Health Tips during fever: ਜਦੋਂ ਵੀ ਮੌਸਮ ਬਦਲਦਾ ਹੈ ਤਾਂ ਮੌਸਮੀ ਬਿਮਾਰੀਆਂ ਇਨਸਾਨ ਨੂੰ ਘਰ ਲੈਂਦੀਆਂ ਹਨ। ਜਿਸ ਕਰਕੇ ਖੰਘ, ਜ਼ੁਕਾਮ ਤੇ ਬੁਖਾਰ ਇਹ ਆਮ ਹਨ। ਬੁਖਾਰ ਦੇ ਦੌਰਾਨ, ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਸਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਜ਼ਰੀਏ ਦੱਸਾਂਗੇ ਕਿ ਆਯੁਰਵੇਦ ਅਨੁਸਾਰ ਬੁਖਾਰ (fever) ਦੇ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ? ਸਰਦੀਆਂ ਵਿੱਚ ਠੰਡੀ ਹਵਾ (Cold air in winter) ਕਾਰਨ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ। ਬੁਖਾਰ, ਜ਼ੁਕਾਮ, ਖਾਂਸੀ ਅਤੇ ਖੰਘ ਅਕਸਰ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।



ਮੌਸਮ ਵਿੱਚ ਤਬਦੀਲੀ ਅਤੇ ਤਾਪਮਾਨ ਵਿੱਚ ਗਿਰਾਵਟ ਕਾਰਨ ਸਰੀਰ ਦਾ ਤਾਪਮਾਨ ਵੱਧਦਾ ਹੈ। ਜੇਕਰ ਤੁਹਾਨੂੰ ਵੀ ਸਰਦੀਆਂ 'ਚ ਬੁਖਾਰ ਹੁੰਦਾ ਹੈ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਬੁਖਾਰ ਦੌਰਾਨ ਵਰਤੀਆਂ ਗਈਆਂ ਕੁੱਝ ਲਾਪਰਵਾਹੀ ਤੁਹਾਡੇ ਸਰੀਰ ਉੱਤੇ ਭਾਰੀ ਪੈ ਸਕਦੀਆਂ ਹਨ। ਬੁਖਾਰ ਨੂੰ ਸਮੇਂ ਸਿਰ ਕਾਬੂ ਕਰੋ। ਜਦੋਂ ਵੀ ਤੁਹਾਨੂੰ ਬੁਖਾਰ ਹੁੰਦਾ ਹੈ ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੁਖਾਰ ਦੇ ਦੌਰਾਨ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਬੁਖਾਰ ਹੋਣ 'ਤੇ ਤੁਹਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?


ਹੋਰ ਪੜ੍ਹੋ: ਕੀ ਔਰਤਾਂ ਨੂੰ ਮਾਹਵਾਰੀ ਦੌਰਾਨ ਵਾਲ ਧੋਣ ਨਾਲ ਹੋ ਸਕਦਾ ਬਾਂਝਪਣ? ਜਾਣੋ ਕੀ ਹੈ ਸੱਚਾਈ


ਜਦੋਂ ਤੁਹਾਨੂੰ ਬੁਖਾਰ ਹੋਵੇ ਤਾਂ ਕੀ ਨਹੀਂ ਕਰਨਾ ਚਾਹੀਦਾ


ਠੰਡੇ ਪਾਣੀ ਨਾਲ ਨਹਾਉਣ ਤੋਂ ਪਰਹੇਜ਼ ਕਰੋ


ਬੁਖਾਰ ਹੋਣ 'ਤੇ ਠੰਡੇ ਪਾਣੀ ਨਾਲ ਬਿਲਕੁਲ ਵੀ ਨਾ ਨਹਾਓ। ਜੇਕਰ ਤੁਹਾਨੂੰ ਇਸ਼ਨਾਨ ਕਰਨ ਦਾ ਮਨ ਹੋਵੇ, ਤਾਂ ਤੁਸੀਂ ਕੋਸੇ ਪਾਣੀ ਨਾਲ ਗਿਲਾ ਕਰਕੇ ਆਪਣੇ ਸਰੀਰ ਉੱਤੇ ਫੇਰ ਸਕਦੇ ਹੋ ਜਾਂ ਨਹਾ ਸਕਦੇ ਹੋ। ਬੁਖਾਰ ਹੋਣ 'ਤੇ ਗਰਮ ਪਾਣੀ ਨਾਲ ਇਸ਼ਨਾਨ ਕਰੋ। ਜੇਕਰ ਤੁਸੀਂ 2-3 ਦਿਨ ਬਿਨਾਂ ਇਸ਼ਨਾਨ ਕੀਤੇ ਰਹਿ ਸਕਦੇ ਹੋ ਤਾਂ ਇਸ਼ਨਾਨ ਨਾ ਕਰੋ।


