Fenugreek Benifits: ਅੱਜ-ਕੱਲ੍ਹ ਡਾਇਬਟੀਜ਼ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਨਾੜੀਆਂ 'ਚ ਕੋਲੈਸਟ੍ਰਾਲ ਜਮ੍ਹਾ ਹੋਣ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੀਆਂ ਬਿਮਾਰੀਆਂ ਦੇ ਮਾਮਲੇ ਵਿੱਚ ਸਾਡੀ ਜੀਵਨ ਸ਼ੈਲੀ ਵਿੱਚ ਕੁਝ ਮਹੱਤਵਪੂਰਨ ਬਦਲਾਅ ਬਹੁਤ ਜ਼ਰੂਰੀ ਹਨ।


ਦਰਅਸਲ ਜੇਕਰ ਸਮੇਂ ਸਿਰ ਇਸ 'ਤੇ ਕਾਬੂ ਨਾ ਪਾਇਆ ਜਾਏ ਤਾਂ ਇਹ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਮੌਜੂਦ ਕੁਝ ਚੀਜ਼ਾਂ ਇਨ੍ਹਾਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਦੁੱਧ ਵਿੱਚ ਮੇਥੀ ਮਿਲਾ ਕੇ ਪੀਣ ਨਾਲ ਸਾਡੀ ਸਿਹਤ ਨੂੰ ਕਿੰਨੇ ਫਾਇਦੇ ਹੋ ਸਕਦੇ ਹਨ।


ਮੇਥੀ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਦੇ ਫਾਇਦੇ 
ਮੇਥੀ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਫਾਇਦੇ ਹੋ ਸਕਦੇ ਹਨ। ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਕਾਫੀ ਮਦਦ ਕਰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਸੀਂ ਡਾਇਬਟੀਜ਼ ਤੇ ਕੋਲੈਸਟ੍ਰੋਲ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਦੁੱਧ 'ਚ ਮੇਥੀ ਮਿਲਾ ਕੇ ਪੀਣ ਦੇ ਹੋਰ ਫਾਇਦੇ।


1. ਕੋਲੇਸਟ੍ਰੋਲ ਦੀ ਸਫਾਈ
ਮੇਥੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕੋਲੈਸਟ੍ਰਾਲ ਨੂੰ ਸਾਫ਼ ਕਰਨ ਵਿੱਚ ਕਾਰਗਰ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਸਾਡਾ ਕੋਲੈਸਟ੍ਰਾਲ ਲੈਵਲ ਵਧਦਾ ਹੈ।


2. ਸ਼ੂਗਰ ਵਿੱਚ ਲਾਭ
ਮੇਥੀ ਮਿਲਾ ਕੇ ਦੁੱਧ ਪੀਣ ਨਾਲ ਸਾਡੀ ਸ਼ੂਗਰ ਨਹੀਂ ਵਧਦੀ, ਜਿਸ ਕਾਰਨ ਸ਼ੂਗਰ ਰੋਗ ਤੋਂ ਬਹੁਤ ਲਾਭ ਮਿਲਦਾ ਹੈ। ਇਸ ਨਾਲ ਹਾਈ ਜਾਂ ਲੋਅ ਸ਼ੂਗਰ ਲੈਵਲ ਵਾਲੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ।


3. ਮੌਸਮੀ ਸਮੱਸਿਆ 'ਚ ਲਾਭ ਹੋਵੇਗਾ
ਬਰਸਾਤ ਦੇ ਮੌਸਮ ਵਿੱਚ ਮੌਸਮੀ ਸਮੱਸਿਆਵਾਂ ਤੋਂ ਬਚਣ ਲਈ ਮੇਥੀ ਇੱਕ ਬਹੁਤ ਹੀ ਕਾਰਗਰ ਘਰੇਲੂ ਉਪਾਅ ਹੈ। ਇਸ ਨੂੰ ਦੁੱਧ ਦੇ ਨਾਲ ਪੀਣ ਨਾਲ ਤੁਸੀਂ ਸਰਦੀ, ਖਾਂਸੀ ਆਦਿ ਸਮੱਸਿਆਵਾਂ ਤੋਂ ਆਸਾਨੀ ਨਾਲ ਬਚ ਸਕਦੇ ਹੋ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।