਾਬਾਂ ਦਾ ਜਿਹੜਾ ਬੋਝ ਅੱਜ ਹੈ, ਉਹ ਪਹਿਲਾਂ ਨਹੀਂ ਹੋਇਆ ਕਰਦਾ ਸੀ। ਪਹਿਲਾਂ ਜਿੱਥੇ 2-4 ਕਿਤਾਬਾਂ ਨਾਲ ਗਿਆਨ ਦਾ ਸਫਰ ਤੈਅ ਕਰ ਲੈਂਦਾ ਸੀ, ਉੱਥੇ ਹੀ ਕਿਤਾਬਾਂ ਦਾ ਬੋਝ ਬੱਚਿਆਂ ਲਈ ਤਣਾਅ ਦਾ ਵਿਸ਼ਾ ਬਣ ਗਿਆ ਹੈ। ਇਸ ਤੋਂ ਇਲਾਵਾ ਮੋਬਾਈਲ ਦੀ ਜ਼ਿਆਦਾ ਵਰਤਾਂ ਵੀ ਡਿਪਰੈਸ਼ਨ ਦਾ ਕਾਰਨ ਬਣ ਰਿਹਾ ਹੈ। ਬੱਚੇ ਕਈ ਘੰਟਿਆਂ ਤੱਕ ਮੋਬਾਈਲ ਨਾਲ ਚਿਪਕੇ ਰਹਿੰਦੇ ਹਨ ਜਿਸ ਕਰਕੇ ਕਾਫੀ ਬੱਚੇ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਨੇੜਲੇ ਮਾਹੌਲ ਅਤੇ ਮਾਂ-ਪਿਓ ਦੀ ਡਾਂਟ ਨੂੰ ਬੱਚੇ ਬਰਦਾਸ਼ ਨਹੀਂ ਕਰ ਪਾਉਂਦੇ। ਬੱਚੇ ਤਣਾਅ ਦਾ ਸ਼ਿਕਾਰ ਨਾ ਬਣਨ ਇਸ ਲਈ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Cold Water: ਕਦੋਂ ਨਹੀਂ ਪੀਣਾ ਚਾਹੀਦਾ ਫ੍ਰਿਜ ਦਾ ਠੰਡਾ ਪਾਣੀ? ਗਰਮੀ ਤੋਂ ਰਾਹਤ ਤਾਂ ਮਿਲੇਗੀ ਪਰ ਬਿਮਾਰ ਕਰ ਦੇਵੇਗੀ
ਬਹੁਤ ਚਿੜਚਿੜਾ ਤਾਂ ਨਹੀਂ ਹੋ ਗਿਆ
ਬੱਚਾ ਹਰ ਗੱਲ ‘ਤੇ ਲੜ ਰਿਹਾ ਹੈ, ਚਿੜਚਿੜਾ ਹੋ ਰਿਹਾ ਹੈ। ਕੁੱਟਮਾਰ ‘ਤੇ ਉਤਰ ਜਾਂਦਾ ਹੈ ਤਾਂ ਮਾਂ-ਪਿਓ ਨੂੰ ਸੀਰੀਅਸ ਹੋਣ ਦੀ ਲੋੜ ਹੈ। ਬੱਚਿਆਂ ਵਿੱਚ ਡਿਪਰੈਸ਼ਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਮਾਤਾ –ਪਿਤਾ ਨੂੰ ਤੁਰੰਤ ਬੱਚਿਆਂ ਦੀ ਕਾਊਂਸਲਿੰਗ ਕਰਨੀ ਚਾਹੀਦੀ ਹੈ। ਲੋੜ ਪੈਣ ‘ਤੇ ਮਾਨਸਿਕ ਇਲਾਜ ਕਰਵਾਉਣਾ ਚਾਹੀਦਾ ਹੈ।
ਬੱਚਾ ਚੁੱਪ ਤਾਂ ਨਹੀਂ ਰਹਿੰਦਾ
ਜੇਕਰ ਬੱਚਾ ਬਹੁਤ ਜ਼ਿਆਦਾ ਚੁੱਪ ਰਹਿੰਦਾ ਹੈ। ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦਾ। ਜੇਕਰ ਕੋਈ ਗੱਲ ਕਰਨ ਲੱਗੇ ਤਾਂ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਸ ਸਥਿਤੀ ਵਿੱਚ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਕੱਲ ਰਹਿਣ ਲੱਗੇ ਤਾਂ ਉਦੋਂ ਵੀ
ਜੇਕਰ ਬੱਚਾ ਚੁੱਪ ਰਹਿਣ ਦੇ ਨਾਲ-ਨਾਲ ਇਕੱਲਾ ਰਹਿਣ ਲੱਗ ਜਾਂਦਾ ਹੈ। ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦਾ। ਕਮਰੇ 'ਚ ਇਕੱਲਿਆਂ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਤਾਂ ਇਹ ਸਥਿਤੀ ਠੀਕ ਨਹੀਂ ਹੈ। ਇਸ ਦਾ ਮਤਲਬ ਹੈ ਕਿ ਬੱਚਾ ਮਾਨਸਿਕ ਰੋਗੀ ਹੋ ਗਿਆ ਹੈ। ਉਸ ਦੀ ਕਾਊਂਸਲਿੰਗ ਕੀਤੀ ਜਾਵੇ ਅਤੇ ਇਲਾਜ ਤੁਰੰਤ ਸ਼ੁਰੂ ਕੀਤਾ ਜਾਵੇ।
ਇਹ ਵੀ ਪੜ੍ਹੋ: Health Care: ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ ਪੂਰੀ ਨੀਂਦ ਨਾ ਲੈਣਾ, ਬਿਹਤਰ ਹੈ ਆਰਾਮ ਨਾਲ ਸੌਣਾ