Hair Care Tips: ਕੌਣ ਨਹੀਂ ਚਾਹੁੰਦਾ ਕਿ ਉਸ ਦੇ ਵਾਲ ਲੰਬੇ, ਸੰਘਣੇ ਅਤੇ ਨਰਮ ਹੋਣ? ਇਸ ਦੇ ਲਈ ਲੋਕ ਪਤਾ ਨਹੀਂ ਕੀ-ਕੀ ਕਰਦੇ ਹਨ। ਖਾਸ ਕਰਕੇ ਵਾਲਾਂ ਦੀ ਸਿਹਤ ਲਈ ਵਾਲਾਂ 'ਤੇ ਤੇਲ ਲਗਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ, ਪਰ ਸਰਦੀਆਂ ਵਿੱਚ ਨਾਰੀਅਲ ਦਾ ਤੇਲ ਜੰਮ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਲੋਕ ਤੇਲ ਗਰਮ ਕਰਕੇ ਸਿਰ 'ਤੇ ਲਗਾ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰ 'ਤੇ ਗਰਮ ਤੇਲ ਲਗਾਉਣ ਨਾਲ ਕੀ ਨੁਕਸਾਨ ਹੁੰਦਾ ਹੈ? ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਆਪਣੇ ਵਾਲਾਂ 'ਤੇ ਗਰਮ ਤੇਲ ਕਿਉਂ ਨਹੀਂ ਲਗਾਉਣਾ ਚਾਹੀਦਾ ਅਤੇ ਜੇਕਰ ਤੁਸੀਂ ਗਰਮ ਤੇਲ ਲਗਾਉਂਦੇ ਹੋ ਤਾਂ ਇਸ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ।
ਸੜ ਸਕਦੀ ਸਿਰ ਦੀ ਸਕਿਨ
ਗਰਮ ਤੇਲ ਨਾਲ ਸਿਰ ਦੀ ਚਮੜੀ ਸੜ ਸਕਦੀ ਹੈ, ਜੇਕਰ ਜ਼ਿਆਦਾ ਗਰਮ ਤੇਲ ਸਿਰ 'ਤੇ ਲਾਇਆ ਜਾਵੇ ਤਾਂ ਸਿਰ ਦੀ ਚਮੜੀ ਸੜ ਸਕਦੀ ਹੈ। ਇਸ ਕਰਕੇ ਤੇਲ ਲਾਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੇਲ ਦਾ ਤਾਪਮਾਨ ਕਿੰਨਾ ਹੈ।
ਵਾਲਾਂ ਦਾ ਨੁਕਸਾਨ
ਬਹੁਤ ਜ਼ਿਆਦਾ ਗਰਮ ਤੇਲ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟ ਸਕਦੇ ਹਨ। ਤੇਲ ਨੂੰ ਬਹੁਤ ਜ਼ਿਆਦਾ ਗਰਮ ਕਰਨ ਜਾਂ ਇਸਨੂੰ ਬਹੁਤ ਜ਼ਿਆਦਾ ਦੇਰ ਤੱਕ ਲਗਾਉਣ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਰੋਮ-ਛਿਦ੍ਰਾਂ ਦਾ ਬੰਦ ਹੋਣਾ
ਜਦੋਂ ਗਾੜ੍ਹਾ ਤੇਲ ਗਰਮ ਕਰਕੇ ਖੋਪੜੀ 'ਤੇ ਲਗਾਇਆ ਜਾਂਦਾ ਹੈ, ਤਾਂ ਇਹ ਵਾਲਾਂ ਦੇ ਰੋਮਾਂ ਜਾਂ ਛੇਦਾਂ ਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਖੋਪੜੀ 'ਤੇ ਦਾਣੇ ਜਾਂ ਫੌਲੀਕੁਲਾਈਟਿਸ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਦਾਂ ਲਾਓ ਗਰਮ ਤੇਲ
ਤਾਪਮਾਨ ਦੀ ਜਾਂਚ ਕਰੋ
ਸੜਨ ਤੋਂ ਬਚਣ ਲਈ, ਯਕੀਨੀ ਬਣਾਓ ਕਿ ਤੇਲ ਜ਼ਿਆਦਾ ਗਰਮ ਨਾ ਹੋਵੇ। ਆਪਣੀ ਖੋਪੜੀ 'ਤੇ ਲਗਾਉਣ ਤੋਂ ਪਹਿਲਾਂ ਆਪਣੇ ਗੁੱਟ 'ਤੇ ਇਸ ਦਾ ਪੈਚ ਟੈਸਟ ਕਰੋ।
ਦੂਜਾ ਤੇਲ ਮਿਲਾਓ
ਖੋਪੜੀ 'ਤੇ ਤੇਲ ਲਗਾਉਣ ਤੋਂ ਪਹਿਲਾਂ, ਤਾਪਮਾਨ ਘਟਾਉਣ ਲਈ ਗਰਮ ਤੇਲ ਨੂੰ ਠੰਡੇ ਤੇਲ ਵਿੱਚ ਮਿਲਾਓ।
ਇਸ ਤਰ੍ਹਾਂ ਤੇਲ ਲਗਾਓ
ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰਿਆਂ ਤੱਕ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸਨੂੰ ਜ਼ਿਆਦਾ ਦੇਰ ਤੱਕ ਨਾ ਛੱਡੋ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।