ਚੰਡੀਗੜ੍ਹ: ਮੋਟਾਪਾ ਘੱਟ ਕਰਨ ਲਈ ਸਰੀਰ ਵਿੱਚੋਂ ਚਰਬੀ ਘਟਾਉਣ ਲਈ ਸਰਜਰੀ ਲਿਪੋਸਕਸ਼ਨ ਪ੍ਰਤੀ ਡਾਕਟਰਾਂ ਨੇ ਫ਼ਿਕਰਮੰਦੀ ਜਤਾਈ ਹੈ। ਡਾਕਟਰਾਂ ਨੇ ਲਿਪੋਸਕਸ਼ਨ ਨੂੰ ਲੈ ਕੇ ਕੁਝ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲਿਪੋਸਕਸ਼ਨ ਦੀ ਵਜ੍ਹਾ ਨਾਲ ਮੋਟਾਪੇ ਵਾਲੇ ਗਲੋਬਊਲਸ ਫੇਫੜਿਆਂ ਵਿੱਚ ਦਾਖਲ ਹੋ ਸਕਦੇ ਹਨ। ਡਾਕਟਰਾਂ ਨੇ ਇਹ ਦਾਅਵਾ 45 ਸਾਲ ਦੀ ਇੱਕ ਮਹਿਲਾ ਦੇ ਕੇਸ ਦੇ ਹਵਾਲੇ ਨਾਲ ਕੀਤਾ ਹੈ। ਗੋਡਿਆਂ ਤੇ ਲੱਤਾਂ ਨਾਲ ਮੋਟਾਪਾ ਘੱਟ ਕਰਨ ਦੇ ਬਾਅਦ ਕਰਨ ਦੇ ਬਾਅਦ ਇਸ ਮਹਿਲਾ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਸੀ।
ਬ੍ਰਿਟੇਨ ਦੇ ਸ਼ਹਿਰ ਬਰਮਿੰਘਮ ਦੇ ਡਾਕਟਰਾਂ ਨੇ ਦੱਸਿਆ ਕਿ ਮਹਿਲਾ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਮੌਤ ਦੇ ਮੂੰਹ ਤੋਂ ਵਾਪਸ ਆਈ ਹੈ। ਬੀਐਮਜੇ ਦੀ ਰਿਪੋਰਟ ਮੁਤਾਬਕ ਲਿਪੋਸੇਕਸ਼ਨ ਬ੍ਰਿਟੇਨ ਵਿੱਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਹੈ ਜਿਹੜੀ ਮਰੀਜ਼ਾਂ ਦੀ ਜ਼ਿੰਦਗੀ ਲਈ ਕਾਫ਼ੀ ਖ਼ਤਰਨਾਕ ਹੈ।
ਸੈਂਡਵੇਲ ਤੇ ਵੈਸਟ ਬਰਮਿੰਘਮ ਹਸਪਤਾਲ ਦੀ ਆਈਸੀਯੂ ਯੂਨਿਟ ਦੇ ਡਾਕਟਰ ਅਦਮ ਅਲੀ ਨੇ ਕਿਹਾ ਕਿ ਇਸ ਨਾਲ ਬ੍ਰਿਟੇਨ ਵਿੱਚ ਫੈਟ ਇੰਬੋਲਿਜ਼ਮ ਸਿੰਡਰੋਮ (ਐਫਆਈਐਸ) ਦਾ ਕੋਈ ਮਾਮਲਾ ਦੇਖਣ ਨੂੰ ਨਹੀਂ ਮਿਲਿਆ ਸੀ ਪਰ ਇਸ ਦੇ ਹੋਣ ਦੀ ਸੰਭਾਵਨਾਵਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਜਿਸ ਮਰੀਜ਼ ਦੇ ਹਵਾਲੇ ਦੀ ਗੱਲ ਹੋ ਰਹੀ ਹੈ, ਇਹ ਬੇਹੱਦ ਮੋਟੀ ਸੀ ਤੇ ਲਿਪੋਸਕਸ਼ਨ ਤੋਂ ਪਹਿਲਾਂ ਗ੍ਰੈਸਟ੍ਰਿਕ ਆਪ੍ਰੇਸ਼ਨ ਤੋਂ ਗੁਜਰੀ ਸੀ ਪਰ ਅਪਰੇਸ਼ਨ ਦੇ 36 ਘੰਟੇ ਬਾਅਦ ਉਸ ਦੀ ਹਾਲਤ ਬੇਹੱਦ ਨਾਜ਼ਕ ਹੋ ਗਈ ਤੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ।
ਦਰਅਸਲ ਮੋਟਾਪਾ ਘੱਟ ਕਰਨ ਲਈ ਸਰੀਰ ਵਿੱਚੋਂ ਚਰਬੀ ਘਟਾਉਣ ਲਈ ਵਰਤੀ ਜਾਣ ਵਾਲੀ ਸਰਜਰੀ ਨੂੰ ਲਿਪੋਸਕਸ਼ਨ ਕਿਹਾ ਜਾਂਦਾ ਹੈ। ਲਿਪੋਸਕਸ਼ਨ ਇੱਕ ਅਜਿਹਾ ਮੈਡੀਕਲ ਤਰੀਕਾ ਹੈ ਜਿਸ ਜ਼ਰੀਏ ਡਾਕਟਰ ਸਰੀਰ ਦੇ ਉਸ ਹਿੱਸੇ ਵਿੱਚੋਂ ਮੋਟਾਪਾ ਘੱਟ ਕਰ ਦਿੰਦੇ ਹਨ ਜਿੱਥੇ ਇਸ ਨੂੰ ਸ਼ਿਫ਼ਟ ਨਹੀਂ ਕੀਤਾ ਜਾ ਸਕਦਾ। ਜਿਵੇਂ ਪੱਟ, ਹਿੱਪਸ ਤੇ ਪੇਟ।
ਇਹ ਤਰੀਕਾ ਲੋਕਾਂ ਲਈ ਸਭ ਤੋਂ ਬਿਹਤਰ ਹੈ, ਜਿਨ੍ਹਾਂ ਦੀ ਚਮੜੀ ਬਹੁਤ ਟਾਈਟ ਤੇ ਵਜ਼ਨ ਸਾਧਾਰਨ ਹੁੰਦਾ ਹੈ। ਇਸ ਦੇ ਨਤੀਜੇ ਕਾਫ਼ੀ ਵਕਤ ਤੱਕ ਰਹਿੰਦੇ ਹਨ ਪਰ ਹੁਣ ਇਸ ਦੇ ਸਾਈਡ ਇਫੈਕਟ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਲਿਪੋਸਕਸ਼ਨ ਦੇ ਕਈ ਬਾਰ ਗ਼ਲਤ ਪਰਿਣਾਮ ਵੀ ਹੁੰਦੇ ਹਨ।