Cold Drink Plastic Bottles Using For Water Storage: ਲੋਕ ਅਕਸਰ ਖਾਲੀ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਸੁੱਟ ਦੀ ਬਜਾਏ ਪੀਣ ਵਾਲੇ ਪਾਣੀ ਦੇ ਲਈ ਰੱਖ ਲੈਂਦੇ ਹਨ। ਜਦੋਂ ਗਰਮੀਆਂ ਆਉਂਦੀਆਂ ਨੇ ਤਾਂ ਉਹ ਇਨ੍ਹਾਂ ਬੋਤਲਾਂ ਦੀ ਵਰਤੋਂ ਪਾਣੀ ਭਰ ਕੇ ਰੱਖਣ ਲਈ ਕਰ ਲੈਂਦੇ ਹਨ। ਇਸ ਤਰ੍ਹਾਂ ਪੈਸੇ ਵੀ ਬਚ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਹ ਤੁਹਾਡੀ ਆਦਤ ਤੁਹਾਡੇ ਲਈ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ। ਕੋਲਡ ਡਰਿੰਕ ਦੀ ਬੋਤਲ ਨੂੰ ਪਾਣੀ ਨਾਲ ਭਰ ਕੇ ਰੱਖਣ ਦੇ ਨੁਕਸਾਨਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।



ਸਾਇਲਟ ਕਿਲਰ
ਕੋਲਡ ਡਰਿੰਕ ਜਾਂ ਮਿਨਰਲ ਵਾਟਰ ਦੀ ਬੋਤਲ ਨੂੰ ਕਈ ਦਿਨਾਂ ਤੱਕ ਪਾਣੀ ਨਾਲ ਭਰ ਕੇ ਰੱਖਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ, ਜਦੋਂ ਅਸੀਂ ਪਾਣੀ ਨਾਲ ਭਰੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਲੰਬੇ ਸਮੇਂ ਤੱਕ ਵਰਤਦੇ ਹਾਂ ਤਾਂ ਉਨ੍ਹਾਂ ਬੋਤਲਾਂ ਵਿੱਚ ਹਾਨੀਕਾਰਕ ਪਦਾਰਥ ਪੈਦਾ ਹੋ ਜਾਂਦੇ ਹਨ। ਇਨ੍ਹਾਂ ਵਿਚ ਫਲੋਰਾਈਡ ਅਤੇ ਆਰਸੈਨਿਕ ਵਰਗੇ ਤੱਤ ਬਣਨਾ ਸ਼ੁਰੂ ਹੋ ਜਾਂਦੇ ਹਨ। ਇਹ ਤੱਤ ਸਰੀਰ ਲਈ ਕਾਫੀ ਨੁਕਸਾਨਦੇਹ ਹੁੰਦੇ ਹਨ। ਵਿਗਿਆਨੀਆਂ ਨੇ ਇਨ੍ਹਾਂ ਨੂੰ ਸਰੀਰ ਲਈ ਸਾਇਲਟ ਕਿਲਰ ਮੰਨਿਆ ਹੈ।


ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ
ਕਈ ਰਿਪੋਰਟਾਂ ਮੁਤਾਬਕ ਪਲਾਸਟਿਕ ਦੀਆਂ ਬੋਤਲਾਂ 'ਚ ਰੱਖੇ ਪਾਣੀ ਦਾ ਮਨੁੱਖੀ ਪ੍ਰਤੀਰੋਧਕ ਸਮਰੱਥਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਪੈਦਾ ਹੋਣ ਵਾਲੇ ਰਸਾਇਣਾਂ ਦਾ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇੰਨਾ ਹੀ ਨਹੀਂ ਪਲਾਸਟਿਕ 'ਚ ਮੌਜੂਦ phthalates ਵਰਗੇ ਕੈਮੀਕਲ ਜਿਗਰ ਦੇ ਕੈਂਸਰ ਦਾ ਖਤਰਾ ਪੈਦਾ ਕਰ ਸਕਦੇ ਹਨ।


ਡਾਈਆਕਸਿਨ ਪੈਦਾ ਹੁੰਦਾ ਹੈ
ਜਦੋਂ ਵੀ ਗਰਮੀ ਵਧਣ ਲੱਗਦੀ ਹੈ ਤਾਂ ਕੁਦਰਤੀ ਹੈ ਕਿ ਪਲਾਸਟਿਕ ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਿਵੇਂ ਹੀ ਪਲਾਸਟਿਕ ਦੀ ਬੋਤਲ 'ਚ ਗਰਮ ਪਾਣੀ ਪਾਇਆ ਜਾਂਦਾ ਹੈ, ਉਸ ਦੀ ਸ਼ਕਲ ਬਦਲ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗਰਮ ਵਾਤਾਵਰਨ ਵਿਚ ਬੋਤਲ 'ਚ ਬੰਦ ਪਾਣੀ ਗਰਮ ਹੋ ਜਾਂਦਾ ਹੈ, ਤਾਂ ਜ਼ਹਿਰੀਲੇ ਪਦਾਰਥ ਯਾਨੀ ਡਾਈਆਕਸਿਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ।


BPA ਵੀ ਨੁਕਸਾਨ ਪਹੁੰਚਾਉਂਦਾ ਹੈ
ਬੀਪੀਏ ਦਾ ਅਰਥ ਹੈ ਬਾਈਫਿਨਾਇਲ ਏ। ਇਹ ਇੱਕ ਕਿਸਮ ਦਾ ਰਸਾਇਣ ਹੈ ਜੋ ਤੁਹਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ। ਜਿਸ ਕਾਰਨ ਸ਼ੂਗਰ, ਮੋਟਾਪਾ, ਪ੍ਰਜਨਨ ਸਮੱਸਿਆਵਾਂ ਆਦਿ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕੋਲਡ ਡਰਿੰਕ ਪਲਾਸਟਿਕ ਦੀ ਬੋਤਲ 'ਚ ਪਾਣੀ ਰੱਖਣਾ ਅਤੇ ਉਸ ਪਾਣੀ ਨੂੰ ਪੀਣਾ।


ਹੋਰ ਪੜ੍ਹੋ : ਵਿਗਿਆਨੀਆਂ ਦੀ ਵੱਧੀ ਚਿੰਤਾ, ਪਲਾਸਟਿਕ 'ਚ 16 ਹਜ਼ਾਰ ਤੋਂ ਜ਼ਿਆਦਾ ਕੈਮੀਕਲ, ਜਿਨ੍ਹਾਂ ਵਿੱਚੋਂ 4200 ਸਭ ਤੋਂ ਵੱਧ ਖਤਰਨਾਕ, ਪੜ੍ਹੋ ਪੂਰੀ ਰਿਪੋਰਟ