CoronaVirus: ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨੂੰ ਇਕ ਸੁਪਨੇ ਵਾਂਗ ਭੁੱਲਣਾ ਚਾਹੁੰਦੀ ਹੈ ਪਰ ਕੋਰੋਨਾ ਕਿਸੇ ਨਾ ਕਿਸੇ ਰੂਪ ਵਿਚ ਪਰਛਾਵੇਂ ਵਾਂਗ ਸਾਡਾ ਪਿੱਛਾ ਕਰ ਰਿਹਾ ਹੈ। ਹਰ ਰੋਜ਼ ਅਸੀਂ ਅਖਬਾਰਾਂ, ਸੋਸ਼ਲ ਮੀਡੀਆ ਅਤੇ ਟੀਵੀ ਰਾਹੀਂ ਅਕਸਰ ਸੁਣਦੇ ਹਾਂ ਕਿ ਕੋਰੋਨਾ ਦੇ ਨਵੇਂ-ਨਵੇਂ ਰੂਪਾਂ ਨੇ ਦਸਤਕ ਦੇ ਦਿੱਤੀ ਹੈ। ਹੁਣ ਤਾਜ਼ਾ ਰਿਪੋਰਟ 'ਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੈਦਾ ਹੋਏ ਬੱਚਿਆਂ ਦਾ ਵਿਕਾਸ ਦੂਜੇ ਬੱਚਿਆਂ ਦੇ ਮੁਕਾਬਲੇ ਬਹੁਤ ਹੌਲੀ ਹੋ ਰਿਹਾ ਹੈ। ਇੱਥੇ ਅਸੀਂ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਬਾਰੇ ਗੱਲ ਕਰਾਂਗੇ।


ਰਿਸਰਚ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੋਰੋਨਾ ਦੌਰਾਨ ਪੈਦਾ ਹੋਏ ਬੱਚੇ ਹੁਣ ਖੇਡਣ ਅਤੇ ਪ੍ਰੀ-ਸਕੂਲ ਜਾਣ ਦੇ ਲਾਇਕ ਹੋ ਗਏ ਹਨ, ਪਰ ਅਧਿਆਪਕਾਂ ਦੇ ਅਨੁਸਾਰ ਤਣਾਅ ਅਤੇ ਮਹਾਂਮਾਰੀ ਦੇ ਅਲਗਾਵ ਦਾ ਅਸਰ ਉਨ੍ਹਾਂ ਬੱਚਿਆਂ 'ਤੇ ਸਾਫ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਕੂਲ ਜਾਂ ਘਰ ਵਿੱਚ ਸਮਝਣ ਅਤੇ ਬੋਲਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਸ ਵਿਚਲਾ ਵੀ ਚੁੱਪਚਾਪ ਬੈਠੇ ਰਹਿੰਦੇ ਹਨ। ਬਹੁਤ ਸਾਰੇ ਬੱਚੇ ਅਜਿਹੇ ਹਨ ਜਿਹੜੇ ਪੈਨਸਿਲ ਵੀ ਚੰਗੀ ਤਰ੍ਹਾਂ ਫੜ ਨਹੀਂ ਪਾਉਂਦੇ ਹਨ।


ਜਦੋਂ ਇਨ੍ਹਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ। ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਥੋੜ੍ਹਾ ਹੌਲੀ ਹੋ ਗਿਆ ਹੈ। ਇਸ ਖੋਜ ਵਿੱਚ ਜੋ ਗੱਲਾਂ ਕਹੀਆਂ ਗਈਆਂ ਹਨ। ਇਹ ਗੱਲ ਦੋ ਦਰਜਨ ਤੋਂ ਵੱਧ ਅਧਿਆਪਕਾਂ ਅਤੇ ਬਾਲ ਰੋਗਾਂ ਦੇ ਮਾਹਿਰਾਂ ਨਾਲ ਮੁਲਾਕਾਤਾਂ ਦੇ ਆਧਾਰ 'ਤੇ ਕਹੀਆਂ ਗਈਆਂ ਹਨ।


