Health benefits of walking: ਸਵੇਰ ਦੀ ਸੈਰ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਸੈਰ ਕਰਨ ਨਾਲ ਸਰੀਰ ਦੀਆਂ ਕਈ ਗੰਭੀਰ ਬਿਮਾਰੀਆਂ ਦੂਰ ਹੋ ਸਕਦੀਆਂ ਹਨ ਪਰ ਹਮੇਸ਼ਾਂ ਇਹ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਇੱਕ ਦਿਨ ਸਵੇਰ ਦੀ ਸੈਰ ਕਰਦੇ ਹੋ ਤੇ ਫਿਰ 3 ਦਿਨ ਲਈ ਬ੍ਰੇਕ ਲੈ ਲੈਂਦੇ ਹੋ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ।



ਦਰਅਸਲ ਜਿਸ ਤਰ੍ਹਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਸਰੀਰ ਵਿੱਚ ਮੌਜੂਦ ਅੰਗਾਂ ਨੂੰ ਤੰਦਰੁਸਤ ਰੱਖਣ ਲਈ ਕਸਰਤ ਤੇ ਸੈਰ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਜ਼ਿਆਦਾ ਕਸਰਤ ਕਰਨਾ ਪਸੰਦ ਨਹੀਂ ਕਰਦੇ ਜਾਂ ਤੁਹਾਡੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਤਾਂ ਸਵੇਰੇ 30 ਮਿੰਟ ਸੈਰ ਕਰਨ ਦੀ ਰੁਟੀਨ ਬਣਾ ਲਓ।



ਸਿਹਤ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਰੋਜ਼ਾਨਾ ਸਵੇਰੇ 30 ਮਿੰਟ ਸੈਰ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਕਈ ਗੰਭੀਰ ਰੋਗ ਦੂਰ ਹੋ ਸਕਦੇ ਹਨ। ਸਵੇਰ ਦੀ ਸੈਰ ਨਾਲ ਸਰੀਰ ਦੇ ਕਿਸੇ ਇੱਕ ਅੰਗ ਨੂੰ ਫਾਇਦਾ ਨਹੀਂ ਹੁੰਦਾ, ਸਗੋਂ ਪੂਰਾ ਸਰੀਰ ਤੰਦਰੁਸਤ ਰਹਿੰਦਾ ਹੈ। ਆਓ ਜਾਣਦੇ ਹਾਂ ਸਵੇਰ ਦੀ ਸੈਰ ਦੇ ਫਾਇਦੇ-



1. ਦਿਲ ਤੰਦਰੁਸਤ ਰਹੇਗਾ
ਜੇਕਰ ਤੁਸੀਂ ਰੋਜ਼ਾਨਾ 30 ਮਿੰਟ ਸਵੇਰ ਦੀ ਸੈਰ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਤੇ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ।



2. ਬਲੱਡ ਪ੍ਰੈਸ਼ਰ ਕੰਟਰੋਲ
30 ਮਿੰਟ ਦੀ ਸੈਰ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ।


3. ਸੈਰ ਕਰਨ ਨਾਲ ਭਾਰ ਘਟਦਾ
ਤੁਸੀਂ ਰੋਜ਼ਾਨਾ 30 ਮਿੰਟ ਸੈਰ ਕਰਕੇ ਵੀ ਆਪਣੇ ਵਧਦੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ।


4. ਡਾਇਬਟੀਜ਼ ਵਿੱਚ ਸੈਰ ਕਰਨਾ ਫਾਇਦੇਮੰਦ
ਸ਼ੂਗਰ ਤੋਂ ਪੀੜਤ ਲੋਕਾਂ ਨੂੰ ਸਵੇਰੇ ਘੱਟੋ-ਘੱਟ 30 ਮਿੰਟ ਸੈਰ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਚੰਗੀ ਖੁਰਾਕ ਲੈਂਦੇ ਹੋ ਤਾਂ ਤੁਹਾਨੂੰ ਲਾਭ ਹੋਵੇਗਾ।


5. ਜੋੜਾਂ ਦੇ ਦਰਦ ਤੋਂ ਛੁਟਕਾਰਾ
ਜੇਕਰ ਤੁਸੀਂ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਰੋਜ਼ਾਨਾ 30 ਮਿੰਟ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ​ਹੋਣਗੀਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।


Disclaimer: ਇਹ ਲੇਖ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹੈ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਨੁਕਤਿਆਂ ਤੇ ਵਿਧੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਨਾਲ ਸਲਾਹ ਕਰੋ।