ਇਹ ਫਲ ਨਾ ਖਾਓ


ਬੁਖਾਰ ਹੋਣ 'ਤੇ ਇਹ ਸਾਰੇ ਫਲ ਨਾ ਖਾਓ। ਨਹੀਂ ਤਾਂ ਬੁਖਾਰ ਵੱਧ ਜਾਵੇਗਾ। ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੁਖਾਰ ਦੌਰਾਨ ਕਿਹੜੇ ਫਲ ਖਾਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ ਖਾਣੇ ਚਾਹੀਦੇ। ਬੁਖਾਰ ਦੇ ਦੌਰਾਨ ਕੁੱਝ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਰਸੀਲੇ ਅਤੇ ਖੱਟੇ ਫਲ, ਕੇਲਾ, ਤਰਬੂਜ, ਸੰਤਰਾ ਅਤੇ ਨਿੰਬੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਕਸਰਤ ਨਾ ਕਰੋ


ਬੁਖਾਰ ਦੌਰਾਨ ਕਸਰਤ ਬਿਲਕੁਲ ਨਾ ਕਰੋ। ਕਸਰਤ ਕਰਨ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਜਿਸ ਕਾਰਨ ਕਈ ਨੁਕਸਾਨ ਵੀ ਹੋ ਸਕਦੇ ਹਨ। ਜੇਕਰ ਬੁਖਾਰ ਦੌਰਾਨ ਸਰੀਰ ਕਮਜ਼ੋਰ ਹੋਣ ਲੱਗੇ ਤਾਂ ਕਸਰਤ ਕਰਨ ਤੋਂ ਪਰਹੇਜ਼ ਕਰੋ।


ਬੁਖਾਰ ਦੌਰਾਨ ਦਹੀਂ ਨਾ ਖਾਓ


ਬੁਖਾਰ ਹੋਣ 'ਤੇ ਦਹੀਂ ਬਿਲਕੁਲ ਨਾ ਖਾਓ। ਬੁਖਾਰ ਦੇ ਨਾਲ-ਨਾਲ ਦਹੀਂ, ਮੱਖਣ, ਲੱਸੀ ਅਤੇ ਰਾਇਤਾ ਵਰਗੀ ਚੀਜ਼ਾਂ ਤੋਂ ਪਰਹੇਜ਼ ਕਰੋ।


ਜਦੋਂ ਤੁਹਾਨੂੰ ਬੁਖਾਰ ਹੋਵੇ ਤਾਂ ਕੀ ਕਰਨਾ ਹੈ



  • ਬੁਖਾਰ ਦੀ ਸਥਿਤੀ ਵਿੱਚ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖੋ। ਜਿਸ ਨਾਲ ਤੁਹਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ।

  • ਬੁਖਾਰ ਦੇ ਦੌਰਾਨ, ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ ਅਤੇ ਘਰ ਦਾ ਹੀ ਬਣਿਆ ਹੋਇਆ ਹਲਕਾ-ਫੁਲਕਾ ਭੋਜਨ ਖਾਓ।

  • ਬੁਖਾਰ ਹੋਣ 'ਤੇ ਤੁਸੀਂ ਸੂਪ ਪੀ ਸਕਦੇ ਹੋ। ਤੁਸੀਂ ਟਮਾਟਰ ਦਾ ਸੂਪ, ਮਿਕਸਡ ਵੈਜ ਸੂਪ ਜਾਂ ਮੂੰਗੀ ਦਾਲ ਦਾ ਸੂਪ ਪੀ ਸਕਦੇ ਹੋ।

  • ਬੁਖਾਰ ਹੋਣ ਦੀ ਸੂਰਤ ਵਿੱਚ ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ ਹੈ। ਸਮੇਂ ਸਿਰ ਸੌਣ ਨਾਲ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।