ਇਸ ਖੋਜ ਦੇ ਆਧਾਰ 'ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਹੀ ਦੁਨੀਆ ਭਰ 'ਚ ਅਜਿਹੇ ਬੱਚਿਆਂ ਦੀ ਗਿਣਤੀ ਵੱਧ ਗਈ ਹੈ, ਜਿਨ੍ਹਾਂ ਨੂੰ ਪੜ੍ਹਨ-ਲਿਖਣ 'ਚ ਕਾਫੀ ਦਿੱਕਤ ਆ ਰਹੀ ਹੈ। ਬੱਚਿਆਂ ਨੂੰ ਪੈਨਸਿਲ ਫੜਨਾ, ਆਪਣੀਆਂ ਜ਼ਰੂਰਤਾਂ ਬਾਰੇ ਦੱਸਣਾ, ਫੋਟੋਆਂ ਜਾਂ ਤਸਵੀਰਾਂ ਨੂੰ ਪਛਾਣਨਾ ਅਤੇ ਅੱਖਰਾਂ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਹੈ। ਬੱਚੇ ਵੀ ਆਪਣੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਬਿਆਨ ਨਹੀਂ ਕਰ ਪਾ ਰਹੇ ਹਨ। ਖੋਜ ਦੇ ਅਨੁਸਾਰ, ਮਹਾਂਮਾਰੀ ਨੇ ਬੱਚਿਆਂ ਦੇ ਵਿਕਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇੰਨਾ ਹੀ ਨਹੀਂ ਲੜਕੀਆਂ ਨਾਲੋਂ ਲੜਕੇ ਜ਼ਿਆਦਾ ਪ੍ਰਭਾਵਿਤ ਹੋਏ ਹਨ।


ਅਮਰੀਕਾ ਦੇ ਪੋਰਟਲੈਂਡ ਵਿੱਚ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਜੈਮੇ ਪੀਟਰਸਨ ਦੇ ਅਨੁਸਾਰ ਮਹਾਂਮਾਰੀ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ 'ਤੇ ਦਬਾਅ ਪਾਇਆ ਗਿਆ ਸੀ ਕਿ ਉਹ ਖੇਡਣ ਲਈ ਬਾਹਰ ਨਾ ਜਾਣ, ਮਾਸਕ ਪਾ ਕੇ ਰੱਖਣ, ਬਜ਼ੁਰਗਾਂ ਨੂੰ ਮਿਲਣ ਤੋਂ ਪਰਹੇਜ਼ ਕਰਨ ਅਤੇ ਆਦਿ।


ਨੇੜਲੇ ਲੋਕਾਂ ਨਾਲ ਸੰਪਰਕ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਦਾ ਬੱਚਿਆਂ ਦੇ ਦਿਮਾਗ 'ਤੇ ਬੁਰਾ ਅਸਰ ਪਿਆ ਹੈ। ਜਦੋਂ ਕਿ ਥੋੜ੍ਹੇ ਜਿਹੇ ਵੱਡੇ ਬੱਚਿਆਂ ਨੂੰ ਮਹਾਂਮਾਰੀ ਦੌਰਾਨ ਕਈ ਦਿਨਾਂ ਤੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਜਿਸ ਕਾਰਨ ਉਹ ਗਣਿਤ ਵਿੱਚ ਪਛੜ ਗਏ। ਪਰ ਇਸ ਦਾ ਬੱਚਿਆਂ 'ਤੇ ਜੋ ਅਸਰ ਦੇਖਿਆ ਗਿਆ ਹੈ ਉਹ ਕਾਫੀ ਹੈਰਾਨੀਜਨਕ ਹੈ।


ਦਰਅਸਲ, ਕੋਵਿਡ ਮਹਾਂਮਾਰੀ ਦੇ ਦੌਰਾਨ ਬੱਚਿਆਂ ਦੇ ਮਾਪੇ ਤਣਾਅ ਅਤੇ ਡਿਪਰੈਸ਼ਨ ਵਿੱਚ ਸਨ। ਲੋਕ ਸਮਾਜਿਕ ਦੂਰੀ ਬਣਾਏ ਰੱਖਣ ਦੀ ਪਾਲਣਾ ਕਰ ਰਹੇ ਸੀ। ਇਸ ਦੌਰਾਨ, ਘਰ ਵਿੱਚ ਰਹਿਣ ਕਰਕੇ ਬੱਚਿਆਂ ਦਾ ਸਕ੍ਰੀਨ ਟਾਈਮਿੰਗ ਕਾਫ਼ੀ ਵੱਧ ਗਿਆ ਸੀ। ਬੱਚੇ ਖੇਡਣ ਲਈ ਵੀ ਘਰੋਂ ਬਾਹਰ ਨਹੀਂ ਨਿਕਲਦੇ ਸਨ। ਜਿਸ ਸਮੇਂ ਬੱਚੇ ਦਾ ਦਿਮਾਗ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ, ਉਸ ਸਮੇਂ ਉਹ ਘਰ ਦੇ ਅੰਦਰ ਬੰਦ ਸੀ।