Chilled beer: ਜੇਕਰ ਰੋਜ਼ਾਨਾ ਇੱਕ ਬੀਅਰ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਸਾਲ 2021 'ਚ ਹੋਈ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਹਰ ਰੋਜ਼ 1.5 ਬੀਅਰ ਪੀਣ ਨਾਲ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।



ਉਂਜ, ਬੀਅਰ ਨੌਜਵਾਨਾਂ ਦੇ ਪਸੰਦੀਦਾ ਡ੍ਰਿੰਕਸ 'ਚੋਂ ਇੱਕ ਹੈ। ਖ਼ਾਸ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਠੰਢੀ ਬੀਅਰ ਨੌਜਵਾਨਾਂ ਦੀ ਸ਼ਾਨ ਹੁੰਦੀ ਹੈ। ਜੇਕਰ ਤੁਸੀਂ ਲਿਮਟ 'ਚ ਰਹਿ ਕੇ ਹਰ ਰੋਜ਼ ਬੀਅਰ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਸਿਹਤ ਲਾਭ ਮਿਲ ਸਕਦੇ ਹਨ।

1. ਸਿਹਤਮੰਦ ਦਿਲ
ਦਿਲ ਨੂੰ ਸਿਹਤਮੰਦ ਰੱਖਣ 'ਚ ਬੀਅਰ ਬਹੁਤ ਵਧੀਆ ਭੂਮਿਕਾ ਨਿਭਾਉਂਦੀ ਹੈ। ਸਾਲ 2021 'ਚ ਹੋਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਚੁੱਕਾ ਹੈ, ਉਨ੍ਹਾਂ ਨੂੰ 1 ਤੋਂ 1.5 ਬੀਅਰ ਰੋਜ਼ਾਨਾ ਪੀਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਦਿਲ ਸਿਹਤਮੰਦ ਰਹਿੰਦਾ ਹੈ।

2. ਵਾਈਨ ਦਾ ਬਿਹਤਰ ਆਪਸ਼ਨ
ਅਮਰੀਕਨ ਜਰਨਲ ਆਫ਼ ਮੈਡੀਕਲ ਸਾਇੰਸਿਜ਼ 'ਚ ਇੱਕ ਅਧਿਐਨ ਅਨੁਸਾਰ ਵਾਈਨ ਦੇ ਮੁਕਾਬਲੇ ਬੀਅਰ 'ਚ ਵੱਧ ਮਾਤਰਾ 'ਚ ਪ੍ਰੋਟੀਨ ਤੇ ਵਿਟਾਮਿਨ ਬੀ ਹੁੰਦਾ ਹੈ। ਇਸ ਤੋਂ ਇਲਾਵਾ ਇਹ ਐਂਟੀਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ। ਮਤਲਬ ਬੀਅਰ ਕਈ ਬੀਮਾਰੀਆਂ ਨੂੰ ਰੋਕਣ 'ਚ ਵਧੀਆ ਭੂਮਿਕਾ ਨਿਭਾਉਂਦੀ ਹੈ।

3. ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਦੀ
ਇਹ ਗੱਲ ਤੁਹਾਨੂੰ ਹੈਰਾਨ ਕਰ ਸਕਦੀ ਹੈ, ਪਰ ਕੁਝ ਵੱਖ-ਵੱਖ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਅਰ ਦਾ ਸੇਵਨ ਟਾਈਪ-2 ਡਾਈਬਿਟੀਜ਼ ਨੂੰ ਵਿਕਸਿਤ ਹੋਣ ਤੋਂ ਰੋਕਦਾ ਹੈ ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ। ਮਤਲਬ ਹਰ ਰੋਜ਼ ਸਿਰਫ਼ 1 ਜਾਂ 1.5 ਬੀਅਰ।

4. ਹੱਡੀਆਂ ਨੂੰ ਮਜ਼ਬੂਤ ਕਰਨ
ਬੀਅਰ ਹੱਡੀਆਂ ਦੀ ਸਿਹਤ ਲਈ ਵੀ ਬਹੁਤ ਵਧੀਆ ਟਾਨਿਕ ਦਾ ਕੰਮ ਕਰਦੀ ਹੈ ਕਿਉਂਕਿ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਿਲੀਕਾਨ ਦੀ ਜ਼ਰੂਰਤ ਹੁੰਦੀ ਹੈ ਤੇ ਬੀਅਰ 'ਚ ਇਹ ਚੰਗੀ ਮਾਤਰਾ 'ਚ ਹੁੰਦੀ ਹੈ।

5. ਸਿਹਤਮੰਦ ਦੰਦ
ਠੰਢੀ ਬੀਅਰ ਤੁਹਾਡੇ ਦੰਦਾਂ 'ਚ ਕੈਵਿਟੀਜ਼ ਤੇ ਸੜਨ ਪੈਦਾ ਕਰਨ ਵਾਲੇ ਬੈਕਟੀਰੀਆ ਦੇ ਵਿਕਾਸ ਨੂੰ ਰੋਕਦੀ ਹੈ। ਹਾਲਾਂਕਿ ਇਸ ਦਾ ਅਸਰ ਜ਼ਿਆਦਾ ਨਹੀਂ ਹੈ ਪਰ ਨਿਯਮਿਤ ਬੀਅਰ ਲਵਰਸ ਨੂੰ ਇਸ ਦਾ ਫ਼ਾਇਦਾ ਜ਼ਰੂਰ ਮਿਲਦਾ ਹੈ। ਮਤਲਬ ਜੇਕਰ ਤੁਸੀਂ ਲਿਮਟ ਨੂੰ ਧਿਆਨ 'ਚ ਰੱਖਦੇ ਹੋਏ ਹਰ ਰੋਜ਼ ਸਿਰਫ਼ 1 ਗਿਲਾਸ ਬੀਅਰ ਲੈਂਦੇ ਹੋ ਤਾਂ ਇਹ ਹੈਲਥ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ।

 
Disclaimer : ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਓ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।